Breaking News

ਸੰਸਦ ‘ਚ ਉੱਠਿਆ ਮੁੰਬਈ ਅੱਗ ਹਾਦਸਾ

Mumbai, Fire, Incident, Rises, Parliament

ਏਜੰਸੀ
ਨਵੀਂ ਦਿੱਲੀ, 29 ਦਸੰਬਰ।

ਮੁੰਬਈ ਵਿੱਚ ਕਮਲਾ ਮਿੱਲਜ ਕੰਪਾਊਂਡ ਵਿੱਚ ਭਿਆਨਕ ਅੱਗ ਲੱਗਣ ਕਾਰਨ ਕਰੀਬ 15 ਜਣਿਆਂ ਦੀ ਮੌਤ ਅਤੇ 19 ਜਣਿਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਅੱਜ ਸੰਸਦ ਵਿੱਚ ਵੀ ਉੱਠਿਆ। ਲੋਕ ਸਭਾ ਵਿੱਚ ਭਾਜਪਾ ਸਾਂਸਦ ਕਿਰੀਟ ਸੋਮੈਇਆ ਨੇ ਫਾਇਰ ਸਰਵਿਸ ਦੇ ਆਡਿਟ ਦੀ ਮੰਗ ਉਠਾਈ। ਇਸ ਮੁੱਦੇ ‘ਤੇ ਸ਼ਿਵਸੈਨਾ ਅਤੇ ਭਾਜਪਾ ਦਰਮਿਆਨ ਬਹਿਸ ਹੋ ਗਈ।

ਹਾਦਸੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਵਿੱਚ ਮੌਤਾਂ ਦਾ ਮੁੱਖ ਕਾਰਨ ਉੱਥੇ ਮੱਚੀ ਭਾਜੜ ਸੀ। ਆਨਲਾਈਨ ਮੀਡੀਆ ਰਿਪੋਰਟਾਂ ਮੁਤਾਬਕ ਕਮਲਾ ਮਿੱਲ ਦੇ ਮਾਲਕ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਇਹ ਜਾਣਨ ਵਿੱਚ ਲੱਗ ਗਈ ਹੈ ਕਿ ਅੱਗ ਲੱਗਣ ਦਾ ਅਸਲੀ ਕਾਰਨ ਕੀ ਸੀ। ਦੱਸਿਆ ਜਾ ਰਿਹਾ ਹੈ ਕਿ ਕੰਪਾਊਂਡ ਵਿੱਚ ਸਥਿਤ ਪਬ ਵਿੱਚ ਅੱਗ ਲੱਗੀ ਅਤੇ ਉਸ ਤੋਂ ਬਾਅਦ ਉਹ ਫੈਲਦੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top