Breaking News

ਨਵੇਂ ਵਿਆਹੇ ਨੌਜਵਾਨ ਦੀ ਨਸ਼ੇ ਕਾਰਨ ਮੌਤ 

ਚਾਰ ਦਿਨ ਪਹਿਲਾਂ ਹੋਇਆ ਸੀ ਵਿਆਹ

ਫਿਰੋਜ਼ਪੁਰ
ਫਿਰੋਜ਼ਪੁਰ ਦੇ ਪਿੰਡ ਸ਼ਹਿਜਾਦੀ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਚਾਰ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਨਸ਼ਿਆਂ ਕਾਰਨ ਨੌਜਵਾਨ ਦੀਆਂ ਹੋਈਆਂ ਮੌਤਾਂ ਦੇ ਸਿਵੇਂ ਅਜੇ ਠੰਢੇ ਨਹੀਂ ਪਏ ਉੱਧਰ ਅੱਜ ਇੱਕ ਹੋਰ ਸੱਜ ਵਿਆਹੀ ਦਾ ਸੁਹਾਗ ਨਸ਼ਿਆਂ ਦੀ ਭੇਂਟ ਚੜ੍ਹ ਗਿਆ। ਪਿੰਡ ਸ਼ਹਿਜਾਦੀ ਦਾ ਰਹਿਣ ਵਾਲਾ ਨੌਜਵਾਨ ਬੂਟਾ ਸਿੰਘ (21), ਜਿਸ ਦਾ ਕਰੀਬ 4 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ, ਜਿਸ ਦੇ ਚਾਅ ਤਾਂ ਅਜੇ ਪੂਰੇ ਕੀਤੇ ਜਾ ਰਹੇ ਸਨ ਪਰ ਬਦਕਿਸਮਤੀ ਨਾਲ ਉਸ ਘਰ ‘ਚ ਵੜੇ ਨਸ਼ਿਆਂ ਨੇ ਮਾਂ ਪਿਓ ਤੋਂ ਉਹਨਾਂ ਦਾ ਪੁੱਤ ਅਤੇ ਸੱਜ ਵਿਆਹੀ ਤੋਂ ਉਸਦਾ ਸੁਹਾਗ ਖੋਹ ਲਿਆ। ਜਾਣਕਾਰੀ ਅਨੁਸਾਰ ਬੂਟਾ ਸਿੰਘ ਪਿਛਲੇ ਸਮੇਂ ਤੋਂ ਨਸ਼ਿਆਂ ਦਾ ਆਦੀ ਸੀ ਅਤੇ ਉਸ ਨੇ ਨਸ਼ੇ ਦਾ ਸੇਵਨ ਕੀਤਾ ਤਾਂ ਨਸ਼ੇ ਦੀ ਵੱਧ ਓਵਰਡੋਜ਼ ਕਾਰਨ ਬੂਟਾ ਸਿੰਘ ਦੀ ਹਾਲਤ ਵਿਗੜਨ ਲੱਗੀ ਤਾਂ ਉਸ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਬੂਟਾ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਥਾਣਾ ਘੱਲ ਖੁਰਦ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top