ਨਿਰਮਲਾ ਦੇਵੀ ਇੰਸਾਂ ਦੀ ਦੇਹ ‘ਤੇ ਹੋਣਗੀਆਂ ਮੈਡੀਕਲ ਖੋਜਾਂ

0
Nirmala Devi, Medical Research, BodyDonation

ਬਲਾਕ ਰਾਜਪੁਰਾ ਦੇ ਬਣੇ ਪੰਜਵੇਂ ਸਰੀਰਦਾਨੀ

ਰਾਜਪੁਰਾ ਸਿਵਲ ਹਸਪਤਾਲ ਦੇ ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਸਰੀਰਦਾਨ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੀ ਸੇਵਾ ਹੈ ਅੱਜ ਦੇ ਯੁੱਗ ਵਿੱਚ ਕੋਈ ਆਪਣੇ ਤੋਂ ਇਲਾਵਾ ਦੂਜਿਆਂ ਬਾਰੇ ਨਹੀਂ ਸੋਚਦਾ ਪਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਧੰਨ ਹਨ ਜੋ ਮਰਨ ਤੋਂ ਬਾਅਦ ਵੀ ਆਪਣੇ ਸਰੀਰ ਨੂੰ ਮੈਡੀਕਲ ਵਿੱਚ ਹੋਣ ਵਾਲੀ ਖੋਜਾਂ ਲਈ ਦਾਨ ਕਰ ਦਿੰਦੇ ਹਨ ਤਾਂਕਿ ਡਾਕਟਰੀ ਪੜ੍ਹਾਈ ਵਾਲੇ ਬੱਚੇ ਸਰੀਰ ਬਾਰੇ ਜਾਣ ਕੇ ਕਾਬਲ ਡਾਕਟਰ  ਬਣ ਸਕਣ।

ਜਤਿੰਦਰ ਲੱਕੀ/ਰਾਜਪੁਰਾ। ਬਲਾਕ ਰਾਜਪੁਰਾ ਦੇ ਅਣਥੱਕ ਸੇਵਾਦਾਰ ਡੇਰਾ ਸ਼ਰਧਾਲੂ ਵਿਜੇ ਕੁਮਾਰ ਇੰਸਾਂ ਅਤੇ ਡੇਰਾ ਸ਼ਰਧਾਲੂ ਭੁਪਿੰਦਰ ਸਿੰਘ ਇੰਸਾਂ ਦੀ ਮਾਤਾ ਨਿਰਮਲਾ ਦੇਵੀ ਇੰਸਾਂ ਪਤਨੀ ਸ੍ਰੀ ਰਾਮ ਸਰੂਪ ਦੇ ਦੇਹਾਂਤ ਤੋਂ ਬਾਅਦ ਅੱਜ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

 ਜਾਣਕਾਰੀ ਅਨੁਸਾਰ ਨਿਰਮਲਾ ਦੇਵੀ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਨੂੰ ਪ੍ਰਮੁੱਖ ਰੱਖਦਿਆਂ ਆਪਣੀ ਇੱਛਾ ਅਨੁਸਾਰ ਜਿਉਂਦੇ ਜੀਅ ਸਰੀਰ ਦਾਨ ਕਰਨ ਦੇ ਫਾਰਮ ਭਰ ਕੇ ਪ੍ਰਣ ਲਿਆ ਹੋਇਆ ਸੀ ਤੇ ਅੱਜ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਨਿਰਮਲਾ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਆਦੇਸ਼ ਮੈਡੀਕਲ ਕਾਲਜ ਸ਼ਾਹਬਾਦ ਹਰਿਆਣਾ ਨੂੰ ਦਾਨ ਕਰਕੇ ਮਾਨਵਤਾ ਲਈ ਇੱਕ ਨਵੀਂ ਮਿਸਾਲ ਸਥਾਪਿਤ ਕੀਤੀ।ਮ੍ਰਿਤਕ ਦੇਹ ਨੂੰ ਮਾਤਾ ਜੀ ਦੇ ਪੁੱਤਰਾਂ ਤੇ ਉਨ੍ਹਾਂ ਦੀਆਂ ਨੂੰਹਾਂ ਤੇ ਧੀਆਂ ਨੇ  ਮੋਢਾ ਦਿੱਤਾ।

 ਇਸ ਮੌਕੇ ਬਲਾਕ ਕਮੇਟੀ ਜ਼ਿੰਮੇਵਾਰ ਡੇਰਾ ਸ਼ਰਧਾਲੂ ਰਾਜੇਸ਼ ਇੰਸਾਂ ਨੇ ਬਲਾਕ ਵੱਲੋਂ ਇਸ ਮਹਾਨ ਆਤਮਾ ਨੂੰ ਸ਼ਰਧਾਂਜਲੀ ਦਿੱਤੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ‘ਤੇ ਚੱਲਦੇ ਹੋਏ ਅੱਜ ਬਲਾਕ ਵੱਲੋਂ ਪੰਜਵਾਂ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਇਸ ਮੌਕੇ ਮਹਾਨ ਆਤਮਾ ਨੂੰ ਡੇਰਾ ਸ਼ਰਧਾਲੂ ਰਵਿੰਦਰ ਕ੍ਰਿਸ਼ਨ ਸ਼ਰਮਾ ਸਾਬਕਾ ਇੰਸਪੈਕਟਰ ਨੇ ਹਰੀ ਝੰਡੀ ਦਿੱਤੀ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਰਾਜਪੁਰਾ ਦੇ ਭਾਈ-ਭੈਣਾਂ ਨੇ ਸਲਾਮੀ ਦੇ ਕੇ ਮਾਤਾ ਨਿਰਮਲਾ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ ਲਾ ਕੇ ਅੰਤਿਮ ਵਿਦਾਈ ਦਿੱਤੀ।
ਇਸ ਮੌਕੇ ਡੇਰਾ ਸ਼ਰਧਾਲੂ ਪ੍ਰਸ਼ੋਤਮ ਇੰਸਾਂ ਪੰਦਰਾਂ ਮੈਂਬਰ, ਸ਼ਾਮ ਲਾਲ ਇੰਸਾਂ ਪੰਦਰਾਂ ਮੈਂਬਰ, ਮਨੀਸ਼ ਇੰਸਾਂ ,ਪ੍ਰੇਮੀ ਦਾਰਾ ਖ਼ਾਨ ਪੰਤਾਲੀ ਮੈਂਬਰ ,ਸੁਜਾਨ ਭੈਣ ਰਾਣੀ ਇੰਸਾਂ, ਸੰਤੋਸ਼ ਇੰਸਾਂ ਤੋਂ ਇਲਾਵਾ ਆਸ ਪਾਸ ਦੇ ਬਲਾਕਾਂ ਦੇ ਜਿੰਮੇਵਾਰ ਭਾਈ-ਭੈਣ ਡੇਰਾ ਸ਼ਰਧਾਲੂ ਤੇ ਹੋਰ ਪਤਵੰਤੇ ਮੌਜੂਦ ਰਹੇ ਤੇ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।