ਨਵਜੋਤ ਸਿੰਘ ਸਿੱਧੂ ਨੇ ਪਤਨੀ ਨੂੰ ਟਿਕਟ ਨਾ ਮਿਲਣ ਦਾ ਕੱਢਿਆ ਗੁੱਸਾ

0
NavjotSinghSidhu, Wife, Ticket

ਕਿਹਾ, ਬਠਿੰਡਾ ਤੋਂ ਚੋਣ ਲੜਨ ਕੈਪਟਨ ਅਮਰਿੰਦਰ ਸਿੰਘ

ਕਿਹਾ, ਨਵਜੋਤ ਕੌਰ ਬਠਿੰਡਾ ਜਾਂ ਆਨੰਦਪੁਰ ਤੋਂ ਚੋਣ ਨਹੀਂ ਲੜੇਗੀ

ਚੰਡੀਗੜ੍ਹ, ਸੱਚ ਕਹੂੰ ਨਿਊਜ਼

‘ਉਸ ਦੀ ਪਤਨੀ ਕਿਹੜਾ ਕੋਈ ਸਟਿੱਪਣੀ ਹੈ, ਜਿਸ ਨੂੰ ਜਿੱਥੇ ਚਾਹੇ ਫਿੱਟ ਕਰ ਦਿਓ’ ਇਹਨਾਂ ਤਲਖੀ ਭਰੇ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਅਤੇ ਉਹਨਾਂ ਨੂੰ ਬਠਿੰਡਾ ਜਾਂ ਫਿਰ ਆਨੰਦਪੁਰ ਸਾਹਿਬ ਹਲਕੇ ‘ਚ ਭੇਜਣ ਦੀਆਂ ਚਰਚਾਵਾਂ ਦੇ ਜਵਾਬ ‘ਚ ਕੀਤਾ ਸਿੱਧੂ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਤੋਂ ਸੀਟ ਨਾ ਮਿਲੀ ਤਾਂ ਨਵਜੋਤ ਕੌਰ ਸਿੱਧੂ ਬਠਿੰਡਾ ਜਾਂ ਆਨੰਦਪੁਰ ਸਾਹਿਬ ਤੋਂ ਵੀ ਚੋਣ ਨਹੀਂ ਲੜੇਗੀ।

 ਸਿੱਧੂ ਨੇ ਕਿਹਾ ਕਿ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਟੱਕਰ ਦੇਣ ਕਿਉਂਕਿ ਬਠਿੰਡਾ ਤੋਂ ਹਰਸਿਮਰਤ ਨੂੰ ਜੇਕਰ ਕੋਈ ਟੱਕਰ ਦੇ ਸਕਦਾ ਹੈ ਤਾਂ ਉਹ ਖੁਦ ਕੈਪਟਨ ਅਮਰਿੰਦਰ ਸਿੰਘ ਹੀ ਹਨ  ਉਨ੍ਹਾਂ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਤਲਵੰਡੀ ਸਾਬੋ ਅਤੇ ਬਠਿੰਡਾ ਤੋਂ ਚੋਣਾਂ ਲੜ ਚੁੱਕੇ ਹਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਰਹੀ ਸੀ, ਅਜਿਹੇ ‘ਚ ਕੈਪਟਨ ਬਠਿੰਡਾ ਤੋਂ ਵੀ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਪਵਨ ਬਾਂਸਲ ਨੂੰ ਚੰਡੀਗੜ੍ਹ ਤੋਂ ਟਿਕਟ ਮਿਲ ਜਾਣ ‘ਤੇ ਇਹ ਕਿਹਾ ਸੀ ਕਿ ਉਨ੍ਹਾਂ?ਨੂੰ ਨਵਜੋਤ ਕੌਰ ਨੂੰ ਟਿਕਟ ਨਾ ਮਿਲਣ ਦਾ ਕੋਈ ਗੁੱਸਾ ਨਹੀਂ ਹੈ ਅਤੇ ਉਹ ਸ੍ਰੀ ਬਾਂਸਲ ਦਾ ਪੂਰਾ ਸਾਥ ਦੇਣਗੇ ।

ਸਿੱਧੂ ਦਾ ਤਾਜ਼ਾ ਬਿਆਨ ਸਪੱਸ਼ਟ ਇਸ਼ਾਰਾ ਕਰਦਾ ਹੈ ਕਿ ਨਵਜੋਤ ਸਿੰਘ ਆਪਣੀ ਪਤਨੀ ਨੂੰ ਟਿਕਟ ਨਾ ਮਿਲਣ ਕਰਕੇ ਅਮਰਿੰਦਰ ਸਿੰਘ ਨਾਲ ਨਾਰਾਜ਼ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।