ਦੇਸ਼

ਬਿਜਲੀ ਚੋਰੀ ‘ਤੇ ਲੱਗੇਗੀ ਲਗਾਮ, ਲਾਂਚ ਹੋਇਆ ਊਰਜਾ ਐਪ

ਪਣਜੀ। ਸਰਕਾਰ ਨੇ ਸੂਚਨਾ ਤੇ ਤਕਨੀਕ ਦੀ ਉਪਲੱਬਧਤਾ ਵਾਲੇ ਸ਼ਹਿਰਾਂ ‘ਚ ਬਿਜਲੀ ਚੋਰੀ ‘ਤੇ ਲਗਾਮ ਕਸਣ, ਨਵੇਂ ਕਨੈਕਸ਼ਨ ਤੇ ਖ਼ਪਤਕਾਰਾ ਦੀਆਂ ਸ਼ਿਕਾਇਤਾਂ ਦੇ ਹੱਲ ਦੀ ਸੂਚਨਾ ਮੁਹੱਈਆ ਕਰਵਾਉਣ ਲਈ ਅੱਜ ਮੋਬਾਇਲ ਐਪਲੀਕੇਸ਼ਨ ਅਰਬਨ ਜਯੋਤਿ ਅਭਿਆਨ ਊਰਜਾ ਤੇ ਸੂਬਿਆਂ ‘ਚ ਬਿਜਲੀ ਦੀ ਉਪਲੱਬਧਤਾ ਅਤੇ ਕਮੀ ਦੀ ਤਾਜ਼ਾ ਜਾਣਕਾਰੀ ਲਈ ਇੱਕ ਨਵਾਂ ਐਪ ‘ਵਿਧੁਤ ਪ੍ਰਵਾਹ’ ਲਾਂਚ ਕੀਤਾ ਹੈ। ਬਿਜਲੀ, ਕੋਇਲਾ ਤੇ ਨਵੀਨੀਕਰਨ ਊਰਜਾ ਮੰਤਰੀ ਪੀਯੂਸ਼ ਗੋਇਲ ਨੇ ਇੱਕੇ ਸੂਬਿਆਂ ਦੇ ਬਿਜਲੀ ਤੇ ਨਵੀਨੀਕਰਨ ਊਰਜਾ ਮੰਤਰੀਆਂ ਦੇ ਦੋ ਰੋਜ਼ਾ ਸੰਮੇਲਨ ‘ਚ ਦੋਵੇਂ ਐਪ ਲਾਂਚ ਕੀਤੇ।

ਪ੍ਰਸਿੱਧ ਖਬਰਾਂ

To Top