ਸ਼ਿਮਲਾ ਮਿਰਚ ਕਿਉਂ ਨਹੀਂ ਬਣੀ ਕਿਸਾਨਾਂ ਦੀ ਸਾਥੀ

0
No Buyers Of Capsicum

ਕੋਈ ਮੁਫਤ ਵਿੱਚ ਵੀ ਲੈਣ ਨੂੰ ਤਿਆਰ ਨਹੀਂ ਸਿ਼ਮਲਾ ਮਿਰਚ
ਕਿਸਾਨਾਂ ਨੇ ਸੜਕ ਉਤੇ ਸੁੱਟੀ ਸਿ਼ਮਲਾ ਮਿਰਚ

ਮਾਨਸਾ, ਸੁਖਜੀਤ ਮਾਨ । ਪੰਜਾਬ ਸਰਕਾਰ ਕਿਸਾਨਾਂ ਨੂੰ ਬਦਲਵੀਂ ਖੇਤੀ ਕਰਨ ਦੇ ਲਈ ਪ੍ਰੇਰਿਤ ਤਾਂ ਕਰਦੀ ਹੈ ਪਰ ਜੋ ਕਿਸਾਨਾਂ ਇਸ ਬਦਲਵੀਂ ਖੇਤੀ ਦੇ ਰਾਹ ਪੈ ਕੇ ਸਬਜ਼ੀਆਂ ਆਦਿ ਉਗਾਉਂਦੇ ਹਨ ਉਹਨਾਂ ਨੂੰ ਉੱਚਿਤ ਭਾਅ ਨਾ ਮਿਲਣ ਕਾਰਨ ਮਾਰ ਪੈ ਰਹੀ ਹੈ। ਜਿਲਾ ਮਾਨਸਾ ਦੇ ਪਿੰਡ ਭੈਣੀ ਬਾਘਾ ‘ਚ 350 ਏਕੜ ‘ਚ ਲੱਗੀ ਸ਼ਿਮਲਾ ਮਿਰਚ (Capsicum) ਦਾ ਕੋਈ ਖ੍ਰੀਦਦਾਰ ਨਹੀਂ ਹੈ। ਕਰਫਿਊ ਤੋਂ ਪਹਿਲਾਂ ਜਿਹੜੀ ਸ਼ਿਮਲਾ ਮਿਰਚ 25-30 ਰੁਪਏ ਪ੍ਰਤੀ ਕਿੱਲੋ ਵਿਕਦੀ ਸੀ ਹੁਣ ਕੋਈ ਮੁਫ਼ਤ ‘ਚ ਲੈਣ ਨੂੰ ਤਿਆਰ ਨਹੀਂ। ਇਹ ਮੁਸ਼ਕਿਲ ਦੇ ਚਲਦਿਆਂ ਕਿਸਾਨਾਂ ਨੇ ਅੱਜ ਭਾਰੀ ਤਾਦਾਦ ‘ਚ ਸ਼ਿਮਲਾ ਮਿਰਚ ਬਠਿੰਡਾ-ਚੰਡੀਗੜ ਸੜਕ ‘ਤੇ ਸੁੱਟਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਅਤੇ ਕਿਸਾਨ ਭੋਲਾ ਸਿੰਘ ਨੇ ਸਰਕਾਰ ਤੋਂ ਇਸ ਨੁਕਸਾਨ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।