ਨਗਰ ਕੌਂਸਲ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਹੋਣਗੀਆਂ ਪਹਿਲਾਂ: ਮਨੋਹਰ ਲਾਲ

Municipal council elections first: Manohar Lal

ਨਗਰ ਕੌਂਸਲ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਹੋਣਗੀਆਂ ਪਹਿਲਾਂ: ਮਨੋਹਰ ਲਾਲ

(ਸੱਚ ਕਹੂੰ ਨਿਊਜ਼)
ਸਰਸਾ l ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ (Municipal council elections first) ਪਾਲਿਕਾ ਚੋਣਾਂ ਭਾਜਪਾ-ਜਜਪਾ ਗਠਜੋੜ ਇਕੱਠੇ ਲੜਨ ਦੇ ਸਵਾਲ ’ਤੇ ਕਿਹਾ ਕਿ ਇਹ ਕੰਮ ਉਨ੍ਹਾਂ ਨੇ ਪਾਰਟੀ ’ਤੇ ਛੱਡ ਦਿੱਤਾ ਹੈ ਦੋਵਾਂ ਪਾਰਟੀਆਂ ਦੇ ਸੰਸਦੀ ਬੋਰਡ ਮੀਟਿੰਗ ਕਰਕੇ ਇਸ ਸਬੰਧੀ ਫੈਸਲਾ ਕਰਨਗੇ ਉੱਥੇ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪੇਂਡੂ ਖੇਤਰਾਂ ’ਚ ਵਾਰਡਬੰਦੀ ਅਤੇ ਰਾਖਵਾਂਕਰਨ ਦੀ ਪ੍ਰਕਿਰਿਆ ’ਚ ਦੋ ਮਹੀਨਿਆਂ ਦਾ ਸਮਾਂ ਲੱਗੇਗਾ ਸ਼ਹਿਰੀ ਨਗਰ ਕੌਂਸਲ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਪਹਿਲਾਂ ਹੋਣਗੀਆਂ ਸਰਸਾ ਜ਼ਿਲ੍ਹੇ ’ਚ ਨਗਰ ਕੌਂਸਲ ਡੱਬਵਾਲੀ, ਨਗਰ ਪਾਲਿਕਾ ਰਾਣੀਆਂ ਅਤੇ ਐਲਨਾਬਾਦ ਦੀਆਂ ਚੋਣਾਂ ਪਹਿਲੇ ਗੇੜ ’ਚ ਹੋਣਗੀਆਂ ਅਤੇ ਨਗਰ ਕੌਂਸਲ ਸਰਸਾ ਅਤੇ ਨਗਰ ਪਾਲਿਕਾ ਕਾਲਿਆਂਵਾਲੀ ਦਾ ਏਰੀਆ ਵਧਾਇਆ ਗਿਆ ਹੈ, ਇਸ ਲਈ ਇਸ ’ਚ ਕੁਝ ਸਮਾਂ ਹੋਰ ਲੱਗੇਗਾ ਮੁੱਖ ਮੰਤਰੀ ਮਨੋਹਰ ਲਾਲ ਬੁੱਧਵਾਰ ਨੂੰ ਸੀਡੀਐਲਯੂ ’ਚ ਸਰਸਾ ਜ਼ਿਲ੍ਹੇ ਦੇ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ-ਪੱਥਰ ਰੱਖਣ ਸਬੰਧੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਰਸਾ ’ਚ 368 ਕਰੋੜ ਰੁਪਏ ਦੀ ਲਾਗਤ ਦੇ 38 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਇਸ ਮੌਕੇ ਉੱਪ ਮੁੱਖ ਮੰਤਰੀ ਦੁਸ਼ਿਯੰਤ ਚੌਟਾਲਾ, ਬਿਜਲੀ ਮੰਤਰੀ ਰਣਜੀਤ ਸਿੰਘ, ਸਾਂਸਦ ਸੁਨੀਤਾ ਦੁੱਗਲ, ਜ਼ਿਲ੍ਹਾ ਪ੍ਰਧਾਨ ਅਦਿੱਤਿਆ ਦੇਵੀਲਾਲ ਵੀ ਮੌਜ਼ੂਦ ਸਨ l

ਜੂਨ ਜਾਂ ਜੁਲਾਈ ’ਚ ਹੋਵੇਗੀ ਸੀਈਟੀ ਦੀ ਪ੍ਰੀਖਿਆ

ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੀਈਟੀ ਪ੍ਰੀਖਿਆ ਸਬੰਧੀ ਸ਼ਡਿਊਲ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਇਸ ਦੀ ਪਾਲਿਸੀ ਵੀ ਬਣਾਈ ਜਾ ਚੁੱਕੀ ਹੈ ਜੂਨ ਦੇ ਆਖਰ ਜਾਂ ਜੁਲਾਈ ਦੇ ਪਹਿਲੇ ਹਫਤੇ ’ਚ ਸੀਈਟੀ ਦੀ ਪ੍ਰੀਖਿਆ ਕਰਵਾਈ ਜਾਵੇਗੀ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ