ਗਲਾ ਘੁੱਟ ਕੇ ਵਿਆਹੁਤਾ ਦਾ ਕਤਲ

0

ਪਤੀ ਤੇ ਸਹੁਰੇ ‘ਤੇ ਮਾਮਲਾ ਦਰਜ

ਅਬੋਹਰ, (ਸੁਧੀਰ ਅਰੋੜਾ) ਅਜੋਕੇ ਕਲਜੁਗੀ ਸਮਾਜ ਵਿੱਚ ਹਰ ਰਿਸ਼ਤਾ ਤਾਰ-ਤਾਰ ਹੁੰਦਾ ਜਾ ਰਿਹਾ ਹੈ ਆਏ ਦਿਨ ਅਜਿਹੀ ਘਟਨਾਵਾਂ ਦੇਖਣ ਨੂੰ ਮਿਲਦੀ ਹੈ ਜਿਸ ਵਿੱਚ ਸਕੇ ਸਬੰਧੀਆਂ ਵੱਲੋਂ ਧੋਖਾਧੜੀ, ਲੁੱਟ-ਖਸੁੱਟ ਅਤੇ ਹੱਤਿਆਵਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਜਿਹੀ ਹੀ ਇੱਕ ਘਟਨਾ ਖੂਈਆਂ ਸਰਵਰ ਵਿੱਚ ਦੇਖਣ ਨੂੰ ਮਿਲੀ ਜਿੱਥੇ ਇੱਕ ਔਰਤ ਨੂੰ ਉਸ ਦੇ ਪਿਉ ਅਤੇ ਪਤੀ ਨੇ ਗਲਾ ਘੋਂਟ ਕੇ ਹੱਤਿਆ ਕਰ ਦਿੱਤੀ ਜਾਣਕਾਰੀ ਅਨੁਸਾਰ ਖੂਈਆਂ ਸਰਵਰ ਪੁਲਿਸ ਨੇ ਪਿੰਡ ਖੂਈਆਂ ਸਰਵਰ ਦੇ ਸਰਪੰਚ ਮੰਗਤ ਰਾਮ ਪੁੱਤਰ ਦਯਾਰਾਮ ਦੇ ਬਿਆਨਾਂ ਦੇ ਆਧਾਰ ‘ਤੇ ਔਰਤ ਦੇ ਪਤੀ ਗੁਰਦੇਵ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਖੂਈਆਂ ਸਰਵਰ ਤੇ ਪਿਓ ਮੁਖਤਿਆਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਸੂਰੇਵਾਲਾ ਦੇ ਖਿਲਾਫ ਧਾਰਾ 302,34 ਆਈਪੀਸੀ  ਦੇ ਤਹਿਤ ਮਾਮਲਾ ਦਰਜ ਕੀਤਾ ਹੈ

ਇਲਜ਼ਾਮ ਹੈ ਕਿ ਪਿਤਾ ਮੁਖਤਿਆਰ ਸਿੰਘ ਨੇ ਆਪਣੇ ਜੁਆਈ ਦੇ ਨਾਲ ਮਿਲ ਕੇ ਆਪਣੇ ਧੀ ਗੁਰਮੀਤ ਕੌਰ (32 ਸਾਲ) ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਮ੍ਰਤਕਾ 2 ਬੱਚੀਆਂ ਦੀ ਮਾਂ ਹੈ ਮ੍ਰਤਕਾ ਗੁਰਮੀਤ ਕੌਰ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਵਾਰਸਾਂ ਨੂੰ ਸੌਂਪ ਦਿੱਤਾ ਮਾਮਲੇ ਦੀ ਜਾਂਚ ਕਰੇ ਰਹੇ ਥਾਣਾ ਖੂਈਆਂ ਸਰਵਰ ਦੇ ਇੰਚਾਰਜ਼ ਰਮਨ ਕੁਮਾਰ ਨੇ ਦੱਸਿਆ ਕਿ ਔਰਤ ਕੁੱਝ ਸਮਾਂ ਪਹਿਲਾਂ ਆਪਣੇ ਸਾਥੀ ਨਾਲ ਚੱਲੀ ਗਈ ਸੀ ਜਿਸ ਨੂੰ ਸਮਝਾ ਬੁਝਾ ਕੇ ਉਕਤ ਦੋਵੇਂ ਘਰ ਲੈ ਆਏ ਸਨ ਇਸ ਦੇ ਪਤੀ ਗੁਰਦੇਵ ਸਿੰਘ ਨੇ ਆਪਣੇ ਸਹੁਰੇ ਮੁਖਤਿਆਰ ਸਿੰਘ ਦੇ ਨਾਲ ਮਿਲਕੇ ਗੁਰਮੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਾਮਲੇ ਦੀ ਜਾਂਚ ਜਾਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.