ਕੁੱਲ ਜਹਾਨ

ਨਿਊਯਾਰਕ ਦੇ ਹਸਪਤਾਲ ਵਿੱਚ ਡਾਕਟਰ ਵੱਲੋਂ ਗੋਲੀਬਾਰੀ, ਇੱਕ ਮੌਤ

Hospital, Firing, Doctor, one die

ਛੇ ਜਣੇ ਜ਼ਖ਼ਮੀ ਹੋਏ, ਗੋਲੀਬਾਰੀ ਤੋਂ ਬਾਅਦ ਡਾਕਟਰ ਨੇ ਕੀਤੀ ਖੁਦਕੁਸ਼ੀ

ਨਿਊਯਾਰਕ: ਬ੍ਰਾਨਕਸ ਹਸਪਤਾਲ ਵਿੱਚ ਕੰਮ ਕਰਨ ਵਾਲੇ ਇੱਕ ਡਾਕਟਰ ਨੇ ਹਸਪਤਾਲ ਵਿੱਚ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਛੇ ਜਣੇ ਜ਼ਖ਼ਮੀ ਹੋ ਗਈ। ਗੋਲੀਬਾਰੀ ਤੋਂ ਬਾਅਦ ਡਾਕਟਰ ਨੇ ਖੁਦਕੁਸ਼ੀ ਕਰ ਲਈ। ਘਟਨਾ ਸ਼ੁੱਕਰਵਾਰ ਦੁਪਹਿਰ ਸਥਾਨਕ ਸਮੇਂ ਅਨੁਸਾਰ 2:50 ਵਜੇ ਦੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਇਲਾਕੇ ਦੇ ਆਸਪਾਸ ਪੁਲਿਸ ਨੇ ਸੁਰੱਖਿਆਘੇਰਾ ਬਣਾ ਲਿਆ ਸੀ ਅਤੇ ਲੋਕਾਂ ਨੂੰ ਲੁਕ ਜਾਣ ਲਈ ਕਿਹਾ। ਹਸਪਤਾਲ ਵਿੱਚ ਮੌਜ਼ੂਦ ਲੋਕਾਂ ਅਤੇ ਮੁਲਾਜ਼ਮਾਂ ਨੇ ਵੀ ਹਿੰਸਾ ਤੋਂ ਬਚਣ ਲਈ ਖੁਦ ਨੂੰ ਕਮਰਿਆਂ ਵਿੱਚ ਬੰਦ ਕਰਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਡਾਕਟਰ ਆਪਣੇ ਕੋਟ ਵਿੱਚ ਗੰਨ ਲੁਕਾ ਕੇ ਹਸਪਤਾਲ ਪਹੁੰਚਿਆ ਸੀ। ਹਸਪਤਾਲ ਦੇ 55 ਸਾਲਾ ਇੱਕ ਮਰੀਜ਼ ਰੇਨਾਲਡੋ ਡੇਲ ਕਿੱਲਰ ਨੇ ਕਿਹਾ, ਮੈਨੂੰ ਲੱਗਿਆ ਕਿ ਮੈਂ ਮਰਨ ਵਾਲਾ ਹਾਂ। ਉਨ੍ਹਾਂ ਦੱਸਿਆ ਕਿ ਅਲਾਰਮ ਵੱਜਣ ਲੱਗੇ ਅਤੇਪੁਲਿਸ ਨੇ ਦੱਸਿਆ ਕਿ ਹਸਪਤਾਲ ਵਿੱਚ ਇੱਕ ਬੰਦੂਕਧਾਰੀ ਹੈ, ਪੁਲਿਸ ਨੇ ਹਰੇਕ ਮੰਜ਼ਿਲ ‘ਤੇ ਜਾ ਕੇ ਬੰਦੂਕਧਾਰੀ ਦੀ ਭਾਲ ਸ਼ੁਰੂ ਕੀਤੀ ਅਤੇ ਸਥਾਨਕ ਸਮੇਂ ਅਨੁਸਾਰ ਸ਼ਾਮ ਚਾਰ ਵਜੇ ਤੋਂ ਕੁਝ ਪਹਿਲਾਂ ਪਤਾ ਲੱਗਿਆ ਕਿ ਉਹ ਮਰ ਚੁੱਕਿਆ ਹੈ।

ਪ੍ਰਸਿੱਧ ਖਬਰਾਂ

To Top