ਨਾਈਜੀਰੀਆ ਨੇ ਟਵਿੱਟਰ ਤੋਂ ਪਾਬੰਦੀ ਹਟਾਈ

Nigeria Twitter Ban Sachkahoon

ਨਾਈਜੀਰੀਆ ਨੇ ਟਵਿੱਟਰ ਤੋਂ ਪਾਬੰਦੀ ਹਟਾਈ

ਅਬੂਜਾ (ਏਜੰਸੀ) ਪੱਛਮੀ ਅਫ਼ਰੀਕੀ ਦੇਸ਼ ਨਾਈਜੀਰੀਆ ਨੇ ਅੱਜ ਦੇਰ ਰਾਤ ਤੋਂ ਟਵਿੱਟਰ ’ਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ। ਦੇਸ਼ ਦੇ ਅਧਿਕਾਰੀਆਂ ਨਾਲ ਹੋਏ ਸਮਝੌਤੇ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੁਆਰਾ ਸਥਾਨਕ ਦਫਤਰ ਖੋਲ੍ਹਣ ਦੇ ਵਾਅਦੇ ਤੋਂ ਬਾਅਦ ਟਵਿੱਟਰ ’ਤੇ ਪਾਬੰਦੀ ਹਟਾ ਦਿੱਤੀ ਗਈ ਹੈ। ਇੱਕ ਸੀਨੀਅਰ ਸਕਰਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ 4 ਜੂਨ ਨੂੰ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਦੇ ਟਵਿੱਟਰ ’ਤੇ ਇੱਕ ਪੋਸਟ ਡਿਲੀਟ ਕਰਨ ਤੋਂ ਬਾਅਦ ਟਵਿੱਟਰ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ ਨੂੰ ਹੁਣ ਸੱਤ ਮਹੀਨਿਆਂ ਬਾਅਦ ਹਟਾ ਦਿੱਤਾ ਗਿਆ ਹੈ। ਰਾਸ਼ਟਰੀ ਸੂਚਨਾ ਤਕਨਾਲੋਜੀ ਵਿਕਾਸ ਏਜੰਸੀ ਦੇ ਡਾਇਰੈਕਟਰ ਜਨਰਲ ਕਾਸ਼ੀਫੂ ਇਨੂਵਾ ਅਬਦੁੱਲਾਹੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਬੁਹਾਰੀ ਨੇ ਪਾਬੰਦੀ ਹਟਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਅਬਦੁੱਲਾਹੀ ਨੇ ਆਪਣੇ ਬਿਆਨ ਵਿੱਚ ਕਿਹਾ, ‘‘ਟਵਿੱਟਰ ਨੇ ਨਾਈਜੀਰੀਆ ਦੇ ਕਾਨੂੰਨਾਂ ਅਤੇ ਰਾਸ਼ਟਰੀ ਸੰਸਕ੍ਰਿਤੀ ਅਤੇ ਇਤਿਹਾਸ ਦੀ ਆਦਰਪੂਰਵਕ ਸਵੀਕ੍ਰਿਤੀ ਦੇ ਨਾਲ ਆਪਣਾ ਕੰਮ ਮੁੜ ਸ਼ੁਰੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ, ਜਿਸ ’ਤੇ ਅਜਿਹਾ ਕਾਨੂੰਨ ਬਣਾਇਆ ਗਿਆ ਹੈ।’’ ਅਬਦੁੱਲਾਹੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕੰਪਨੀ ਲਗਭਗ ਸਾਰੇ ਵਿਕਸਤ ਦੇਸ਼ਾਂ ਵਿੱਚ ਲਾਗੂ ਵਿਸ਼ਵਵਿਆਪੀ ਸਰਵੋਤਮ ਅਭਿਆਸਾਂ ਦੇ ਅਨੁਸਾਰ ਇੱਕ ਆਚਾਰ ਸੰਹਿਤਾ ਵਿਕਸਿਤ ਕਰਨ ਲਈ ਸੰਘੀ ਸਰਕਾਰ ਅਤੇ ਵਿਆਪਕ ਉਦਯੋਗ ਦੇ ਨਾਲ ਮਿਲ ਕੇ ਕੰਮ ਕਰੇਗੀ। ਇਸ ਲਈ ਨਾਈਜੀਰੀਆ ਦੀ ਸਰਕਾਰ ਲੇ ਅੱਜ ਅੱਧੀ ਰਾਤ ਤੋਂ ਟਵਿੱਟਰ ਸੰਚਾਲਨ ’ਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ ਅਤੇ ਟਵਿੱਟਰ ਦੇਸ਼ ਵਿੱਚ ਆਪਣਾ ਕੰਮ ਮੁੜ ਸੁਰੂ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here