ਦੇਸ਼

ਨਵਤੇਜ ਸਰਨਾ ਦੇ ਬਚਾਅ ‘ਚ ਆਇਆ ਵਿਦੇਸ਼ ਮੰਤਰਾਲਾ

ਨਵੀਂ ਦਿੱਲੀ। ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਦੇਸ਼ ਛੱਡ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਬ੍ਰਿਟੇਨ ‘ਚ ਭਾਰਤੀ ਹਾਈਕਮਿਸ਼ਨਰ ਸਰਨਾ ਦੇ ਨਾਲ ਇੱਕ ਪ੍ਰੋਗਰਾਮ ‘ਚ ਮੌਜ਼ੂਦਗੀ ‘ਤੇ ਸਵਾਲ ਉੱਠਣ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦਾ ਬਚਾਅ ਕਰਦਿਆਂ ਕਿਹਾ ਕਿ ਮਾਲਿਆ ਦੀ ਮੌਜ਼ੂਦਗੀ ਦਾ ਪਤਾ ਲੱਗਦਿਆਂ ਹੀ ਸ੍ਰੀ ਸਰਨਾ ਪ੍ਰੋਗਰਾਮ ਤੋਂ ਚਲੇ ਗਏ ਸਨ।
ਸ੍ਰੀ ਸਰਨਾ ਨੂੰ 16 ਜੂਨ ਨੂੰ ਲੰਡਨ ਸਕੂਲ ਆਫ਼ ਇਕੋਨੋਮਿਕਸ ਦੇ ਇੱਕ ਪ੍ਰੋਗਰਾਮ ‘ਚ ਸੱਦਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ‘ਚ ਵਿਜੈ ਮਾਲਿਆ ਵੀ ਆਇਆ ਹੋਇਆ ਸੀ।

ਪ੍ਰਸਿੱਧ ਖਬਰਾਂ

To Top