ਨਿਰਭੈਯਾ ਕੇਸ: ਦੋਸ਼ੀ ਪਵਨ ਦੀ ਅਰਜੀ ‘ਤੇ ਸੁਣਵਾਈ ਅੱਜ

0
nirbhaya-case-supreme-court-dismisses-guilty-plea

Nirbhaya Case ਦੋਸ਼ੀ ਪਵਨ ਦੀ ਅਰਜੀ ‘ਤੇ ਸੁਣਵਾਈ ਅੱਜ
ਵਾਰਦਾਤ ਸਮੇਂ ਨਾਬਾਲਿਗ ਹੋਣ ਦਾ ਕੀਤਾ ਦਾਅਵਾ

ਨਵੀਂ ਦਿੱਲੀ, ਏਜੰਸੀ। ਨਿਰਭੈਯਾ ਗੈਂਗਰੇਪ ਕੇਸ ‘ਚ ਗੁਨਾਹਗਾਰ ਪਵਨ ਗੁਪਤਾ ਦੀ ਅਰਜੀ ‘ਤੇ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਵਿਸ਼ੇਸ਼ ਬੈਚ ਸੋਮਵਾਰ ਨੂੰ ਸੁਣਵਾਈ ਕਰੇਗੀ। ਦੋਸ਼ੀ ਨੇ ਵਾਰਦਾਤ ਸਮੇਂ ਖੁਦ ਨੂੰ ਨਾਬਾਲਿਗ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਦਿੱਲੀ ਹਾਈਕੋਰਟ ‘ਚ ਵੀ ਇਹੀ ਦਾਅਵਾ ਕੀਤਾ ਸੀ ਪਰ ਇੱਥੇ 19 ਦਸੰਬਰ ਨੂੰ ਉਸਦੀ ਅਰਜੀ ਰੱਦ ਹੋ ਗਈ ਸੀ। ਹੁਣ ਪਵਨ ਨੇ ਕਿਹਾ ਹੈ ਕਿ ਨਾਬਾਲਿਗ ਹੋਣ ਦੀ ਜਾਂਚ ਲਈ ਅਧਿਕਾਰੀਆਂ ਨੂੰ ਹੱਡੀ ਜਾਂਚ ਦਾ ਨਿਰਦੇਸ਼ ਦਿੱਤਾ ਜਾਵੇ। 17 ਜਨਵਰੀ ਨੂੰ ਪਟਿਆਲਾ ਹਾਊਸ ਕੋਰਟ ਨੇ ਪਵਨ ਸਮੇਤ ਚਾਰ ਦੋਸ਼ੀਆਂ ਨੂੰ 1 ਫਰਵਰੀ ਸਵੇਰੇ 6 ਵਜੇ ਫਾਂਸੀ ‘ਤੇ ਲਟਕਾਉਣ ਦਾ ਡੈਥ ਵਾਰੰਟ ਜਾਰੀ ਕੀਤਾ ਸੀ। Nirbhaya Case

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ