ਤੁਹਾਡਾ ਮਜਾਕ ਬਣ ਰਿਹੈ..ਸਵਾਗਤ ਹੈ ਮਜੇ ਕਰੋ

Narendra Modi, Reply, Twitter User

ਤੁਹਾਡਾ ਮਜਾਕ ਬਣ ਰਿਹੈ..ਸਵਾਗਤ ਹੈ ਮਜੇ ਕਰੋ Narendra Modi
ਸੂਰਜ ਗ੍ਰਹਿਣ ਦੇਖਦੇ ਪ੍ਰਧਾਨ ਮੰਤਰੀ ਦੀ ਤਸਵੀਰ ‘ਤੇ ਕੁਮੈਂਟ ਦਾ ਦਿੱਤਾ ਮੋਦੀ ਨੇ ਦਿੱਤਾ ਜਵਾਬ

ਨਵੀਂ ਦਿੱਲੀ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਸੂਰਜ ਗ੍ਰਹਿਣ ਦੇਖਦੇ ਦੀਆਂ ਤਸਵੀਰਾਂ ਜਿਵੇਂ ਹੀ ਟਵਿੱਟਰ ‘ਤੇ ਪਾਈਆਂ ਤਾਂ ਕਈ ਯੂਜਰ ਨੇ ਪ੍ਰਧਾਨ ਮੰਤਰੀ ਦਾ ਮਜਾਕ ਉਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਧਾਨ ਮੰਤਰੀ ਨੇ ਜਵਾਬ ਵੀ ਦਿੱਤਾ ਜਿਸ ਕਾਰਨ ਸੋਸਲ ਮੀਡੀਆ ਯੂਜਰ ਹੈਰਾਨ ਰਹਿ ਗਏ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸੂਰਜ ਗ੍ਰਹਿਣ ਦੇਖਦੇ ਦੀਆਂ ਕੁਝ ਤਸਵੀਰਾਂ ਪ੍ਰਧਾਨ ਮੰਤਰੀ ਟਵੀਟ ਕੀਤੀਆਂ ਜਿਸ ‘ਚ ਉਹਨਾਂ ਲਿਖਿਆ ਕਿ ਦਿੱਲੀ ‘ਚ ਬੱਦਲ ਛਾਏ ਰਹਿਣ ਕਾਰਨ ਗ੍ਰਹਿਣ ਨੂੰ ਸਪੱਸ਼ਟ ਤੌਰ ‘ਤੇ ਨਹੀਂ ਦੇਖ ਸਕਿਆ ਪਰ ਲਾਈਵ ਸਟ੍ਰੀਮ ਰਾਹੀਂ ਉਹਨਾਂ ਨੇ ਕੇਰਲ ਦੇ ਕੋਝੀਕੋੜ ‘ਚ ਸੂਰਜ ਗ੍ਰਹਿਣ ਦੇਖਿਆ। ਇਸ ‘ਤੇ ਕੁਝ ਯੂਜਰ ਨੇ ਟਵੀਟ ਕਰਦਿਆਂ ਕਿਹਾ ਕਿ ‘ਇਸ ਦਾ ਮੀਮ (ਮਜਾਕ) ਬਣ ਰਿਹੈ।’ ਜਿਸ ‘ਤੇ ਮੋਦੀ ਨੇ ਰੀਟਵੀਟ ਕਰਦੇ ਹੋਏ ਕਿਹਾ ਕਿ ‘ਸਵਾਗਤ ਹੈ, ਮਜੇ ਕਰੋ।’ ਇਸ ਦੌਰਾਨ ਮੋਦੀ ਨੇ ਹਾਸੇ ਵਾਲੇ ਸਾਈਨ ਵੀ ਦਿੱਤਾ।

ਕਿਉਂ ਉਡਾਇਆ ਮਜਾਕ

  • ਪ੍ਰਧਾਨ ਮੰਤਰੀ ਨੇ ਜੋ ਪੋਸਟ ਸ਼ੇਅਰ ਕੀਤੀ, ਉਸ ‘ਚ ਉਹਨਾਂ ਨੇ ਚਸ਼ਪਾ ਪਾਇਆ ਹੋਇਆ ਸੀ।
  • ਇੱਕ ਯੂਜਰ ਨੇ ਵੈਬਸਾਈਟ ਦਾ ਲਿੰਕ ਪਾ ਕੇ ਚਸ਼ਮੇ ਦੀ ਕੀਮਤ 1.6 ਲੱਖ ਰੁਪਏ ਦਿੱਤੀ।
  • ਯੂਜਰ ਨੇ ਬ੍ਰਾਂਡੇਡਫਕੀਰ ਹੈਸ਼ਟੈਗ ਦੀ ਵਰਤੋਂ ਵੀ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।