ਨਵੇਂ ਸਾਲ 2022 ’ਤੇ ਬਦਲ ਰਹੇ ਹਨ ਨਿਯਮ : ਸਿੱਧਾ ਤੁਹਾਡੀ ਜੇਬ ’ਤੇ ਪਵੇਗੀ ਬੋਝ 

ਏਟੀਐਮ ’ਚੋਂ ਨਗਦੀ ਕਢਵਾਉਣ ਤੋਂ ਲੈ ਕੇ ਚੱਪਲਾਂ ਖਰੀਦਣ ਤੱਕ, ਬਹੁਤ ਸਾਰੀਆਂ ਚੀਜ਼ਾਂ ’ਚ ਹੋ ਰਿਹਾ ਬਦਲਾਅ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਜਨਵਰੀ, 2022 ਦੀ ਪਹਿਲੀ ਤਰੀਕ ਤੋਂ ਕਈ ਬਦਲਾਅ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ। ATM ਤੋਂ ਨਗਦੀ ਕਢਵਾਉਣ ਲਈ ਤੁਹਾਨੂੰ ਹੁਣ ਵੱਧ ਚਾਰਜ ਦੇਣਾ ਪਵੇਗਾ। ਇਸ ਦੇ ਨਾਲ ਹੀ ਜੁੱਤੀਆਂ ਅਤੇ ਚੱਪਲਾਂ ‘ਤੇ ਜੀਐਸਟੀ ਦੀ ਦਰ ਵਧ ਗਈ ਹੈ, ਜਿਸ ਨਾਲ ਹੁਣ ਇਨ੍ਹਾਂ ਦੀ ਖਰੀਦਦਾਰੀ ਮਹਿੰਗੀ ਹੋ ਜਾਵੇਗੀ।

ਨਵੇਂ ਸਾਲ ਦੇ ਪਹਿਲੇ ਮਹੀਨੇ ਤੋਂ ਤੁਹਾਨੂੰ ਕਈ ਬਦਲਾਅ ਦੇਖਣ ਨੂੰ ਮਿਲਣਗੇ। ਜਨਵਰੀ, 2022 ਦੀ ਪਹਿਲੀ ਤਰੀਕ ਤੋਂ ਕਈ ਬਦਲਾਅ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਏਟੀਐਮ ਤੋਂ ਨਗਦੀ ਕਢਵਾਉਣ ਲਈ ਪੈਸੇ ਕਢਵਾਉਣ ਦਾ ਚਾਰਜ ਵਧਾ ਦਿੱਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਨਗਦ ਨਿਕਾਸੀ ਚਾਰਜ ਵਧਾਉਣ ਦੀ ਇਜਾਜ਼ਤ ਦੇਣ ਤੋਂ ਬਾਅਦ, ਇੰਡੀਆ ਪੋਸਟ ਪੇਮੈਂਟ ਬੈਂਕ ਸਮੇਤ ਕਈ ਨਿੱਜੀ ਬੈਂਕਾਂ ਨੇ ਵੀ ਆਪਣੇ ਨਿਕਾਸੀ ਖਰਚੇ ਵਧਾ ਦਿੱਤੇ ਹਨ ਜੋ 1 ਜਨਵਰੀ, 2022 ਤੋਂ ਲਾਗੂ ਹੋ ਜਾਣਗੇ।

ਏਟੀਐਮ ’ਚੋਂ ਨਗਦੀ ਕਢਵਾਉਣ ਪਵੇਗਾ ਮਹਿੰਗਾ

1 ਜਨਵਰੀ, 2022 ਤੋਂ, ਗਾਹਕਾਂ ਨੂੰ ਹੁਣ ਹਰ ਟ੍ਰਾਂਜੈਕਸ਼ਨ ਲਈ 21 ਰੁਪਏ ਅਦਾ ਕਰਨੇ ਪੈਣਗੇ, ਨਾ ਕਿ ਮਹੀਨੇ ਦੀ ਸੀਮਾ ਤੋਂ ਵੱਧ ਲੈਣ-ਦੇਣ ਲਈ 20 ਰੁਪਏ।

ਜੁੱਤੇ-ਚੱਪਲੇ ਹੋਣਗੇ ਮਹਿੰਗੇ

1 ਜਨਵਰੀ ਤੋਂ ਫੁਟਵੀਅਰ ਇੰਡਸਟਰੀ ‘ਤੇ ਜੀਐਸਟੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ। ਟੈਕਸਟਾਈਲ ਇੰਡਸਟਰੀ ‘ਤੇ ਵੀ ਦਰਾਂ ਪੰਜ ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤੀਆਂ ਗਈਆਂ ਸਨ ਪਰ ਵਿਰੋਧ ਪ੍ਰਦਰਸ਼ਨਾਂ ਕਾਰਨ ਸ਼ੁੱਕਰਵਾਰ ਨੂੰ ਜੀਐੱਸਟੀ ਕੌਂਸਲ ‘ਚ ਇਸ ਵਾਧੇ ਨੂੰ ਟਾਲ ਦਿੱਤਾ ਗਿਆ। ਹਾਲਾਂਕਿ ਫੁਟਵੀਅਰ ਇੰਡਸਟਰੀ ‘ਤੇ ਜੀਐਸਟੀ ਦੀਆਂ ਦਰਾਂ ਪੰਜ ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤੀਆਂ ਗਈਆਂ ਹਨ। ਅਜਿਹੇ ‘ਚ ਜੁੱਤੀਆਂ ਅਤੇ ਚੱਪਲਾਂ ਖਰੀਦਣੀਆਂ ਮਹਿੰਗੀਆਂ ਹੋ ਜਾਣਗੀਆਂ।

ਸਟੀਲ ਕੰਪਨੀਆਂ ਨੇ ਵੀ ਵਧਾਈਆਂ ਕੀਮਤਾਂ

ਸਟੀਲ ਕੰਪਨੀਆਂ ਨੇ ਵੀ ਕੀਮਤਾਂ ਵਧਾ ਦਿੱਤੀਆਂ ਹਨ। ਹਾਲਾਂਕਿ ਇਸ ਦੀਆਂ ਕੀਮਤਾਂ ਕੁਝ ਮਹੀਨਿਆਂ ਤੋਂ ਸਥਿਰ ਹਨ। ਤੀਜੀ ਤਿਮਾਹੀ ‘ਚ ਸਟੀਲ ਦੀਆਂ ਕੀਮਤਾਂ 77 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈਆਂ ਸਨ। ਅਪ੍ਰੈਲ 2020 ‘ਚ ਇਹ 38 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸੇ ਤਰ੍ਹਾਂ ਮਈ 2020 ਵਿੱਚ ਤਾਂਬੇ ਦੀ ਕੀਮਤ 5,200 ਡਾਲਰ ਪ੍ਰਤੀ ਟਨ ਤੋਂ ਵਧ ਕੇ 9,700 ਡਾਲਰ ਹੋ ਗਈ। ਐਲੂਮੀਨੀਅਮ ਦੀ ਕੀਮਤ 1,700 ਡਾਲਰ ਪ੍ਰਤੀ ਟਨ ਤੋਂ ਵਧ ਕੇ 2,700 ਡਾਲਰ ਪ੍ਰਤੀ ਟਨ ਹੋ ਗਈ ਹੈ।

ਡਾਬਰ ਨੇ ਵੀ ਵਧਈਆਂ ਕੀਮਤਾਂ

ਡਾਬਰ ਨੇ ਇਸ ਸਾਲ ਉਤਪਾਦਾਂ ਦੀਆਂ ਕੀਮਤਾਂ ਵਿੱਚ 4% ਦਾ ਵਾਧਾ ਕੀਤਾ ਸੀ, ਜਦੋਂ ਕਿ ਹਿੰਦੁਸਤਾਨ ਯੂਨੀਲੀਵਰ ਨੇ ਨਵੰਬਰ ਵਿੱਚ ਸਮਾਨ ਵਾਧਾ ਕੀਤਾ ਸੀ। ਇਸ ਨੇ ਰਿਨ, ਸਰਫ ਐਕਸਲ ਸਮੇਤ ਕਈ ਉਤਪਾਦਾਂ ਦੀ ਕੀਮਤ ਵਧਾ ਦਿੱਤੀ ਸੀ। ਕੰਪਨੀਆਂ ਦੇ ਮਾਰਜਨ ‘ਤੇ ਪੈਣ ਵਾਲੇ ਅਸਰ ਕਾਰਨ ਕਈ ਉਤਪਾਦਾਂ ਦਾ ਭਾਰ ਘਟ ਗਿਆ। ਇਸ ਵਿੱਚ ਬਿਸਕੁਟ, ਸਾਬਣ ਵਰਗੇ ਉਤਪਾਦ ਸਨ।

ਕੰਜਿਊਮਰ ਇਲੈਕਟ੍ਰੋਨਿਕਸ ਉਤਪਾਦ ਹੋਣਗੇ ਮਹਿੰਗੇ

ਨਵੇਂ ਸਾਲ ’ਤੇ ਕੰਜਿਊਮਰ ਇਲੈਕਟ੍ਰੋਨਿਕਸ ਉਤਪਾਦ ਮਹਿੰਗੇ ਹੋਣ ਜਾ ਰਹੇ ਹਨ। ਇਸ ਖੇਤਰ ਦੀਆਂ ਕੰਪਨੀਆਂ ਨੇ ਇਸ ਸਾਲ ਉਤਪਾਦਾਂ ਦੀਆਂ ਕੀਮਤਾਂ ਵਿੱਚ 3 ਤੋਂ 5% ਦਾ ਵਾਧਾ ਕੀਤਾ ਸੀ। ਹੁਣ ਅਗਲੇ ਮਹੀਨੇ ਤੋਂ ਕੀਮਤਾਂ 6-10 ਫੀਸਦੀ ਵਧਣਗੀਆਂ। ਐਫਐਮਸੀਜੀ ਉਤਪਾਦਾਂ ਦੀ ਹਾਲਤ ਵੀ ਅਜਿਹੀ ਹੀ ਹੈ। ਅਗਲੇ ਤਿੰਨ ਮਹੀਨਿਆਂ ‘ਚ ਇਸ ਸੈਕਟਰ ਦੀਆਂ ਕੰਪਨੀਆਂ ਆਪਣੇ ਉਤਪਾਦਾਂ ਦੀਆਂ ਕੀਮਤਾਂ ‘ਚ 4 ਤੋਂ 10 ਫੀਸਦੀ ਤੱਕ ਦਾ ਵਾਧਾ ਕਰਨ ਜਾ ਰਹੀਆਂ ਹਨ।

ਹੀਰੋ ਮੋਟੋ ਨੇ ਵਧਾਏ ਵਾਹਨਾਂ ਦੇ ਰੇਟ

ਹੀਰੋ ਮੋਟੋ ਕਾਰਪ ਨੇ ਕਿਹਾ ਕਿ 4 ਜਨਵਰੀ ਤੋਂ ਇਹ ਕੀਮਤਾਂ 2,000 ਰੁਪਏ ਤੱਕ ਵਧਾਏਗੀ। ਮਾਰੂਤੀ ਨੇ ਵੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਇਸ ਸਾਲ ਇਸ ਨੇ ਕੀਮਤ ਤਿੰਨ ਵਾਰ ਵਧਾ ਦਿੱਤੀ ਹੈ ਅਤੇ ਹੁਣ ਚੌਥੀ ਵਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਨੇ 18 ਮਹੀਨਿਆਂ ਵਿੱਚ 6 ਵਾਰ ਅਜਿਹਾ ਕੀਤਾ ਹੈ ਅਤੇ 4-9% ਵਧਿਆ ਹੈ।

GSTR-1 ਫਾਈਲਿੰਗ ਲਈ GST ਭਰਨਾ ਹੋਵੇਗਾ ਜ਼ਰੂਰੀ

ਜੀਐਸਟੀ ਕੌਂਸਲ ਨੇ ਘੋਸ਼ਣਾ ਕੀਤੀ ਹੈ ਕਿ ਜਿਹੜੇ ਕਾਰੋਬਾਰੀ ਆਪਣੀ ਮਹੀਨਾਵਾਰ ਜੀਐਸਟੀ ਰਿਟਰਨ ਜਾਂ ਸੰਖੇਪ ਰਿਟਰਨ ਫਾਈਲ ਨਹੀਂ ਕਰਦੇ ਹਨ, ਉਨ੍ਹਾਂ ਨੂੰ 1 ਜਨਵਰੀ, 2022 ਤੋਂ ਜੀਐਸਟੀਆਰ-1 ਵਿਕਰੀ ਰਿਟਰਨ ਫਾਈਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਹੋ ਸਕਦਾ ਹੈ ਵਾਧਾ

ਦੇਸ਼ ਵਿੱਚ ਰਸੋਈ ਅਤੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਸੋਧ ਕੀਤੀ ਜਾਂਦੀ ਹੈ। ਪਿਛਲੇ ਮਹੀਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ ਰੱਖੀਆਂ ਗਈਆਂ ਸਨ, ਪਰ ਵਪਾਰਕ ਸਿਲੰਡਰ ਦੀ ਕੀਮਤ ਵਿੱਚ 100.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਨਵੇਂ ਸਾਲ ’ਤੇ ਵੀ ਇਸ ਦੀਆਂ ਕੀਮਤਾਂ ’ਚ ਵਾਧਾ ਕੀਤਾ ਜਾ ਸਕਦਾ ਹੈ।

ਸਵਿਗੀ, ਜੋਮੇਟੋ ਤੋਂ ਘਰ ਬੈਠੇ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ

ਜੀਐਸਟੀ ਕੌਂਸਲ ਦੀ 45ਵੀਂ ਬੈਠਕ ’ਚ ਸਵਿਗੀ ਤੇ ਜੋਮੇਟੋ ਵਰਗੀਆਂ ਆਨਲਾਈਨ ਫੂਡ ਡਿਲੀਵਰੀ ਕੰਪਨੀ ਤੋਂ ਖਾਣਾ ਮੰਗਵਾਉਣ ’ਤੇ ਜੀਐਸਟੀ ਦੀ ਜਿੰਮੇਵਾਰੀ ਇਨਾਂ ਪਲੇਟਫਾਰਮ ਨੂੰ ਦਿੱਤੀ ਗਈ ਹੈ। ਹੁਣ ਤੱਕ ਇਹ ਕੰਪਨੀਆਂ ਜੀਐਸਟੀ ਇਕੱਠਾ ਕਰਕੇ ਪਾਰਟਨਰ ਰੈਸਟੋਰੈਂਟ ਜਾਂ ਫੂਡ ਜੁਆਇੰਟ ਨੂੰ ਵਾਪਸ ਕਰ ਦਿੰਦਿਆਂ ਸਨ ਤਾਂ ਕਿ ਉਹ ਆਪਣੇ ਹਿਸਾਬ ਨਾਲ ਇਸ ਨੂੰ ਭਰ ਸਕਣ ਪਰ ਹੁਣ ਇਹ ਕੰਮ ਉਨਾਂ ਖੁਦ ਹੀ ਕਰਨਾ ਪਵੇਗੀ। ਹਾਲਾਂਕਿ ਖਾਣੇ ’ਤੇ ਜੀਐਸਟੀ ਦੀ ਦਰ 5 ਫੀਸਦੀ ਹੀ ਰੱਖੀ ਗਈ ਹੈ। ਪਰ ਦੇਖਣਾ ਹੈ ਕਿ ਇਸ ਦਾ ਬੋਝ ਗਾਹਕਾਂ ’ਤੇ ਪਵੇਗਾ ਜਾਂ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ