ਹਿਰਾਸਤੀ ਜਾਂਚ ਦਾ ਕੋਈ ਆਧਾਰ ਨਹੀਂ, ਸਿਰਫ ਰਾਜਨੀਤੀ ਦਾ ਮਸਲਾ : ਐਡਵੋਕੇਟ ਬਰਾੜ

ਸਿਟ ਨੇ ਜੋ ਕਰਨਾ ਹੁੰਦਾ ਹੈ ਉਸ ਬਾਰੇ ਪਹਿਲਾ ਮੁੱਖ ਮੰਤਰੀ ਚੰਨੀ ਹੀ ਕਹਿ ਦਿੰਦੇ ਹਨ

  • ਕਿਹਾ, ਚੋਣਾਂ ਦੇ ਨੇੜੇ ਹੀ ਸਿਟ?ਨੂੰ ਕਿਉ ਯਾਦ ਆਈ ਹਿਰਾਸਤੀ ਪੁੱਛਗਿੱਛ

(ਸੱਚ ਕਹੂੰ ਨਿਊਜ਼) ਫਰੀਦਕੋਟ। ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਸਿਰਫ ਰਾਜਨੀਤਕ ਮੋਹਰਾ ਬਣ ਕੇ ਰਹਿ ਗਈ ਹੈ ਅਤੇ ਸਿਆਸੀ ਇਸ਼ਾਰੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹਿਰਾਸਤੀ ਪੁੱਛ-ਗਿੱਛ ਦੀ ਹਾਈਕੋਰਟ ’ਚ ਮੰਗ ਕਰ ਰਹੀ ਹੈ। ਇਹ ਕਹਿਣਾ ਹੈ ਡੇਰਾ ਸੱਚਾ ਸੌਦਾ ਦੇ ਵਕੀਲ ਕੇਵਲ ਸਿੰਘ ਬਰਾੜ ਦਾ।

ਐਡਵੋਕੇਟ ਬਰਾੜ ਨੇ ਆਖਿਆ ਕਿ ਪੂਜਨੀਕ ਗੁਰੂ ਜੀ ਤੇ ਮੈਨੇਜਮੈਂਟ ਐਸਆਈਟੀ ਨੂੰ ਬੇਅਦਬੀ ਮਾਮਲੇ ’ਚ ਪੁੱਛ-ਗਿੱਛ ਦੌਰਾਨ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਐਸਆਈਟੀ ਦੋ ਵਾਰ ਸੁਨਾਰੀਆ ਜੇਲ੍ਹ ਜਾ ਕੇ ਆਪਣੇ ਸਵਾਲਾਂ ਦੇ ਜਵਾਬ ਲੈ ਚੁੱਕੀ ਹੈ ਤੇ ਸਰਸਾ ਵਿਖੇ ਡੇਰਾ ਸੱਚਾ ਸੌਦਾ ਦੇ ਸੀ. ਵਾਈਸ ਚੇਅਰਮੈਨ ਡਾ.ਪੀਆਰ ਨੈਨ ਤੋਂ ਵੀ ਪੁੱਛ-ਗਿੱਛ ਕਰ ਚੁੱਕੀ ਹੈ। ਐੱਸਆਈਟੀ ਨੂੰ ਹਰ ਸਵਾਲ ਦਾ ਜਵਾਬ ਦਿੱਤਾ ਗਿਆ ਹੈ। ਡਾ. ਨੈਨ ਨੇ ਸਿਹਤ ਖਰਾਬ ਹੋਣ ਦੇ ਬਾਵਜੂਦ ਸਾਢੇ ਚਾਰ ਘੰਟੇ ਜਾਂਚ ’ਚ ਸ਼ਾਮਲ ਹੁੰਦਿਆਂ ਹਰ ਸਵਾਲ ਦਾ ਜਵਾਬ ਦਿੱਤਾ। ਕੇਵਲ ਬਰਾੜ ਨੇ ਆਖਿਆ ਕਿ ਇੰਨੀ ਪੁੱਛ-ਗਿੱਛ ਦੇ ਬਾਵਜ਼ੂਦ ਸਿਟ ਦਾ ਹਿਰਾਸਤੀ ਪੁੱਛ-ਗਿੱਛ ਦੀ ਮੰਗ ਕਰਨਾ ਮਾਮਲੇ ਦਾ ਸਿਆਸੀਕਰਨ ਹੈ। ਉਨ੍ਹਾਂ ਆਖਿਆ ਕਿ ਹਿਰਾਸਤੀ ਪੁੱਛਗਿੱਛ ਦੀ ਮੰਗ ਅੱਜ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਣ ਕਰਕੇ ਹੋ ਰਹੀ ਹੈ। ਸੱਤਾ ਧਾਰੀ ਪਾਰਟੀ ਸਿਆਸੀ ਲਾਹੇ ਲਈ ਅਜਿਹੇ ਹਥਕੰਡੇ ਵਰਤ ਰਹੀ ਹੈ।

ਉਨ੍ਹਾਂ ਆਖਿਆ ਕਿ ਜਿਹੜੇ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ ’ਤੇ ਪੂਜਨੀਕ ਗੁਰੂ ਜੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਵਿਅਕਤੀਆਂ ਦੇ ਬਿਆਨ ਤਾਂ 2020 ’ਚ ਲਏ ਗਏ ਸਨ ਫਿਰ ਗੁਰੂ ਜੀ ਤੋਂ ਪੁੱਛ-ਗਿੱਛ ਅਚਾਨਕ ਚੋਣਾਂ ਨੇੜੇ ਹੀ ਕਿਉਂ ਯਾਦ ਆਉਦੀ ਹੈ।
ਬਰਾੜ ਨੇ ਆਖਿਆ ਕਿ ਸੱਚਾਈ ਸਭ ਦੇ ਸਾਹਮਣੇ ਹੈ ਮੁੱਖ ਮੰਤਰੀ ਚਰਨਜੀਤ ਸਰੇਆਮ ਸਿਟ ’ਚ ਦਖਲ ਦੇ ਰਹੇ ਹਨ ਤੇ ਸਿਟ ਨੂੰ ਚੁਣਾਵੀ ਮਕਸਦ ਲਈ ਵਰਤ ਰਹੇ ਹਨ। ਮੁੱਖ ਮੰਤਰੀ ਇੱਕ ਦਿਨ ਜੋ ਕਾਰਵਾਈ ਕਰਨ ਦਾ ਬਿਆਨ ਦਿੰਦੇ ਹਨ ਅਗਲੇ ਦਿਨ ਸਿਟ ਉਹੀ ਕੁਝ ਹਾਈਕੋਰਟ ’ਚ ਬੋਲ ਰਹੀ ਹੁੰਦੀ ਹੈ।

ਸਿਟ ਦੀ ਜਾਂਚ ਦਾ ਸਿਰਫ ਖੇਖਣ ਹੈ, ਤਾਰ ਸੱਤਾਧਾਰੀ ਪਾਰਟੀ ਦੇ ਇਸ਼ਾਰੇ ’ਤੇ ਹਿੱਲ ਰਹੀ ਹੈ। ਮੁੱਖ ਮੰਤਰੀ ਦੀ ਇੱਕ ਇੰਟਰਵਿਊ 16 ਦਸੰਬਰ 2021 ਦੇ ਇੱਕ ਹਿੰਦੀ ਅਖਬਾਰ ਦੇ ਮੁੱਖ ਪੰਨੇ ’ਤੇ ਛਪਦੀ ਹੈ, ਜਿਸ ਵਿੱਚ ਮੋਟੀਆਂ ਸੁਰਖੀਆਂ ’ਚ ਮੁੱਖ ਮੰਤਰੀ ਦਾ ਬਿਆਨ ਛਪਿਆ ਹੈ ਕਿ ਉਹ ਡੇਰਾ ਮੁਖੀ ਦੀ ਕਸਟਡੀ (ਹਿਰਾਸਤ) ਜਾਂਚ ਦੀ ਮੰਗ ਕਰਨਗੇ। 17 ਦਸੰਬਰ ਨੂੰ ਇਹ ਗੱਲ ਸੱਚ ਸਾਬਤ ਹੋ ਜਾਂਦੀ ਹੈ ਜਦੋਂ ਸਿਟ ਹਾਈਕੋਰਟ ’ਚ ਸਟੇਟਸ ਰਿਪੋਰਟ ਸੌਂਪਣ ਸਮੇਂ ਪੂਜਨੀਕ ਗੁਰੂ ਜੀ ਦੀ ਕਸਟੋਡੀਅਲ ਜਾਂਚ ਦੀ ਮੰਗ ਕਰਦੀ ਹੈ। 16 ਤਾਰੀਖ ਦਾ ਹਿੰਦੀ ਅਖਬਾਰ ਪੜ੍ਹ ਕੇ ਸਭ ਦੇ ਭੁਲੇਖੇ ਦੂਰ ਹੋ ਜਾਂਦੇ ਹਨ ਪੁਲਿਸ ਕੁਝ ਵੀ ਨਹੀਂ ਕਰ ਰਹੀ, ਸਭ ਕੁਝ ਸੱਤਾਧਾਰੀ ਪਾਰਟੀ ਖਾਸ ਕਰ ਮੁੱਖ ਮੰਤਰੀ ਦੇ ਕਹਿਣ ’ਤੇ ਹੋ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ