ਰਾਜਸਥਾਨ ’ਚ ਕਤਲ ਪੰਜਾਬ ’ਚ ਅਲਰਟ

Gangster Sandeep Bishnoi Murder

ਲਾਰੈਂਸ ਤੇ ਜੱਗੂ ਦੀ ਵਧਾਈ ਸੁਰੱਖਿਆ (Gangster Sandeep Bishnoi Murder )

  • ਬੰਬੀਹਾ ਗੈਂਗ ਨੇ ਦੋਵਾਂ ਨੂੰ ਦਿੱਤੀ ਹੈ ਮਾਰਨ ਦੀ ਧਮਕੀ
  • ਸੰਦੀਪ ਬਿਸ਼ਨੋਈ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਅਲਰਟ
  • ਪੰਜਾਬ ਪੁਲਿਸ ਦੀ ਕਸਟਡੀ ’ਚ ਹਨ ਲਾਰੈਂਸ਼ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਬੀਤੇ ਦਿਨ ਰਾਜਸਥਾਨ ਦੇ ਨਾਗੌਰ ਕੋਰਟ ਦੇ ਬਾਹਰ ਦਿਨ ਦਿਹਾੜੇ ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਕੁਝ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਦਿੱਤਾ ਸੀ। (Gangster Sandeep Bishnoi Murder) ਜਿਸ ਤੋਂ ਬਾਅਦ ਇਸ ਕਤਲ ਦੀ ਜਿੰਮੇਵਾਰੀ ਬੰਬੀਹਾ ਗੈਂਗ ਨੇ ਲਈ। ਉਨ੍ਹਾਂ ਪੰਜਾਬ ਪੁਲਿਸ ਦੀ ਕਸਟਡੀ ’ਚ ਚੱਲ ਰਹੇ ਲਾਰੈਂਸ਼ ਬਿਸ਼ਨੋਈ ਤੇ ਜੱਗੂ ਭਗਵਾਨਪੂਰੀਆ ਨੂੰ ਵੀ ਜਾਨ ਤੋਂ ਮਾਰਨ ਦੀ ਇੱਕ ਵਾਰ ਫਿਰ ਧਮਕੀ ਦਿੱਤੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਨ੍ਹਾਂ ਦੋਵੇਂ ਗੈਂਗਸ਼ਟਰਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਪੂਰੇ ਪੰਜਾਬ ’ਚ ਪੁਲਿਸ ਅਲਰਟ ’ਤੇ ਹੈ। ਜਿਸ ਦੇ ਮੱਦੇਨਜ਼ਰ ਸੂਬੇ ’ਚ ਨਾਕਾਬੰਦੀ ਕਰਕੇ ਸੁਰੱਖਿਆ ਚੌਕਸ ਕਰ ਦਿੱਤੀ ਹੈ।

ਬੰਬੀਹਾ ਗੈਂਗ ਨੇ ਲਈ ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ

ਕਿਹਾ, ਮੂਸੇਵਾਲਾ ਦੇ ਕਾਤਲ ਲਾਰੈਂਸ, ਜੱਗੂ ਅਤੇ ਗੋਲਡੀ ਦਾ ਵੀ ਇਹੀ ਹਾਲ ਹੋਵੇਗਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਬੀਤੇ ਦਿਨ ਰਾਜਸਥਾਨ ਦੇ ਨਾਗੌਰ ‘ਚ ਦਿਨ ਦਿਹਾੜੇ ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਕੁਝ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਦਿੱਤਾ ਸੀ। ਇਸ ਕਤਲ ਦੀ ਜਿੰਮੇਵਾਰੀ ਬੰਬੀਹਾ ਗਰੁੱਪ ਨੇ ਲਈ ਹੈ। ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਲਿਖੀ ਹੈ। ਨਾਗੌਰ ਕੋਰਟ ’ਚ ਪੇਸ਼ੀ ’ਤੇ ਲਿਆਂਦੇ ਜਾ ਰਹੇ ਸੰਦੀਪ ਬਿਸ਼ਨੋਈ ’ਤੇ ਕੁਝ ਬਦਮਾਸਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਇਸ ਦੌਰਾਨ ਸੰਦਪੀ ਦੇ 9 ਗੋਲੀਆਂ ਲੱਗੀਆਂ, ਜਦੋਂਕਿ ਉਸ ਦੇ ਦੋ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।

ਬੰਬੀਹਾ ਗਰੁੱਪ ਨੇ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ’ਤੇ ਪੋਸਟ ਪਾ ਕੇ ਕਿਹਾ ਕਿ ਸੰਦੀਪ ਦਾ ਕੰਮ ਹੋ ਗਿਆ । ਇਹ ਕੰਮ ਸਾਡੇ ਸ਼ਰੇ ਭਰਾਵਾਂ ਨੇ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਲਾਰੈਂਸ, ਜੱਗੂ ਅਤੇ ਗੋਲਡੀ ਦੀ ਵੀ ਇਹੀ ਹਾਲਤ ਹੋਵੇਗੀ, ਪੱਕਾ। ਦੇਖਦੇ ਜਾਓ ਅਤੇ ਇੰਤਜਾਰ ਕਰੋ। ਇਹ ਤਿੰਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਹਨ। ਬੰਬੀਹਾ ਗੈਂਗ ਦੀ ਇਹ ਪੋਸਟ ਹੁਣ ਪੰਜਾਬ ਪੁਲਿਸ ਲਈ ਵੱਡੀ ਸਿਰਦਰਦੀ ਬਣ ਗਈ ਹੈ।

ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਕੋਰਟ ਦੇ ਬਾਹਰ ਗੋਲੀਆਂ ਮਾਰ ਕੇ ਕਤਲ

  • ਸੰਦੀਪ ਬਿਸ਼ਨੋਈ ’ਤੇ ਕੀਤੇ 9 ਫਾਇਰ

(ਸੱਚ ਕਹੂੰ ਨਿਊਜ਼) ਨਾਗੌਰ। ਰਾਜਸਥਾਨ ਦੀ ਨਾਗੌਰ ਕੋਰਟ ’ਤੇ ਪੇਸ਼ੀ ਭੁਗਤਣ ਆਏ ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਗੈਂਗਸ਼ਟਰ ਸੰਦੀਪ ਬਿਸ਼ਨੋਈ ਨੂੰ ਕੋਰਟ ’ਚ ਪੇਸ਼ੀ ਲਈ ਲਿਆਂਦਾ ਜਾ ਰਿਹਾ ਸੀ ਤਾਂ ਇੱਕ ਕਾਲੀ ਸਕਾਰਪੀਓ ਗੱਡੀ ’ਚ ਸਵਾਰ ਸ਼ੂਟਰ ਨੇ ਕੋਰਟ ਦੇ ਬਾਹਰ ਸੰਦੀਪ ਬਿਸ਼ਨੋਈ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਉਸ ਦੇ ਕਰੀਬ 9 ਗੋਲੀਆਂ ਵੱਜੀਆਂ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਸੰਦੀਪ ਨਾਗੌਰ ਜੇਲ੍ਹ ਵਿੱਚ ਹੀ ਬੰਦ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੂਟਰ ਮੌਕੇ ਤੋਂ ਫਰਾਰ ਹੋ ਗਏ।

ਨਾਗੌਰ ਪੁਲੀਸ ਦੁਪਹਿਰ ਵੇਲੇ ਗੈਂਗਸਟਰ ਸੰਦੀਪ ਨੂੰ ਲੈ ਕੇ ਅਦਾਲਤ ਵਿੱਚ ਪੁੱਜੀ ਸੀ। ਇਸ ਦੌਰਾਨ ਕਾਰ ‘ਚ ਆਏ ਸ਼ੂਟਰਾਂ ਨੇ ਗੈਂਗਸਟਰ ਸੰਦੀਪ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਸ਼ੂਟਰ ਹਰਿਆਣਾ ਦੇ ਰਹਿਣ ਵਾਲੇ ਸਨ। 9 ਦੇ ਕਰੀਬ ਬਦਮਾਸ਼ਾਂ ਨੇ ਫਾਇਰਿੰਗ ਕੀਤੀ। ਸਾਰੇ ਸ਼ੂਟਰ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਆਏ ਸਨ।। ਪੁਲਿਸ ਇਨ੍ਹਾਂ ਸ਼ੂਟਰਾਂ ਨੂੰ ਫੜਨ ਲਈ ਥਾਂ-ਥਾਂ ਨਾਕੇਬੰਦੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੁਰਾਣੀਆਂ ਸਰਕਾਰਾਂ ਨੇ ਪੈਦਾ ਕੀਤੇ ਗੈਂਗਸਟਰ : ਕੇਜਰੀਵਾਲ

ਪੁਰਾਣੀਆਂ ਸਰਕਾਰਾਂ ਨੇ ਪੈਦਾ ਕੀਤੇ ਗੈਂਗਸਟਰ : ਕੇਜਰੀਵਾਲ (Kejriwal)

(ਸੱਚ ਕਹੂੰ ਨਿਊਜ਼) ਜਲੰਧਰ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal) ਅੱਜ ਜਲੰਧਰ ਪਹੁੰਚੇ। ਜਲੰਧਰ ਤੋਂ ਦਿੱਲੀ ਹਵਾਈ ਅੱਡੇ ਲਈ ਪੰਜਾਬ ਦੀਆਂ ਵੋਲਵੋ ਬੱਸਾਂ ਨੂੰ ਰਵਾਨਾ ਕਰਨ ਤੋਂ ਬਾਅਦ ਕੇਜਰੀਵਾਲ ਨੇ ਸਮਾਗਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਹੀ ਗੈਂਗਸਟਰਾਂ ਨੂੰ ਪੈਦਾ ਕੀਤਾ ਹੈ। ਹੁਣ ਗੈਂਗਸ਼ਟਰਾਂ ਨੂੰ ਸ਼ਹਿ ਦੇਣ ਵਾਲੀ ਸਰਕਾਰ ’ਚ ਕੋਈ ਨਹੀਂ ਹੈ। ਪੁਰਾਣੀਆਂ ਸਰਕਾਰਾਂ ਦੀ ਸ਼ਹਿ ’ਤੇ ਗੈਂਗਸ਼ਟਰ ਫੜੇ ਨਹੀਂ ਜਾਂਦੇ ਸਨ ਤੇ ਹੁਣ 24 ਘੰਟਿਆਂ ਅੰਦਰ ਅਪਰਾਧੀ ਫੜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਤਲ ਜਿੱਥੇ ਵੀ ਲੁੱਕੇ ਹੋਣਗੇ ਫੜ ਕੇ ਲਿਆਵਾਂਗੇ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਕੀ ਮੁੱਖ ਮੰਤਰੀ ਮਾਨ ਗੈਂਗਸਟਰਾਂ ਨੂੰ ਨਾਲ ਲੈ ਕੇ ਆਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ਸਨ ਇਹ ਗੈਂਗਸਟਰ। ਜੇਕਰ ਉਸ ਸਮੇਂ ਦੀਆਂ ਸਰਕਾਰਾਂ ਨੇ ਗੈਂਗਸ਼ਟਰਾਂ ਨੂੰ ਸ਼ਹਿ ਨਾ ਦਿੱਤੀ ਹੁੰਦੀ ਤਾਂ ਗੈਂਗਸ਼ਟਰ ਕਿੱਥੋਂ ਆਉਂਦੇ। ਇਹ ਗੈਂਗਸਟਰ ਪਿਛਲੀਆਂ ਸਰਕਾਰਾਂ ਦੇ ਪੈਦਾ ਕੀਤੇ ਹਨ। ਜਿਸ ਦਾ ਖਮਿਆਜ਼ਾ ਹੁਣ ਬੇਕਸੂਰ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ’ਚ ਇਮਾਨਦਾਰ ਸਰਕਾਰ ਹੈ ਤੇ ਗਲਤ ਕੰਮ ਕਰਨ ਵਾਲਿਆਂ ਨੂੰ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।

ਮੂਸੇਵਾਲਾ ਹੱਤਿਆਕਾਂਡ ’ਚ ਲਾਰੈਂਸ ਬਿਸ਼ਨੋਈ ਨੂੰ ਸੱਤ ਦਿਨ ਦੇ ਪੁਲਿਸ ਰਿਮਾਂਡ ’ਤੇ 

ਚੰਡੀਗੜ੍ਹ। ਜਿੱਥੇ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਮਾਮਲੇ ਨੂੰ ਸੁਲਝਾਉਣ ਲਈ ਤਿਆਰ ਨਜ਼ਰ ਆ ਰਹੀ ਹੈ। ਦੂਜੇ ਪਾਸੇ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਨੂੰ ਮਾਨਸਾ ਅਦਾਲਤ ਨੇ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਲਾਰੈਂਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਪੰਜਾਬ ਪੁਲਸ ਪਾਣੀਪਤ, ਸੋਨੀਪਤ ਅਤੇ ਕਰਨਾਲ ਤੋਂ ਹੁੰਦੇ ਹੋਏ ਮੰਗਲਵਾਰ ਰਾਤ 3.30 ਵਜੇ ਮਾਨਸਾ ਪਹੁੰਚੀ। ਪੁਲਿਸ ਨੇ ਸਵੇਰੇ 4 ਵਜੇ ਉਸਦਾ ਮੈਡੀਕਲ ਚੈਕਅੱਪ ਕਰਵਾਇਆ। ਪੁਲਿਸ ਨੇ ਉਸ ਨੂੰ ਸਾਢੇ ਚਾਰ ਵਜੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ।

ਗੈਂਗਸਟਰ ਨੂੰ ਪਹਿਲਾਂ ਮੋਹਾਲੀ ਦੇ ਖਰੜ ਸਥਿਤ ਸੀਆਈਏ ਸਟਾਫ਼ ਦੇ ਦਫ਼ਤਰ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਕਰੀਬ ਡੇਢ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗੁਪਤ ਟਿਕਾਣੇ ’ਤੇ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਦੀ ਜਾਨ ਨੂੰ ਖਤਰੇ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਉੱਥੇ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਉਸ ਤੋਂ ਪੁੱਛਗਿੱਛ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here