ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਨਾਮ ਚਰਚਾ ਕਰਕੇ ਦਿੱਤੀ ਆਪਣੇ MSG ਪਾਪਾ ਨੂੰ ਅਵਤਾਰ ਮਹੀਨੇ ਦੀ ਵਧਾਈ

ਸਾਧ-ਸੰਗਤ ਵੱਲੋਂ ਧੂਮ-ਧਾਮ ਨਾਲ ਕੀਤੀ ਗਈ ਨਾਮ ਚਰਚਾ

(ਰਣਜੀਤ ਇੰਸਾਂ) ਆਕਲੈਂਡ/ਨਿਊਜ਼ੀਲੈਂਡ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਲੈ ਕੇ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਹੈ। ਨਿਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ ਵੀ ਇਸ ਮਹੀਨੇ ਦਾ ਜਸ਼ਨ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਧ-ਸੰਗਤ ਵੱਲੋਂ ਇਸ ਖੁਸ਼ੀਆਂ ਭਰੇ ਮਹੀਨੇ ਨੂੰ ਮਨਾਉਂਦਿਆਂ ਬਲਾਕ ਪੱਧਰੀ ਨਾਮ ਚਰਚਾ ਕੀਤੀ ਗਈ। ਸਾਊਥ ਆਕਲੈਂਡ ਦੇ ਸਬਅਰਟ ਟਾਕਾਨਿਨੀ ਦੇ ਕਮਿਊਨਿਟੀ ਹਾਲ ’ਚ ਰੱਖੀ ਗਈ ਇਸ ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਆਕਲੈਂਡ ਦੀ ਸਾਧ-ਸੰਗਤ ਵੱਲੋਂ ਬਾਹਰ ਤੋਂ ਆਉਣ ਵਾਲੀ ਸਾਧ-ਸੰਗਤ ਦਾ ਨਿੱਘਾ ਸਵਾਗਤ ਕੀਤਾ ਗਿਆ।

ਜਨਮ ਮਹੀਨੇ ਦੀ ਖੁਸ਼ੀ ’ਚ ਪੂਰੇ ਹਾਲ ਨੂੰ ਖੂਬਸੂਰਤ ਲਾਈਟਿੰਗ ਤੇ ਝੰਡੀਆਂ ਨਾਲ ਸਜਾਇਆ ਗਿਆ। ਪੂਜਨੀਕ ਪਿਤਾ ਜੀ ਦੇ ਪਾਵਨ ਮਨਮੋਹਕ ਸਵਰੂੁਪਾਂ ਨਾਲ ਪੂਰਾ ਹਾਲ ਲਿਸ਼ਕਾ ਮਾਰ ਰਿਹਾ ਸੀ। ਨਾਮ ਚਰਚਾ ਸਮੇਂ ਅਨੁਸਾਰ ਸ਼ਾਮ 4.30 ’ਤੇ ਪਵਿੱਤਰ ਨਾਅਰਾ ਲਗਾ ਕੇ ਸ਼ੁਰੂ ਕੀਤੀ ਗਈ। ਜਿਸ ’ਚ ਬੇਨਤੀ ਦੇ ਸ਼ਬਦ ਤੋਂ ਬਾਅਦ ਕਵੀਰਾਜ ਵੀਰਾਂ ਤੇ ਭੈਣਾਂ ਨੇ ਖੁਸ਼ੀ ਪ੍ਰਥਾਏ ਸ਼ਬਦ ਬੋਲ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ। ਦੋ ਘੰਟੇ ਚੱਲੀ ਇਸ ਨਾਮ ਚਰਚਾ ’ਚ ਸ਼ਬਦਬਾਣੀ ਦੇ ਨਾਲ-ਨਾਲ ਸੇਵਾ ਤੇ ਐਮਐਸਜੀ ਆਈਟੀ ਦੇ ਸਬੰਧ ’ਚ ਵੀਡਿਓ ਡਾਕਿਊਮੈਂਟਰੀ ਵੀ ਦਿਖਾਈ ਗਈ।

ਪੂਜਨੀਕ ਹਜ਼ੂਰ ਪਿਤਾ ਜੀ ਦੀ ਰਿਕਾਰਡਿਡ ਅੰਮ੍ਰਿਤਮਈ ਵਿਆਖਿਆ ਤੋਂ ਬਾਅਦ ਅਰਦਾਸ ਬੋਲ ਕੇ ਸਿਮਰਨ ਕੀਤਾ ਗਿਆ। ਸਾਰੀ ਸਾਧ-ਸੰਗਤ ਲਈ ਲੰਗਰ ਭੋਜਨ ਦਾ ਪ੍ਰਬੰਧ ਕੀਤਾ ਗਿਆ। ਦੂਰ-ਦੁਰਾਡੇ ਤੋਂ ਆਈ ਸਾਧ-ਸੰਗਤ ਦੇ ਰਹਿਣ ਦੀ ਵਿਵਸਥਾ ਵੀ ਆਕਲੈਂਡ ਦੀ ਸਾਧ-ਸੰਗਤ ਵੱਲੋਂ ਕੀਤੀ ਗਈ। ਬਲਾਕ ਪੱਧਰੀ ਰੱਖੀ ਇਸ ਨਾਮ ਚਰਚਾ ’ਚ ਆਕਲੈਂਡ ਦੀ ਸਾਧ-ਸੰਗਤ ਦੀ ਵੱਡੀ ਗਿਣਤੀ ’ਚ ਪਹੁੰਚੀ। ਇਸ ਤੋਂ ਇਲਾਵਾ ਟੋਰੰਗਾ, ਰੋਟੋਰੂਆ, ਹੈਮੀਲਟਨ, ਕੋਰੋਮੰਡਲ ਤੇ ਹੋਰ ਸ਼ਹਿਰਾਂ ਦੀ ਸਾਧ-ਸੰਗਤ ਨੇ ਆਪਣੀ ਹਾਜ਼ਰੀ ਲਗਵਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ