ਬਜਟ ਮੁਲਤਵੀ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੀ ਤੁਰੰਤ ਸੁਣਵਾਈ ਤੋਂ ਨਾਂਹ

ਏਜੰਸੀ ਨਵੀਂ ਦਿੱਲੀ,  
ਸੁਪਰੀਮ ਕੋਰਟ ਨੇ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਕਾਰਨ ਕੇਂਦਰੀ ਬਜਟ ਦੀ ਪੇਸ਼ਕਾਰੀ ਨੂੰ ਮੁਲਤਵੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ਦੀ ਤੁਰੰਤ ਸੁਣਵਾਈ ਤੋਂ ਨਾਂਹ ਕਰ ਦਿੱਤੀ ਮੁੱਖ ਜੱਜ ਜੀ. ਐਸ. ਖੇਹੜ ਨੇ ਕਿਹਾ ਕਿ ਇਸ ‘ਚ ਕਿਸੇ ਤੁਰੰਤ ਸੁਣਵਾਈ ਦੀ ਲੋੜ ਨਹੀਂ ਹੈ ਅਸੀਂ ਪਟੀਸ਼ਨ ਪੇਸ਼ ਹੋਣ ‘ਤੇ ਵਿਵਸਥਾ ਦੇਵਾਂਗੇ ਇਸ ਮੁੱਦੇ ‘ਤੇ ਲੋਕਹਿੱਤ ਪਟੀਸ਼ਨ ਦਾਖਲ ਕਰਨ ਵਾਲੇ ਵਕੀਲ ਐਮ ਐਲ ਸ਼ਰਮਾ ਨੇ ਇਸਦਾ ਜ਼ਿਕਰ ਕੀਤਾ ਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਲੋਕਹਿੱਤ ਪਟੀਸ਼ਨ ‘ਚ ਚੋਣ ਜ਼ਾਬਤਾ ਦੀ ਕਥਿੱਤ ਉਲੰਘਣਾ ਨੂੰ ਲੈ ਕੇ ਭਾਜਪਾ ਨੂੰ ਉਸ ਦੇ ਚੋਣ ਨਿਸ਼ਾਨ ਕਮਲ ਤੋਂ ਵਾਂਝਾ ਕਰਨ ਦੀ ਮੰਗ ਵੀ ਕੀਤੀ ਗਈ ਹੈ