ਅੱਜ ਦੇ ਮੁਕਾਬਲੇ ‘ ਮੁੰਬਈ ਤੇ ਦਿੱਲੀ ਆਹਮੋ-ਸਾਮਹਣੇ

0
137

ਅੱਜ ਦੇ ਮੁਕਾਬਲੇ ‘ ਮੁੰਬਈ ਤੇ ਦਿੱਲੀ ਆਹਮੋ-ਸਾਮਹਣੇ

ਏਜੰਸੀ, ਚੇਨੱਈ। ਮੁੰਬਈ ਇੰਡੀਅਨਜ ਆਪਣੀ ਜਿੱਤ ਨੂੰ ਬਰਕਰਾਰ ਰੱਖਣ ਲਈ ਅੱਜ ਮੈਦਾਨ ਉੱਤਰੇਗੀ ਅਤੇ ਦਿੱਲੀ ਵੀ ਪਿਛਲੇ ਮੈਚ ‘ਚ ਕਿੰਗਜ ਇਲੈਵਨ ਪੰਜਾਬ ਹਰਾ ਕੇ ਆਪਣੀ ਜਿੱਤ ਬਰਕਰਾਰ ਰੱਖਣ ਲਈ ਮੁੰਬਈ ਨਾਲ ਮੁਕਾਬਲਾ ਕਰਨ ਉੱਤਰੇਗੀ। ਮੁੰਬਈ ਦੀ ਮਜ਼ਬੂਤ ਟੀਮ ਨੇ ਜੇ ਲਗਾਤਾਰ ਤੀਸਰੀ ਜਿੱਤ ਹਾਸਲ ਕਰਨੀ ਹੈ ਤਾਂ ਉਸ ਨੂੰ ਦਿੱਲੀ ਖ਼ਿਲਾਫ਼ ਆਪਣੇ ਮੱਧਕ੍ਰਮ ਦੀਆਂ ਦਿੱਕਤਾਂ ਨੂੰ ਦੂਰ ਕਰਨਾ ਪਵੇਗਾ। ਦਿੱਲੀ ਦੀ ਟੀਮ ਵਾਨਖੇੜੇ ਸਟੇਡੀਅਮ ‘ਚ ਪੰਜਾਬ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਇਸ ਮੈਚ ‘ਚ ਖੇਡੇਗੀ ਜਦੋਂਕਿ ਮੁੰਬਈ ਨੇ ਛੋਟੇ ਟੀਚਿਆਂ ਦਾ ਬਚਾਅ ਕਰਦੇ ਹੋਏ ਲਗਾਤਾਰ ਜਿੱਤ ਦਰਜ ਕੀਤੀ ਹੈ ਪਰ ਦਿੱਲੀ ਖ਼ਿਲਾਫ਼ ਅਜਿਹਾ ਨਹੀਂ ਹੋਣ ਵਾਲਾ, ਉਸ ਨੂੰ ਇਸ ਮੁਕਾਬਲੇ ‘ਚ ਹਰ ਵਿਭਾਗ ‘ਚ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।