ਨਿਸ਼ੀਕੋਰੀ ਨੇ ਚਾਰ ਸਾਲ ‘ਚ ਪਹਿਲੀ ਵਾਰ ਹਰਾਇਆ ਫੈਡਰਰ

0

ਲੰਦਨ, 13 ਨਵੰਬਰ
ਸੱਤਵਾਂ ਦਰਜਾ ਪ੍ਰਾਪਤ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਸਨਸਨੀਖੇਜ਼ ਪ੍ਰਦਰਸ਼ਨ ਕਰਦੇ ਹੋਏ ਛੇ ਵਾਰ ਦੇ ਸਾਬਕਾ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਸਾਲ ਦੇ ਆਖ਼ਰੀ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ‘ਚ 7-6, 6-3 ਨਾਲ ਹਰਾ ਦਿੱਤਾ ਸੈਸ਼ਨ ਦੇ ਇਸ ਆਖ਼ਰੀ ਟੂਰਨਾਮੈਂਟ ‘ਚ ਦੋ ਵਾਰ ਸੈਮੀਫਾਈਨਲਿਸਟ ਰਹੇ ਨਿਸ਼ੀਕੋਰੀ ਦੀ ਪਿਛਲੇ ਚਾਰ ਸਾਲ ‘ਚ ਫੈਡਰਰ ‘ਤੇ ਇਹ ਪਹਿਲੀ ਜਿੱਤ ਹੈ ਨਿਸ਼ੀਕੋਰੀ ਨੇ ਫੈਡਰਰ ਨੂੰ ਆਖ਼ਰੀ ਵਾਰ ਮਾਰਚ 2014 ‘ਚ ਮਿਆਮੀ ‘ਚ ਹਰਾਇਆ ਸੀ ਨਿਸ਼ੀਕੋਰੀ ਨੇ ਗਰੁੱਪ ਲੇਟਿਨ ਹੇਵਿਟ ਦਾ ਇਹ ਰਾਊਂਡ ਰੌਬਿਨ ਮੁਕਾਬਲਾ ਜਿੱਤਣ ‘ਚ 1 ਘੰਟਾ 28 ਮਿੰਟ ਦਾ ਸਮਾਂ ਲਾਇਆ ਉਹਨਾਂ ਪਹਿਲਾ ਸੈੱਟ 51 ਮਿੰਟ ‘ਚ ਜਿੱਤਣ ਤੋਂ ਬਾਅਦ ਫੈਡਰਰ ਨੂੰ ਦੂਸਰੇ ਸੈੱਟ ‘ਚ ਵਾਪਸੀ ਦਾ ਕੋਈ ਮੌਕਾ ਨਾ ਦਿੱਤਾ

 

 

ਆਪਣੇ 100ਵੇਂ ਏਟੀਪੀ ਖ਼ਿਤਾਬ ਜਿੱਤਣ ਦੀ ਤਲਾਸ਼ ‘ਚ 16ਵੀਂ ਵਾਰ ਇਸ ਚੈਂਪੀਅਨਸ਼ਿਪ ‘ਚ ਨਿੱਤਰੇ ਫੈਡਰਰ ਇੱਥੇ 2003-04, 2006-07, 2010-11 ‘ਚ ਜੇਤੂ ਰਹੇ ਹਨ ਫੈਡਰਰ ਦਾ ਅਗਲਾ ਮੁਕਾਬਲਾ ਛੇਵਾਂ ਦਰਜਾ ਆਸਟਰੀਆ ਦੇ ਡੇਮਿਨਿਕ ਥਿਏਮ ਨਾਲ ਹੋਵੇਗਾ ਜੋ ਆਪਣਾ ਪਹਿਲਾ ਮੁਕਾਬਲਾ ਚੌਥਾ ਦਰਜਾ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਤੋਂ 3-6, 6-7 ਨਾਲ ਹਾਰ ਗਏ ਸਨ

 

ਜੋਕੋਵਿਚ ਨੇ ਕੀਤੀ ਜੇਤੂ ਸ਼ੁਰੂਆਤ

ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸੈਸ਼ਨ ਦੇ ਆਖ਼ਰੀ ਟੈਨਿਸ ਏਟੀਪੀ ਫਾਈਨਲਜ਼ ‘ਚ ਅਮਰੀਕਾ ਦੇ ਜਾਨ ਇਸਨਰ ਨੂੰ ਲਗਾਤਾਰ ਸੈੱਟਾਂ ‘ਚ 6-4, 6-3 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਕਰੀਅਰ ਦੇ ਰਿਕਾਰਡ ਛੇਵੇਂ ਏਟੀਪੀ ਫਾਈਨਲਜ਼ ਖ਼ਿਤਾਬ ਲਈ ਖੇਡ ਰਹੇ ਜੋਕੋਵਿਚ ਨੇ ਇਸਨਰ ਵਿਰੁੱਧ ਲਗਾਤਾਰ ਸੈੱਟਾਂ ਵਿੱਚ ਜਿੱਤ ਦਰਜ ਕੀਤੀ ਲੰਦਨ ਦੇ ਓਟੂ ਅਰੇਨਾ ‘ਚ ਜੋਕੋਵਿਚ ਨੇ ਇਸਨਰ ਦੀ ਤਿੰਨ ਵਾਰ ਸਰਵਿਸ ਤੋੜੀ ਅਤੇ ਇੱਕ ਵੀ ਬ੍ਰੇਕ ਅੰਕ ਨਹੀਂ ਗੁਆਇਆ ਲੰਦਨ ‘ਚ ਓਟੂ ਅਰੇਨਾ ‘ਚ ਜੋਕੋਵਿਚ ਅਤੇ ਇਸਨਰ ਦਾ ਮੈਚ ਦੇਖਣ ਲਈ ਪੁਰਤਗਾਲੀ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਵੀ ਮੌਜ਼ੂਦ ਸਨ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।