ਦੇਸ਼ ’ਚ ਕੋਰੋਨਾ ਦੇ ਨਵੇਂ ਕੇਸਾਂ ਨੇ ਫੜੀ ਰਫਤਾਰ

ਦੇਸ਼ ’ਚ ਕੋਰੋਨਾ ਦੇ ਨਵੇਂ ਕੇਸਾਂ ਨੇ ਫੜੀ ਰਫਤਾਰ

ਦੇਸ਼ ’ਚ ਕੋਰੋਨਾ ਸੰਕਰਮਣ ਦੇ 17336 ਨਵੇਂ ਮਾਮਲੇ ਦਰਜ਼ ਕੀਤੇ ਗਏ ਹਨ

(ਏਜੰਸੀ)
ਨਵੀਂ ਦਿੱਲੀ। ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਸੰਕਰਮਣ ਦੇ 17,336 ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 43362294 ਹੋ ਗਈ ਹੈ। ਜਦੋਂ ਕਿ ਹੁਣ ਤੱਕ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 5, 24, 954 ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਸਵੇਰੇ 7 ਵਜੇ ਤੱਕ 196.77 ਕਰੋੜ ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ 13,71,107 ਟੀਕ ਲਗਾਏ ਗਏ ਹਨ। ਦੇਸ਼ ’ਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 88,284 ਹੈ ਅਤੇ ਐਕਟਿਵ ਕੇਸਾਂ ਦੀ ਦਰ 0.20 ਫੀਸਦੀ ਹੈ।

ਰੋਜ਼ਾਨਾ ਸੰਕਰਮਣ ਦੀ ਦਰ 3.94 ਫੀਸਦੀ ਦਰਜ਼ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਓ ਇਸ ਮਹਾਮਾਰੀ ਕਾਰਨ 13 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 5,24,954 ਹੋ ਗਈ ਹੈ। ਦੇਸ਼ ’ਚ ਕੋਰੋਨਾ ਮੌਤ ਦਰ 1.21 ਫੀਸਦੀ ਹੈ। ਇਸੇ ਮਿਆਦ ’ਚ 13029 ਮਰੀਜ਼ ਕੋਵਿਡ ਤੋਂ ਮੁੱਕਤ ਹੋ ਚੁੱਕੇ ਹਨ। ਹੁਣ ਤੱਕ ਕੁੱਲ 4,27,49,056 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 98.59 ਫੀਸਦੀ ਹੈ।

ਸਾਵਧਾਨੀ ਵਰਤੋ

ਪਿਛਲੇ 24 ਘੰਟਿਆਂ ’ਚ ਦੇਸ਼ ’ਚ 4,01,659 ਕੋਵਿਡ ਟੈਸਟ ਕੀਤੇ ਗਏ ਹਨ। ਇਸ ਨਾਲ ਹੁਣ ਤੱਕ ਕੁੱਲ 85.98 ਕਰੋੜ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਮਹਾਰਾਸ਼ਟਰ ’ਚ ਐਕਟਿਵ ਕੇਸਾਂ ਦੀ ਗਿਣਤੀ 228 ਵਧ ਕੇ 24,24,867 ਹੋ ਗਈ ਹੈ ਅਤੇ 4,989 ਹੋ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁੱਟਕਾਰਾ ਪਾਉਣ ਵਾਲਿਆਂ ਦੀ ਗਿਣਤੀ 77,77,480 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 147893 ਹੋ ਗਈ ਹੈ।

ਦਿੱਲੀ ’ਚ ਮਾਮਲੇ ਵਧੇ

ਕੇਰਲ ’ਚ ਪਿਛਲੇ 24 ਘੰਟਿਆਂ ’ਚ ਐਕਟਿਵ ਮਾਮਲਿਆਂ ਦੀ ਗਿਣਤੀ 711 ਵਧਣ ਨਾਲ 2,5911 ਹੋ ਗਈ ਹੈ। ਇਸ ਦੇ ਨਾਲ ਹੀ 3172 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 65,16,772 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 69,924 ਹੋ ਗਈ ਹੈ। ਦਿੱਲੀ ਵਿੱਚ ਐਕਟਿਵ ਕੇਸ 701 ਤੋਂ ਵੱਧ ਕੇ 5,755 ਹੋ ਗਏ ਹਨ। ਸੂਬੇ ’ਚ 1,233 ਹੋਰ ਲੋਕਾਂ ਨੇ ਇਸ ਘਾਤਕ ਵਾਇਰਸ ਨੂੰ ਹਰਾਇਆ, ਜਿਸ ਤੋਂ ਬਾਅਦ ਕੋਰੋਨਾ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 18,95,397 ਹੋ ਗਈ ਹੈ। ਇਸ ਮਹਾਮਾਰੀ ਕਾਰਨ ਹੁਣ ਤੱਕ 26,242 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰਨਾਟਕ ’ਚ ਐਕਟਿਵ ਕੇਸ 175 ਵਧ ਕੇ 5067 ਹੋ ਗਏ ਹਨ। ਇਸ ਦੌਰਾਨ, 682 ਮਰੀਜਾਂ ਦੇ ਠੀਕ ਹੋਣ ਨਾਲ, ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 39,18,452 ਹੋ ਗਈ ਹੈ। ਸੂਬੇ ’ਚ ਇਸ ਮਹਾਂਮਾਰੀ ਕਾਰਨ ਇੱਕ ਹੋਰ ਮਰੀਜ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 40114 ਹੋ ਗਈ ਹੈ।

ਤਾਮਿਲਨਾਡੂ: 496 ਐਕਟਿਵ ਕੇਸਾਂ ਦੇ ਵਾਧੇ ਦੇ ਨਾਲ, ਉਨ੍ਹਾਂ ਦੀ ਗਿਣਤੀ ਹੁਣ 5174 ਹੋ ਗਈ ਹੈ। ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 3,42,0931 ਹੋ ਗਈ ਹੈ, ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 38,026 ਹੈ। ਤੇਲੰਗਾਨਾ ’ਚ 368 ਐਕਟਿਵ ਮਾਮਲਿਆਂ ਦੇ ਵਧਣ ਨਾਲ ਕੁੱਲ ਗਿਣਤੀ 3048 ਹੋ ਗਈ ਹੈ। ਇਸ ਮਹਾਂਮਾਰੀ ਤੋਂ 126 ਮਰੀਜਾਂ ਦੇ ਠੀਕ ਹੋਣ ਨਾਲ, ਇਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 7,90,473 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 4111 ਹੋ ਗਈ ਹੈ।

ਹਰਿਆਣਾ: ਐਕਟਿਵ ਕੇਸ 291 ਤੋਂ ਵੱਧ ਕੇ 3085 ਹੋ ਗਏ ਹਨ। ਹੁਣ ਤੱਕ ਇੱਥੇ 9,98,586 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 10,622 ਹੋ ਗਈ ਹੈ।

ਉੱਤਰ ਪ੍ਰਦੇਸ ’ਚ ਕੋਰੋਨਾ ਦੇ 166 ਐਕਟਿਵ ਕੇਸਾਂ ਦੇ ਵਧਣ ਨਾਲ ਕੁੱਲ ਗਿਣਤੀ 3423 ਹੋ ਗਈ ਹੈ ਅਤੇ ਸੰਕਰਮਣ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 20,59,810 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 23,532 ਤੱਕ ਪਹੁੰਚ ਗਈ ਹੈ।

ਪੱਛਮੀ ਬੰਗਾਲ: ਇਸ ਦੌਰਾਨ ਸਰਗਰਮ ਮਾਮਲਿਆਂ ਦੀ ਗਿਣਤੀ 574 ਵਧ ਕੇ 3020 ਹੋ ਗਈ ਹੈ ਅਤੇ 19,99,355 ਮਰੀਜ਼ ਕੋਰੋਨਾ ਸੰਕਰਮਣ ਤੋਂ ਮੁਕਤ ਹੋ ਗਏ ਹਨ। ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ 21,212 ਤੱਕ ਪਹੁੰਚ ਗਈ ਹੈ।

ਗੁਜਰਾਤ: ਐਕਟਿਵ ਕੇਸ 186 ਵਧ ਕੇ 1,927 ਹੋ ਗਏ ਹਨ ਅਤੇ ਹੁਣ ਤੱਕ 12,16,036 ਮਰੀਜ ਠੀਕ ਹੋ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ 10946 ’ਤੇ ਸਥਿਰ ਬਣੀ ਹੋਈ ਹੈ।

ਰਾਜਸਥਾਨ ’ਚ ਕੋਰੋਨਾ ਦੇ ਐਕਟਿਵ ਕੇਸ 38 ਵਧ ਕੇ 751 ਹੋ ਗਏ ਹਨ। ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 12,77,242 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 9,561 ’ਤੇ ਸਥਿਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ