Breaking News

ਨਾਗਾਲੈਂਡ ਲੋਕ ਸਭਾ ਜਿਮਨੀ ਚੋਣਾਂ: ਆਹਮੋ-ਸਾਹਮਣੇ ਹੋਣਗੇ ਐਨਡੀਪੀਪੀ ਤੇ ਐਨਪੀਐਫ

Nagaland, Lok Sabha, Byelection, Appearances, NDPP, NPF

28 ਮਈ ਨੂੰ ਲੋਕ ਸਭਾ ਸੀਟ ਲਈ ਹੋਵੇਗੀ ਵੋਟਿੰਗ

ਏਜੰਸੀ , ਕੋਹਿਮਾ

ਰਿਟਰਨਿੰਗ ਅਫਸਰ ਐਮ. ਪੈਟਨ ਨੇ ਕਿਹਾ ਹੈ ਕਿ 28 ਮਈ ਨੂੰ ਨਾਗਾਲੈਂਡ ‘ਚ ਇੱਕੋ-ਇੱਕ ਲੋਕ ਸਭਾ ਸੀਟ ਲਈ ਸੱਤਾਧਾਰੀ ਐਨਡੀਪੀਪੀ ਅਤੇ ਵਿਰੋਧੀ ਧਿਰ ਐਨਪੀਐਫ ਦਰਮਿਆਨ ਸਿੱਧੀ ਟੱਕਰ ਹੋਵੇਗੀ। ਪੈਟਨ ਨੇ ਪੀਟੀਆਈ ਨੂੰ ਦੱਸਿਆ ਕਿ ਸੀਨੀਅਰ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗੈਸਿਵ ਪਾਰਟੀ (ਐਨਡੀਪੀਪੀ) ਆਗੂ ਤੋਖੇਹੋ ਯੇਪਥੋਮੀ ਤੇ ਨਗਾ ਪੀਪੁਲਜ਼ ਫਰੰਟ ਦੇ ਸਾਬਕਾ ਵਿਧਾਇਕ ਸੀ। ਅਸ਼ੋਕ ਜਾਮਿਰ ਨੇ ਕੱਲ੍ਹ ਸ਼ਾਮ ਅਧਿਕਾਰਕ ਸਮੇਂ ਦੀ ਸਮਾਪਤੀ ਤੱਕ ਨਾਮਜ਼ਦਗੀ ਵਾਪਸ ਨਹੀਂ ਲਈ ਸੀ। ਨਾਗਾਲੈਂਡ ਦੀ ਇਸ ਇੱਕ ਸੀਟ ਲਈ ਸਿਰਫ ਦੋ ਹੀ ਉਮੀਦਵਾਰ ਮੈਦਾਨ ‘ਚ ਹਨ। ਨੇਫਿਊ ਰੀਓ ਦੇ ਅਸਤੀਫੇ ਤੋਂ ਬਾਅਦ ਨਾਗਾਲੈਂਡ ‘ਚ ਲੋਕ ਸਭਾ ਸੀਟ ਖਾਲੀ ਹੋਈ ਸੀ। ਨਾਗਾਲੈਂਡ ਵਿਧਾਨ ਸਭਾ ਚੋਣਾਂ ਲੜਨ ਲਈ ਰੀਓ ਨੇ ਇਸ ਸਾਲ ਫਰਵਰੀ ‘ਚ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ।

ਰੀਓ ਹੁਣ ਮੁੱਖ ਮੰਤਰੀ ਅਹੁਦੇ ‘ਤੇ ਹਨ ਐਨਡੀਪੀਪੀ ਦੀ ਅਗਵਾਈ ਵਾਲੇ ਸੱਤਾਧਾਰੀ ਪੀਪੁਲਜ਼ ਡੈਮੋਕ੍ਰੇਟਿਕ ਅਲਾਂਇਸ (ਪੀਡੀਏ) ਨੇ ਯੇਪਥੋਮੀ ਨੂੰ ਸੀਟ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ, ਉੱਥੇ ਜਾਮਿਰ ਦਾ ਨਾਂਅ ਐਨਪੀਐਫ ਬੁਲਾਰੇ ਏ. ਕਿਕੋਨ ਨੇ ਤਜਵੀਜਤ ਕੀਤਾ ਸੀ। ਪੀਡੀਏ ‘ਚ ਐਨਡੀਪੀਪੀ (18), ਭਾਜਪਾ (12), ਐਨਪੀਪੀ (2) ਅਤੇ ਜੇਡੀ  (ਯੂ) ਅਤੇ ਅਜ਼ਾਦ (ਹਰੇਕ ਇੱਕ) ਵਿਰੋਧੀ ਐਨਪੀਐਫ, 26 ਵਿਧਾਇਕਾਂ ਨਾਲ, ਸਾਬਕਾ ਰਾਜ ਸਭਾ ਸਾਂਸਦ ਅਤੇ ਸਾਬਕਾ ਵਿਧਾਇਕ ਸੀ। ਅਪੋਕ ਜਾਮਿਰ ਨੂੰ ਨਾਮਜ਼ਦ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top