Breaking News

ਨਡਾਲ ਫਿਰ ਬਣੇ ਨੰਬਰ 1

Nadal,Again,No1

8ਵੀਂ ਵਾਰ ਜਿੱਤਿਆ ਰੋਮ ਮਾਸਟਰਜ਼ ਖ਼ਿਤਾਬ

ਰੋਮ, ਏਜੰਸੀ

ਰਾਫੇਲ ਨਡਾਲ ਨੇ ਮੀਂਹ ਤੋਂ ਪ੍ਰਭਾਵਿਤ ਮੈਚ ‘ਚ ਸ਼ਾਨਦਾਰ ਵਾਪਸੀ ਕਰਦਿਆਂ ਰੋਮ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਉਹ ਅੱਠਵੀਂ ਵਾਰ ਇਸ ਟੂਰਨਾਮੈਂਟ ‘ਚ ਚੈਂਪੀਅਨ ਬਣੇ ਨਡਾਲ ਨੇ ਖ਼ਿਤਾਬੀ ਮੁਕਾਬਲੇ ਨੂੰ ਅਲੇਕਜੈਂਡਰ ਜਵੇਰੇਵ ਨੂੰ 6-1, 1-6, 6-3 ਨਾਲ ਮਾਤ ਦਿੱਤੀ, ਇਸ ਦੇ ਨਾਲ ਹੀ ਉਹ ਇੱਕ ਵਾਰ ਫਿਰ ਵਿਸ਼ਵ ਨੰਬਰ 1 ਟੈਨਿਸ ਖਿਡਾਰੀ ਬਣ ਗਿਆ ਸਪੈਨਿਸ਼ ਸਟਾਰ ਨਡਾਲ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤ ਲਿਆ ਪਰ ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਨੇ ਇਸ ਤੋਂ ਬਾਅਦ 11ਚੋਂ 9 ਗੇਮਾਂ ਜਿੱਤ ਕੇ ਦੂਸਰਾ ਸੈੱਟ ਆਪਣੇ ਨਾਂਅ ਕਰ ਲਿਆ, ਫ਼ੈਸਲਾਕੁੰਨ ਸੈੱਟ ‘ਚ ਵੀ ਜਵੇਰੇਵ ਇੱਕ ਸਮੇਂ 3-1 ਨਾਲ ਅੱਗੇ ਚੱਲ ਰਿਹਾ ਸੀ ਇਸ ਤੋਂ ਬਾਅਦ ਮੀਂਹ ਦੇ ਕਾਰਨ ਕਾਫ਼ੀ ਦੇਰ ਤੱਕ ਖੇਡ ਰੁਕੀ ਰਹੀ ਨਡਾਲ ਨੇ ਮੈਚ ਫਿਰ ਤੋਂ ਸ਼ੁਰੂ ਹੋਣ ‘ਤੇ ਜਵੇਰੇਵ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਲਗਾਤਾਰ ਪੰਜ ਅੰਕ ਜਿੱਤ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ.

ਫਰੈਂਚ ਓਪਨ ਤੋਂ ਪਹਿਲਾਂ ਨਡਾਲ ਲਈ ਇਹ ਜਿੱਤ ਮਹੱਤਪੂਰਨ ਹੈ ਇਸ ਨਾਲ ਉਹ ਫਿਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬਣ ਗਏ ਹਨ ਪਿਛਲੇ ਹਫ਼ਤੇ ਨਡਾਲ ਦੇ ਮੈਡ੍ਰਿਡ ਮਾਸਟਰਜ਼ ‘ਚ ਥਿਏਮ ਹੱਥੋਂ ਹਾਰਨ ਦੇ ਬਾਅਦ ਰੋਜ਼ਰ ਫੈਡਰਰ ਨੰਬਰ ਇੱਕ ਬਣ ਗਏ ਸਨ ਨਡਾਲ ਨੇ ਇਸ ਤਰ੍ਹਾਂ ਕਲੇਅ ਕੋਰਟ ‘ਤੇ ਖੇਡੇ ਗਏ ਪਿਛਲੇ ਚਾਰ ਟੂਰਨਾਮੈਂਟਾਂ ‘ਚੋਂ ਤਿੰਨ ‘ਚ ਜਿੱਤ ਦਰਜ ਕੀਤੀ ਹੈ ਅਤੇ ਹੁਣ ਫਰੈਂਚ ਓਪਨ ‘ਚ 11ਵੇਂ ਖ਼ਿਤਾਬ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top