ਨਸੀਬ ਕੌਰ ਇੰਸਾਂ ਨੇ ਪਿੰਡ ਅਬੁੱਲਖੁਰਾਣਾ ਦੇ ਪੰਜਵੇਂ ਸਰੀਰਦਾਨੀ ਦਾ ਮਾਣ ਖੱਟਿਆ

0
Naseeb Kaur , Fifth Woman , Village, Abuldurana

ਬਲਾਕ ਮਲੋਟ ਦੇ ਬਣੇ 51ਵੇਂ ਸਰੀਰਦਾਨੀ

ਮੇਵਾ ਸਿੰਘ/ਮਲੋਟ। ਬਲਾਕ ਮਲੋਟ ਦੇ ਪਿੰਡ ਅਬੁੱਲਖੁਰਾਣਾ ਨਿਵਾਸੀ ਮਾਤਾ ਨਸੀਬ ਕੌਰ ਇੰਸਾਂ ਧਰਮ ਪਤਨੀ ਪ੍ਰੇਮੀ ਬੱਗਾ ਸਿੰਘ ਇੰਸਾਂ ਨੇ ਪਿੰਡ ਅਬੁੱਲਖੁਰਾਣਾ ਦੇ ਪੰਜਵੇਂ ਤੇ ਬਲਾਕ ਮਲੋਟ ਦੇ 51ਵੇਂ ਸਰੀਰਦਾਨੀ (Body Donation) ਹੋਣ ਦਾ ਮਾਣ ਖੱਟਿਆ। ਪਿੰਡ ਅਬੁੱਲਖੁਰਾਣਾ ਦੇ ਭੰਗੀਦਾਸ ਕੁਲਵੰਤ ਸਿੰਘ ਇੰਸਾਂ, ਗੁਰਦਿੱਤ ਸਿੰਘ ਅਤੇ ਵੀਰਪਾਲ ਕੌਰ ਦੇ ਮਾਤਾ ਨਸੀਬ ਕੌਰ ਇੰਸਾਂ, ਜੋ ਬੀਤੀ ਦੇਰ ਰਾਤ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਇਸ ਤੋਂ ਬਾਅਦ ਸਮੂਹ ਪਰਿਵਾਰ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਤਹਿਤ ਮਾਤਾ ਨਸੀਬ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਕਰਨ ਦੀ ਬਜਾਏ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਕੀਤਾ।

 Body Donation

ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਵਿਦਾਇਗੀ ਦੇਣ ਤੋਂ ਪਹਿਲਾਂ ਮਾਤਾ ਜੀ ਦੇ ਬੇਟਿਆਂ ਭੰਗੀਦਾਸ ਕੁਲਵੰਤ ਸਿੰਘ ਇੰਸਾਂ, ਗੁਰਦਿੱਤ ਸਿੰਘ ਤੋਂ ਇਲਾਵਾ ਬੇਟੀ ਵੀਰਪਾਲ ਕੌਰ ਅਤੇ ਨੂੰਹ ਪਰਮਜੀਤ ਕੌਰ ਨੇ ਵੀ ਅਰਥੀ ਨੂੰ ਮੋਢਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ, ਬੱਸ ਅੱਡਾ ਅਬੁੱਲਖੁਰਾਣਾ ਤੋਂ ਹੁੰਦੀ ਹੋਈ ਪਿੰਡ ਦੇ ਵਾਟਰ ਵਰਕਸ ਕੋਲ ਪਹੁੰਚੀ, ਜਿੱਥੋਂ ਮ੍ਰਿਤਕ ਸਰੀਰ ਨੂੰ ਸਮੂਹ ਪਰਿਵਾਰਕ ਮੈਂਬਰਾਂ ਨੇ ਭਿੱਜੀਆਂ ਅੱਖਾਂ ਨਾਲ ਡਾਕਟਰੀ ਖੋਜਾਂ ਲਈ ਆਦੇਸ਼ ਮੈਡੀਕਲ ਕਾਲਜ ਤੇ ਰਿਸਰਚ ਸੈਂਟਰ ਭੁੱਚੋ (ਬਠਿੰਡਾ) ਨੂੰ ਰਵਾਨਾ ਕੀਤਾ।  Body Donation

ਇਸ ਮੌਕੇ ਬਲਾਕ ਮਲੋਟ, ਕਬਰਵਾਲਾ ਤੇ ਲੰਬੀ ਬਲਾਕਾਂ ਦੇ ਜਿੰਮੇਵਾਰ 45 ਮੈਂਬਰ ਭੈਣਾਂ, ਬਲਾਕ 15 ਮੈਂਬਰ, ਬਲਾਕ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਪਿੰਡ ਦੇ ਮੋਹਤਬਰਾਂ ਨੇ ਪਰਿਵਾਰ ਵੱਲੋਂ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦੀ ਭਰਵੀਂ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਨਿਹਸਵਾਰਥ ਸੇਵਾ ਕਾਰਜਾਂ ਨਾਲ ਸਮਾਜ ਵਿੱਚ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦੀ ਕੜੀ ਹੋਰ ਵੀ ਮਜ਼ਬੂਤ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।