ਵਿਚਾਰ

ਨਕਸਲੀਆਂ ਖਿਲਾਫ਼ ਹਮਲਾਵਰ ਰੁਖ਼

Naxals, Against, Attacker, Stance, Editorial

ਪ੍ਰਹਾਰ ਮਿਸ਼ਨ ਦੇ ਤਹਿਤ ਸੁਰੱਖਿਆ ਬਲਾ ਨੇ ਨਕਸਲੀਆਂ ਖਿਲਾਫ਼ ਹਮਲਾਵਰ ਰੁਖ ਬਣਾ ਲਿਆ ਹੈ ਛੱਤੀਸਗੜ੍ਹ ਦੇ ਜ਼ਿਲ੍ਹਾ  ਸੁਕਮਾ ‘ਚ 56 ਘੰਟਿਆਂ ਦੇ ਮੁਕਾਬਲੇ ਤੋਂ ਬਾਦ ਇੱਕ ਦਰਜ਼ਨ ਨਕਸਲੀ ਮਾਰੇ ਗਏ ਇਸ ਘਟਨਾ ‘ਚ ਤਿੰਨ ਜਵਾਨ ਵੀ ਸ਼ਹੀਦ ਹੋ ਗਏ ਭਾਵੇਂ ਨਕਸਲੀ ਸੁਰੱਖਿਆ ਬਲਾਂ ਦਾ ਵੀ ਕੁਝ ਨਾ ਕੁਝ ਨੁਕਸਾਨ ਕਰ ਰਹੇ ਹਨ ਫ਼ਿਰ ਵੀ ਇਹ ਤਾਂ ਸਪੱਸ਼ਟ ਹੈ ਕਿ ਨਕਸਲੀ ਘਿਰੇ ਹੋਏ ਹਨ ਤੇ ਆਪਣੇ ਬਚਾਅ ਲਈ ਹੱਥ ਪੈਰ ਮਾਰ ਰਹੇ ਹਨ

ਸੁਕਮਾ ‘ਚ ਸੀਆਰਪੀਐਫ਼ ਛੱਤੀਸਗੜ੍ਹ ਪੁਲਿਸ ਸਮੇਤ 1500 ਜਵਾਨਾਂ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ ਪਿਛਲੇ ਸਮੇਂ ‘ਚ ਨਕਸਲੀ ਗਰੁੱਪ ਸੁਰੱਖਿਆ ਬਲਾਂ ‘ਤੇ ਵੱਡੇ ਹਮਲੇ ਕਰਨ ‘ਚ ਕਾਮਯਾਬ ਹੋਏ, ਖਾਸਕਰ ਗਸ਼ਤ ‘ਤੇ ਜਾ ਰਹੇ ਪੁਲਿਸ ਜਵਾਨਾਂ ‘ਤੇ ਘਾਤ ਲਾ ਕੇ ਕੀਤੇ ਹਮਲਿਆਂ ‘ਚ ਭਾਰੀ ਨੁਕਸਾਨ ਹੋਇਆ ਹੈ ਦਰਅਸਲ ਨਕਸਲੀਆਂ ਖਿਲਾਫ਼ ਅੱਧੀ-ਅਧੁਰੀ ਤਿਆਰੀ ਹੋਣ ਨਾਲ ਸੁਰੱਖਿਆ ਬਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ  ਖੁਦ ਇਸ ਗੱਲ ਨੂੰ ਮੰਨਦੇ ਰਹੇ ਕਿ ਕਿਸੇ ਖਾਮੀ ਕਾਰਨ   ਸੁਰੱਖਿਆ ਬਲਾਂ ਦਾ ਨੁਕਸਾਨ ਹੋਇਆ

ਨਕਸਲੀਆਂ ਨੇ 25 ਧਮਾਕੇ ਕਰਕੇ ਜਾਹਿਰ ਕੀਤੀ  ਬੁਖਲਾਹਟ

ਇਹ ਤਸੱਲੀ ਵਾਲੀ ਗੱਲ ਹੈ ਕਿ ਹੁਣ ਕੇਂਦਰ ਤੇ ਨਕਸਲੀ ਹਿੰਸਾ ਨਾਲ ਪ੍ਰਭਾਵਿਤ ਰਾਜਾਂ ਮੱਧ ਪ੍ਰਦੇਸ਼ , ਛੱਤੀਸਗੜ੍ਹ ਮਹਾਂਰਾਸ਼ਟਰ ‘ਚ ਇੱਕੋ ਪਾਰਟੀ ਦੀਆਂ ਸਰਕਾਰਾਂ  ਹਨ, ਜਿਸ ਨਾਲ ਰਣਨੀਤੀ ਘੜਨ ‘ਤੇ ਫੈਸਲਾ ਲੈਣ ‘ਚ ਦੇਰੀ ਤੋਂ ਬਚਿਆ ਜਾ ਸਕਦਾ ਹੈ ਨਕਸਲੀਆਂ ‘ਚ ਦਹਿਸ਼ਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੁਲਿਸ ਦੀ ਜਬਰਦਸਤ ਕਾਰਵਾਈ ਤੋਂ ਬਾਦ ਨਕਸਲੀਆਂ ਨੇ ਵੱਖ-ਵੱਖ ਥਾਵਾਂ ‘ਤੇ 25 ਧਮਾਕੇ ਕਰਕੇ ਆਪਣੀ ਬੁਖਲਾਹਟ ਜਾਹਿਰ ਕੀਤੀ ਹੈ ਘਬਰਾਏ ਹੋਏ ਨਕਸਲੀ ਆਮ ਲੋਕਾਂ ਨੂੰ ਪੁਲਿਸ ਦੇ ਮੁਖ਼ਬਰ ਦੱਸ ਕੇ ਮੌਤ ਦੇ ਘਾਟ ਉਤਾਰ ਰਹੇ ਹਨ ਆਮ ਲੋਕਾਂ ‘ਤੇ ਹਿੰਸਾ ਕਰਕੇ ਨਕਸਲੀ ਇਹ ਮਕਸਦ ਹੱਲ ਕਰਨ ਦੀ ਕੋਸ਼ਿਸ਼ ‘ਚ ਹਨ ਕਿ ਲੋਕ ਆਮ ਲੋਕ ਪੁਲਿਸ ਦਾ ਸਾਥ ਨਾ ਦੇਣ

ਫਿਰ ਵੀ ਲੱਗਦਾ ਹੈ ਕਿ ਨਕਸਲੀਆਂ ਦੀਆਂ ਇਹਨਾਂ ਕਾਰਵਾਈਆਂ ਦਾ ਅਸਰ ਨਹੀਂ ਹੋ ਰਿਹਾ ਤੇ ਕਈ ਸਰਗਰਮ ਨਕਸਲੀ ਆਤਮ ਸਮਰਪਣ ਕਰ ਰਹੇ ਹਨ ਨਕਸਲੀ ਲਹਿਰ ਦਾ ਲੱਕ ਟੁੱਟ ਚੁੱਕਾ ਹੈ ਇਹੀ ਕਾਰਨ ਹੈ ਕਿ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨੂੰ ਵੋਟਿੰਗ ਤੋਂ ਰੋਕਣ ਲਈ ਨਕਸਲੀਆਂ ਨੂੰ ਧਮਕੀ ਭਰੇ ਇਸ਼ਤਿਹਾਰ ਲਾਉਣੇ ਪੈਂਦੇ ਹਨ ਨਿਰਦੋਸ਼ ਲੋਕਾਂ ਦਾ ਖੂਨ ਵਹਾਉਣਾ ਕਿਸੇ ਵੀ ਵਿਚਾਰਧਾਰਾ ਦਾ ਅੰਗ ਨਹੀਂ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਦਾ ਪੁਖ਼ਤਾ ਇੰਤਜਾਮ ਕਰੇ ਤਾਂ ਕਿ ਲੋਕਾਂ ਦਾ ਕਾਨੂੰਨ ਤੇ ਪ੍ਰਬੰਧ ‘ਚ ਵਿਸ਼ਵਾਸ ਵਧੇ ਨਕਸਲ ਪ੍ਰਭਾਵਿਤ ਖੇਤਰ ਵਿਕਾਸ ਦੇ ਪ੍ਰਾਜੈਕਟਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਸਿੱਖਿਆ ਸਿਹਤ ਤੇ ਬੁਨਿਆਦੀ ਸਹੂਲਤਾਂ ਭਟਕੇ ਹੋਏ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ‘ਚ  ਮੱਦਦ ਕਰਨਗੀਆਂ

ਪ੍ਰਸਿੱਧ ਖਬਰਾਂ

To Top