Breaking News

ਨਵਾਂ ਸ਼ਹਿਰ : ਹਾਸਦੇ ਦੌਰਾਨ ਹੋਈ 2 ਨੌਜਵਾਨਾਂ ਦੀ ਮੌਤ

Six people die, Road, Acccident

ਰਾਹੋਂ । ਨਵਾਂ ਸ਼ਹਿਰ ‘ਚ ਅੱਜ ਇੱਕ ਭਿਆਨਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ।  ਉਸਮਾਨਪੁਰ ਤੋਂ ਜਲਵਾਹਾ ਨੂੰ ਜਾ ਰਹੇ 2 ਮੋਟਰਸਾਈਕਲ ਸਵਾਰਾਂ ਦੀ ਟਰੈਕਟਰ ਦੀ ਟੱਕਰ ਵੱਜਣ ਕਾਰਨ ਮੌਕੇ ‘ਤੇ ਮੌਤ ਹੋ ਗਈ। ਥਾਣਾ ਰਾਹੋਂ ਦੇ ਏ.ਐੱਸ.ਆਈ. ਕਰਮਜੀਤ ਤੇ ਹੈੱਡ ਕਾਂਸਟੇਬਲ ਹੇਮਰਾਜ ਨੇ ਦੱਸਿਆ ਕਿ ਪਿੰਡ ਜਲਵਾਹਾ ਦੇ ਰਹਿਣ ਵਾਲੇ ਹਰਵਿੰਦਰ ਕੁਮਾਰ ਪੁੱਤਰ ਸੋਹਨ ਲਾਲ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਤੇ ਸਰਬਜੀਤ ਆਪਣੇ ਮੋਟਰਸਾਈਕਲ ‘ਤੇ ਪਿੰਡ ਜਲਵਾਹਾ ਤੋਂ ਉਸਮਾਨਪੁਰ ਘਰੇਲੂ ਕੰਮ ਲਈ ਜਾ ਰਹੇ ਸਨ ਤਾਂ ਸਾਹਮਣਿਓਂ ਮੇਰਾ ਵੱਡਾ ਭਰਾ ਵਿਕਰਮਜੀਤ (30) ਤੇ ਉਸ ਦੇ ਨਾਲ ਪਿੰਡ ਦਾ ਸੁਖਵਿੰਦਰ ਕੁਮਾਰ (24) ਪੁੱਤਰ ਕਮਲਜੀਤ ਰਾਮ ਬੁਲਟ ਮੋਟਰਸਾਈਕਲ ‘ਤੇ ਆ ਰਹੇ ਸਨ ਜਦੋਂ ਅਸੀਂ ਥੋੜ੍ਹਾ ਜਿਹਾ ਅੱਗੇ ਗਏ ਤਾਂ ਸਾਹਮਣਿਓਂ ਇਕ ਮਹਿੰਦਰਾ ਟਰੈਕਟਰ-ਟਰਾਲੀ ਚਾਲਕ ਕਾਫੀ ਤੇਜ਼ ਰਫਤਾਰ ਨਾਲ ਜਾ ਰਿਹਾ ਸੀ, ਨੇ ਤੇਜ਼ੀ ਨਾਲ ਜਾਂਦੇ ਹੋਏ ਬੁਲਟ ਵਿਚ ਟੱਕਰ ਮਾਰ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top