ਦੇਸ਼

ਅਮੀਰਾਂ ਦੇ ਚੌਂਕੀਦਾਰ ਹਨ ਨਰਿੰਦਰ ਮੋਦੀ: ਪ੍ਰਿਅੰਕਾ ਗਾਂਧੀ

Narendra Modi, Priyanka Gandhi

ਲੋਕ ਸਭਾ: ਗੰਗਾ ਦੀਆਂ ਲਹਿਰਾਂ ‘ਤੇ ਬੇੜੀ ‘ਚ ਸਵਾਰ ਹੋ ਕੇ ਪੂਰਵਾਂਚਲ ਦੀਆਂ ਸੀਟਾਂ ਲੈਣ ਨਿਕਲੀ ਪ੍ਰਿਅੰਕਾ

ਦਾਦੀ ਇੰਦਰਾ ਤੋਂ ਬਾਅਦ ਹਨੂੰਮਾਨ ਮੰਦਰ ਆਉਣ ਵਾਲੀ ਪਰਿਵਾਰ ਦੀ ਦੂਜੀ ਮੈਂਬਰ ਬਣੀ ਪ੍ਰਿਅੰਕਾ

ਏਜੰਸੀ, ਪ੍ਰਯਾਗਰਾਜ

ਕਾਂਗਰਸ ਦੇ ‘ਚੌਂਕੀਦਾਰ ਚੋਰ ਹੈ’ ਮੁਹਿੰਮ ਦੇ ਜਵਾਬ ‘ਚ ਭਾਜਪਾ ਆਗੂਆਂ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਆਪਣੇ ਨਾਂਅ ਨਾਲ ‘ਚੌਂਕੀਦਾਰ’ ਲਾਉਣ ਦੇ ਅਭਿਆਨ ‘ਤੇ ਪ੍ਰਿਅੰਕਾ ਗਾਂਧੀ ਨੇ ਤਿੱਖਾ ਵਿਅੰਗ ਕਸਿਆ ਹੈ
ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਪੀਐੱਮ ਮੋਦੀ ਦੀ ਮਰਜ਼ੀ ਹੈ ਕਿ ਉਹ ਆਪਣੇ ਨਾਂਅ ਅੱਗੇ ਕੀ ਲਾਉਂਦੇ ਹਨ ਉਨ੍ਹਾਂ ਨੇ ਇੱਕ ਕਿਸਾਨ ਦਾ ਹਵਾਲਾ ਦਿੰਦਿਆਂ ਪੀਐੱਮ ਮੋਦੀ ਨੂੰ ‘ਅਮੀਰਾਂ ਦਾ ਚੌਂਕੀਦਾਰ’ ਦੱਸਿਆ ਹੈ ਦੱਸ ਦਈਏ ਕਿ ਪ੍ਰਿਅੰਕਾ ਗਾਂਧੀ ਪੂਰਵਾਂਚਲ ‘ਚ ਸਿਆਸੀ ਚੱਕਰਵਿਊ ਤੋੜਨ ਲਈ ਗੰਗਾ ਯਾਤਰਾ ‘ਤੇ ਹਨ।

ਉਨ੍ਹਾਂ ਨੇ ਸੋਮਵਾਰ ਨੂੰ ਪ੍ਰਿਆਗਰਾਜ ‘ਚ ਹਨੂੰਮਾਨ ਮੰਦਰ ‘ਚ ਪ੍ਰਾਰਥਨਾ ਕਰਕੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਸੱਤਾਧਾਰੀ ਪਾਰਟੀ ਦੇ ‘ਮੈਂ ਵੀ ਚੌਂਕੀਦਾਰ’ ਮੁਹਿੰਮ ‘ਤੇ ਵਿਅੰਗ ਕਸਦਿਆਂ ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਦੀ (ਪੀਐੱਮ ਦੀ) ਆਪਣੀ ਮਰਜ਼ੀ ਹੈ ਕਿ ਉਹ ਆਪਣੇ ਨਾਂਅ ਅੱਗੇ ਕੀ ਲਾਉਂਦੇ ਹਨ ਪਰ ਮੈਨੂੰ ਇੱਕ ਕਿਸਾਨ ਭਰਾ ਨੇ ਕਿਹਾ ਕਿ ਚੌਂਕੀਦਾਰ ਤਾਂ ਅਮੀਰ ਲੋਕਾਂ ਦੇ ਹੁੰਦੇ ਹਨ ਅਸੀਂ ਕਿਸਾਨ ਤਾਂ ਆਪਣੇ ਚੌਂਕੀਦਾਰ ਖੁਦ ਹੁੰਦੇ ਹਾਂ ਦੱਸ ਦਈਏ ਕਿ ਸ਼ਨਿੱਚਰਵਾਰ ਨੂੰ ਪੀਅੱੈਮ  ਮੋਦੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਆਪਣੇ ਨਾਂਅ ਅੱਗੇ ਚੌਂਕੀਦਾਰ ਲਾ ਕੇ ਭਾਜਪਾ ਦੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਸੀ।

ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ‘ਚ ਸੰਗਮ ਕੰਢੇ ਸਥਿਤ ਲੇਟੇ ਹਨੂੰਮਾਨ ਮੰਦਰ ‘ਚ ਸੋਮਵਾਰ ਨੂੰ ਪੂਜਾ-ਅਰਚਨਾ ਕਰਨ ਵਾਲੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਆਪਣੇ ਪਰਿਵਾਰ ਦੀ ਦੂਜੀ ਮੈਂਬਰ ਹੈ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੀ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਇੱਥੇ ਆਈ ਸੀ ਮੰਦਰ ਦਫ਼ਤਰ ‘ਚ ਆਪਣੀ ਦਾਦੀ ਦੀ ਤਸਵੀਰ ਵੇਖ ਕੇ ਹੈਰਾਨਗੀ ‘ਚ ਪਈ ਪ੍ਰਿਅੰਕਾ ਨੂੰ ਉੱਥੇ ਮਹੰਤ ਨੇ ਸਵ. ਇੰਦਰਾ ਗਾਂਧੀ ਦੇ ਮੰਦਰ ਆਉਣ ਦੀ ਦਾਸਤਾਂ ਸੁਣਾਈ ਤੇ ਪ੍ਰਿਅੰਕਾ ਇਸ ਨੂੰ ਸੁਣ ਕੇ ਕਾਫੀ ਖੁਸ਼ ਦਿਸੀ ਉਨ੍ਹਾਂ ਦੱਸਿਆ ਕਿ ਪ੍ਰਿਅੰਕਾ ਨੇ ਕਿਹਾ,’ਦਾਦੀ ਵਾਂਗ ਮੈਂ ਵੀ ਬਣਾਂ ਤੇ ਉਨ੍ਹਾਂ ਦੇ ਕਦਮ ਚਿੰਨ੍ਹਾਂ ‘ਤੇ ਚੱਲਾਂ ਅਜਿਹਾ ਅਸ਼ੀਰਵਾਦ ਦਿਓ’ ਮਹੰਤ ਨੇ ਉਨ੍ਹਾਂ ਨੂੰ ਤਰੱਕੀ ਤੇ ਰਾਜਨੀਤਕ ਜੀਵਨ ‘ਚ ਸਿਖਰ ‘ਤੇ ਪਹੁੰਚਣ ਦਾ ਅਸ਼ੀਰਵਾਦ ਦਿੱਤਾ।

ਇਸੇ ਦੌਰਾਨ ਪ੍ਰਿਅੰਕਾ ਚਾਰ ਲੋਕ ਸਭਾ ਸੀਟਾਂ ਫੂਲਪੁਰ, ਭਦੋਹੀ, ਮਿਰਜ਼ਾਪੁਰ ਅਤੇ ਵਾਰਾਣਸੀ ਦੇ ਵੋਟਰਾਂ ਨੂੰ ਆਪਣੇ ਪੱਖ ‘ਚ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ ਇਲਾਹਾਬਾਦ, ਫੂਲਪੁਰ ਤੇ ਚਾਇਲ ਤਿੰਨਾਂ ਲੋਕ ਸਭਾ ਸੀਟਾਂ ‘ਤੇ ਕਾਂਗਰਸ 1984 ਤੋਂ ਬਾਅਦ ਜਿੱਤ ਲਈ ਤਰਸ ਰਹੀ ਹੈ ਸਾਲ 1984 ‘ਚ ਇੰਦਰਾ ਗਾਂਧੀ ਦੇ ਕਤਲ ਤੇ ਰਾਜੀਵ ਗਾਂਧੀ ਦੇ ਉਦੈ ਤੋਂ ਬਾਅਦ ਹੋਈਆਂ ਅੱਠ ਆਮ ਚੋਣਾਂ ਦੌਰਾਨ ਪ੍ਰਆਗਰਾਜ ‘ਚ ਕਾਂਗਰਸ ਲਗਾਤਾਰ ਪੈਠ ਗੁਆ ਰਹੀ ਹੇ ਉੱਤਰ ਪ੍ਰਦੇਸ਼ ‘ਚ 1988 ‘ਚ ਕਾਂਗਰਸ ਦੀ ਆਖਰੀ ਸਰਕਾਰ ਦੇ ਮੁੱਖ ਮੰਤਰੀ ਨਾਰਾਇਣ ਦੱਤ ਤਿਵਾੜੀ ਰਹੇ ਉਸ ਤੋਂ ਬਾਅਦ ਤੌਂ ਕਾਂਗਰਸ ਫਿਰ ਸੱਤਾ ‘ਚ ਨਹੀਂ ਪਰਤ ਸਕੀ।

35 ਸਾਲਾਂ ਸੋਕਾ ਮਿਟਾਉਣ ਦੀ ਕੋਸ਼ਿਸ਼

ਉੱਤਰ ਪ੍ਰਦੇਸ਼ ਦੀ ਸਿਆਸਤ ‘ਚ ਪਿਛਲੇ 35 ਸਾਲਾਂ ‘ਚ ਕਾਂਗਰਸ ਆਪਣੀ ਜ਼ਮੀਨ ਗੁਆ ਚੁੱਕੀ ਹੈ ਉਸੇ ਗੁਆਚੀ ਜ਼ਮੀਨ ਨੂੰ ਵਾਪਸ ਹਾਸਲ ਕਰਨ ਦੇ ਉਦੇਸ਼ ਨਾਲ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਬੇੜੀ ‘ਤੇ ਸਵਾਰ ਹੋ ਕੇ ਤਿੰਨ ਰੋਜ਼ਾ ਦੌਰਾ ਸ਼ੁਰੂ ਕੀਤਾ ਵਾਡਰਾ ਦਾ ਪੂਰਾ ਫੋਕਸ ਪੂਰਬੀ-ਉੱਤਰ ਪ੍ਰਦੇਸ਼ ‘ਤੇ ਕੇਂਦਰਿਤ ਹੈ ਉਹ ਪੜਨਾਨਾ ਪੰਡਤ ਜਵਾਹਰ ਲਾਲ ਨਹਿਰੂ ਦੀ ਸੰਸਦੀ ਸੀਟ ਫੂਲਪੁਰ ਨੂੰ ਮਜ਼ਬੂਤ ਕਰਨ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਸੰਸਦੀ ਇਲਾਕੇ ਵਾਰਾਣਸੀ ‘ਚ ਘੇਰਨ ਦੀ ਕੋਸ਼ਿਸ਼ ‘ਚ ਹੈ ਇਸੇ ਕ੍ਰਮ ‘ਚ ਉਨ੍ਹਾਂ ਦਾ ਸੋਮਵਾਰ ਤੋਂ ਤਿੰਨ ਰੋਜ਼ਾ ਪ੍ਰੋਗਰਾਮ ਪ੍ਰਿਆਗਰਾਜ ਤੋਂ ਪਾਣੀ ਦੇ ਰਸਤੇ ਵਾਰਾਣਸੀ ਲਈ ਸ਼ੁਰੂ ਹੋਇਆ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top