Breaking News

ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ 47 ਦੌੜਾਂ ਨਾਲ ਹਰਾਇਆ

NewZealand Team, Won, Cricket, T20, Match, Westindies, Sports

ਏਜੰਸੀ
ਨੇਲਸਨ, 29 ਦਸੰਬਰ

ਨਿਊਜ਼ੀਲੈਂਡ ਨੇ ਆਪਣੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਹਰਫਨਮੌਲਾ ਪ੍ਰਦਰਸ਼ਨ ਨਾਲ ਵੈਸਟਇੰਡੀਜ਼ ਨੂੰ ਪਹਿਲੇ ਟੀ20 ਕ੍ਰਿਕਟ ਮੈਚ ‘ਚ ਸ਼ੁੱਕਰਵਾਰ ਨੂੰ 47 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ

ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਮੇਜ਼ਬਾਨ ਟੀਮ ਨੂੰ ਬੱਲੇਬਾਜ਼ੀ ਦਾ ਮੌਕਾ ਦਿੱਤਾ ਅਤੇ ਨਿਊਜ਼ੀਲੈਂਡ ਨੇ ਨਿਰਧਾਰਤ ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 187 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਪਰ ਵਿੰਡੀਜ਼ ਦੀ ਟੀਮ ਇਸ ਦੇ ਜਵਾਬ ‘ਚ 19 ਓਵਰਾਂ ‘ਚ 140 ‘ਤੇ ਆਲ ਆਊਟ ਹੋ ਗਈ

ਨਿਊਜ਼ੀਲੈਂਡ ਲਈ ਕਾਲਿਨ ਮੁਨਰੋ ਨੇ 37 ਗੇਂਦਾਂ ‘ਚ ਛੇ ਚੌਥੇ ਅਤੇ ਦੋ ਛੱਕੇ ਲਾ ਕੇ 53 ਦੌੜਾਂ ਅਤੇ ਗਲੇਨ ਫਿਲਿਪਸ ਨੇ 40 ਗੇਂਦਾਂ ‘ਚ ਚਾਰ ਚੌਕੇ ਅਤੇ ਦੋ ਛੱਕੇ ਲਾ ਕੇ 55 ਦੌੜਾਂ ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਜਦੋਂਕਿ ਹੇਠਲੇ ਕ੍ਰਮ ‘ਤੇ ਮਿਸ਼ੇਲ ਸੇਂਟਨਰ 23 ਦੌੜਾਂ ਬਣਾ ਕੇ ਨਾਬਾਦ ਰਹੇ ਗਲੇਨ ਨੂੰ ਉਨ੍ਹਾਂ ਦੀ ਪਾਰੀ ਲਈ  ਮੈਨ ਆਫ ਦ ਮੈਚ ਚੁਣਿਆ ਗਿਆ ਵੈਸਟਇੰਡੀਜ਼ ਵੱਲੋਂ ਕਾਰਲੋਸ ਬ੍ਰੇਥਵੇਟ ਅਤੇ ਜੇਰੋਮ ਟੇਲਰ ਨੇ ਦੋ-ਦੋ ਵਿਕਟਾਂ ਕੱਢੀਆਂ

ਸੈਮੁਅਲ ਬਦਰੀ, ਕੇਸਸਿਰਕ ਵਿਲੀਅਮਸ ਅਤੇ ਐਸ਼ਲੇ ਨਰਸ ਨੇ ਇੱਕ-ਇੱਕ ਵਿਕਟ ਕੱਢੀ ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟਇੰਡੀਜ਼ ਲਈ ਉਸ ਦੇ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਫਿਰ ਤੋਂ ਫਲਾਪ ਸਾਬਤ ਹੋਏ ਅਤੇ 12 ਦੌੜਾਂ ਹੀ ਬਣਾ ਸਕੇ ਜਦੋਂਕਿ ਓਪਨਰ ਚਾਡਵਿਕ ਵਾਲਟਨ ਸੱਤ ਦੌੜਾਂ ‘ਤੇ ਆਊਟ ਹੋਏ

ਬਾਕੀ ਬੱਲੇਬਾਜਾਂ ਦਾ ਪ੍ਰਦਰਸ਼ਨ ਵੀ ਖਰਾਬ ਹੀ ਰਿਹਾ ਅਤੇ ਆਂਦਰੇ ਫਲੇਚਰ 27 ਦੌੜਾਂ ਬਣਾ ਕੇ ਸਭ ਤੋਂ ਵੱਡੇ ਸਕੋਰਰ ਰਹੇ ਵੈਸਟਇੰਡੀਜ਼ ਲਈ ਸੇਠ ਰਾਂਸ ਨੇ 30 ਦੌੜਾਂ ‘ਤੇ ਤਿੰੰਨ ਅਤੇ ਟਿਮ ਸਾਊਦੀ ਨੇ 36 ਦੌੜਾਂ ‘ਤੇ ਤਿੰਨ ਵਿਕਟਾਂ ਕੱਢੀਆਂ  ਡਗ ਬ੍ਰੇਸਵੇਲ ਨੂੰ 10 ਦੌੜਾਂ ‘ਤੇ ਦੋ ਵਿਕਟਾਂ ਮਿਲੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top