ਨੋਇਡਾ ’ਚ ਸ਼ੂਟਿੰਗ ਰੇਂਜ ਬਣੇਗਾ ਚੰਦਰੋ ਤੋਮਰ ਇੰਸਾਂ ਦੇ ਨਾਂਅ ’ਤੇ

0
133

ਸ਼ੂਟਰ ਦਾਦੀ ਦੇ ਨਾਂਅ ਨਾਲ ਹਨ ਮਸ਼ਹੂਰ ਚੰਦਰੋ ਤੋਮਰ ਇੰਸਾਂ

ਲਖਨਊ। ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਸਥਾਪਿਤ ਸ਼ੂਟਿੰਗ ਰੇਂਜ ਨੂੰ ਹੁਣ ਪ੍ਰਸਿੱਧ ਨਿਸ਼ਾਨੇਬਾਜ਼ ਚੰਦਰੋ ਤੋਮਰ ਇੰਸਾਂ ਦੇ ਨਾਂਅ ਨਾਲ ਜਾਣਿਆ ਜਾਵੇਗਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਰੂ ਐਪ ਰਾਹੀਂ ਇਹ ਜਾਣਕਾੀ ਦਿੱਤੀ।

ਉਨ੍ਹਾਂ ਲਿਖਿਆ ਕਿ ਪ੍ਰਸਿੱਧ ਨਿਸ਼ਾਨੇਬਾਜ਼ ਚੰਦਰੋ ਤੋਮਰ ਇੰਸਾਂ ਨਾਰੀ ਸ਼ਕਤੀਕਰਨ ਦੀ ਬੇਮਿਸਾਲ ਪ੍ਰਤੀਕ ਹੈ। ਹਾਲ ਹੀ ’ਚ ਉਨ੍ਹਾਂ ਦਾ ਦੇਹਾਂਤ ਹੋੋਇਆ ਹੈ ਉੱਤਰ ਪ੍ਰਦੇਸ਼ ਸਰਕਾਰ ਦੇ ‘ਮਿਸ਼ਨ ਸ਼ਕਤੀ’ ਅਭਿਆਨ ਦੇ ਕ੍ਰਮ ‘ਚ ਇਹ ਇੱਕ ਯਤਨ ਹੈ ਉਨ੍ਹਾਂ ਦੇ ਨਾਂਅ ’ਤੇ ਸ਼ੂਟਿੰਗ ਰੇਂਜ ਦਾ ਨਾਮਕਰਨ ਨੌਜਵਾਨ ਲਈ ਪ੍ਰੇਰਨਾਸਰੋਤ ਸਿੱਧ ਹੋਵੇਗਾ ਜ਼ਿਕਰਯੋਗ ਹੈ ਕਿ ਸ਼ੂਟਰ ਦਾਦੀ ਦੇ ਨਾਂਅ ਨਾਲ ਮਸ਼ਹੂਰ ਚੰਦਰੋ ਤੋਮਰ ਇੰਸਾਂ ਦਾ ਕੋਰੋਨਾ ਕਾਰਨ 30 ਅਪਰੈਲ ਨੂੰ ਮੇਰਠਦ ਦੇ ਇੱਕ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।