ਸ਼ੁਹਰਤ ਦੇ ਲੋਭ ’ਚ ਬੇਤੁਕੀਆਂ ਟਿੱਪਣੀਆਂ

ਸ਼ੁਹਰਤ ਦੇ ਲੋਭ ’ਚ ਬੇਤੁਕੀਆਂ ਟਿੱਪਣੀਆਂ

ਅਣਦੇਖੀ ਊਲ-ਜ਼ਲੂਲ ਦਾ ਸਭ ਤੋਂ ਚੰਗਾ ਉੱਤਰ ਹੈ ਪਰ ਅਸੀਂ ਅਜਿਹੇ ਸਮੇਂ ’ਚ ਜਿਉਣ ਲਈ ਮਜ਼ਬੂਰ ਹਾਂ, ਜਦੋਂ ਕਿ ਬੇਤੁੱਕੀਆਂ ਗੱਲਾਂ ਵੀ ‘ਵਿਚਾਰਯੋਗ’ ਬਣ ਜਾਂਦੀਆਂ ਹਨ ਇਸ ਲਈ ਅਜਿਹੀ ਗੱਲ ਬੋਲਣ ਵਾਲਿਆਂ ਦਾ ਵਿਰੋਧ ਜ਼ਰੂਰੀ ਹੋ ਜਾਂਦਾ ਹੈ ਆਪਣੇ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਅਦਾਕਾਰਾ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਵੀ ਪੁਰਾਣੀ ਰਿਸ਼ਤਾ ਹੈ

ਆਪਣੇ ਬੜਬੋਲੇਪਣ ਲਈ ਜਾਣੀ ਜਾਣ ਵਾਲੀ ਕੰਗਣਾ ਇੱਕ ਵਾਰ ਫ਼ਿਰ ਵਿਵਾਦਾਂ ਦੇ ਘੇਰੇ ’ਚ ਹੈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਹਾਲ ਹੀ ਦੀ ਸ਼ੁਰੂਆਤ ‘ ਟਾਈਮਸ ਨਾਊ ਸੰਮੇਲਨ’ ’ਚ ਦਿੱਤੇ ਬਿਆਨ ਨਾਲ ਕੀਤੀ ਸੀ ਉਨ੍ਹਾਂ ਨੇ ਕਿਹਾ ਸੀ ਕਿ 1947 ’ਚ ਮਿਲੀ ਅਜ਼ਾਦੀ ‘ਭੀਖ’ ਸੀ ਅਤੇ ਭਾਰਤ ਨੇ ਅਸਲੀ ਅਜ਼ਾਦੀ 2014 ’ਚ ਹਾਸਲ ਕੀਤੀ

ਉਨ੍ਹਾਂ ਨੇ ਕਾਂਗਰਸ ਦੇ 70 ਸਾਲ ਦੇ ਸ਼ਾਸਨ ਨੂੰ ਬ੍ਰਿਟਿਸ਼ ਸ਼ਾਸਨ ਦਾ ਹੀ ਵਿਸਤਾਰ ਦੱਸਿਆ ਹੈ ਜੇਕਰ ਸੱਚਮੁੱਚ ਅਜਿਹਾ ਹੈ ਤਾਂ ਫ਼ਿਰ ਮੋਦੀ ਜੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਐਨੀ ਧੂਮਧਾਮ ਨਾਲ ਕਿਉਂ ਮਨਾ ਰਹੀ ਹੈ? ਕੰਗਨਾ ਰਣੌਤ ਨੂੰ ਇਤਿਹਾਸਕਾਰ ਹੋਣ ਦਾ ਸਵਾਂਗ ਨਾ ਕਰਦਿਆਂ ਆਪਣੇ ਫ਼ਿਲਮੀ ਕਰੀਅਰ ’ਤੇ ਹੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਹ ਚੰਗੀ ਅਦਾਕਾਰਾ ਹੋਣ ਦੇ ਬਾਵਜੂਦ ਬੁੱਧੀਜੀਵੀ ਜਾਂ ਵਿਚਾਰਕ ਦੀ ਅਦਾਕਾਰੀ ’ਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ

ਕੰਗਣਾ ਨੇ ਅਜਿਹਾ ਕਹਿ ਕੇ ਨਾ ਕੇਵਲ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੀ ਅਗਵਾਈ ’ਚ ਅਜ਼ਾਦੀ ਅੰਦੋਲਨ ’ਚ ਹਿੱਸਾ ਪਾਉਣ ਵਾਲੇ ਸੱਤਿਆਗ੍ਰਾਹੀਆਂ ਦਾ ਅਪਮਾਨ ਕੀਤਾ ਹੈ, ਸਗੋਂ ਸਰਦਾਰ ਭਗਤ ਸਿੰਘ, ਚੰਦਰਸ਼ੇਖਰ ਅਜ਼ਾਦ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਵੀਰ ਸਾਵਰਕਰ ਜਿਵੇਂ ਲੱਖਾਂ ਕ੍ਰਾਂਤੀਕਾਰੀਆਂ ਦੇ ਬਲਿਦਾਨ ਨੂੰ ਵੀ ਅਪਮਾਨਿਤ ਕੀਤਾ ਹੈ ਤਮਾਮ ਸਿਆਸੀ ਆਗੂਆਂ, ਇਤਿਹਾਸਕਾਰਾਂ, ਸਾਥੀ ਅਦਾਕਾਰਾਂ ਅਤੇ ਸਾਧਾਰਨ ਲੋਕਾਂ ਨੇ ਇਨ੍ਹਾਂ ਮੁਰਖਤਾਪੂਰਨ ਵਿਚਾਰਾਂ ਦੀ ਨਿੰਦਾ ਕੀਤੀ ਹੈ ਅਤੇ ਇਨ੍ਹਾਂ ਨੂੰ ‘ਪਾਗਲਪਣ’ ਅਤੇ ‘ਦੇਸ਼ਧ੍ਰੋਹ’ ਕਰਾਰ ਦਿੱਤਾ ਹੈ

ਐਨਾ ਵੱਡਾ ਵਿਵਾਦ ਖੜਾ ਹੋ ਜਾਣ ਦੇ ਬਾਵਜੂੂਦ ਕੰਗਣਾ ਨੇ ਆਤਮਮੰਥਨ ਕਰਨ ਅਤੇ ਖੇਦ ਪ੍ਰਗਟ ਕਰਨ ਦੀ ਬਜਾਇ ਊਲ ਜਲੂਲ ਦਾਅਵੇ ਕਰਦੇ ਹੋਏ ਇਸ ਵਿਵਾਦ ਨੂੰ ਹੋਰ ਹਵਾ ਹੀ ਦਿੱਤੀ ਹੈ ਕੰਗਨਾ ਨੇ ਦਾਅਵਾ ਕੀਤਾ ਕਿ ਗਾਂਧੀ ਜੀ ਤੋਂ ਨੇਤਾਜੀ ਸੁਭਾਸ਼ਚੰਦਰ ਬੋਸ ਅਤੇ ਸਰਦਾਰ ਭਗਤ ਸਿੰਘ ਨੂੰ ਕੋਈ ਹਮਾਇਤ ਨਹੀਂ ਮਿਲੀ, ਅਤੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਵੱਲੋਂ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਗਿਆ, ਜਿਨ੍ਹਾਂ ’ਚ (ਅੰਗਰੇਜ਼ਾਂ ਦੇ) ਸੋਸ਼ਣ ਨਾਲ ਲੜਨ ਦਾ ਸਾਹਸ ਨਹੀਂ ਸੀ,

ਪਰ ਉਹ ਨਿਸਚਿਤ ਤੌਰ ’ਤੇ ਸੱਤਾ ਦੇ ਭੁੱਖੇ ਸਨ ਕੰਗਣਾ ਨੇ ਇੱਥੋਂ ਤੱਕ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਗਾਂਧੀ ਚਾਹੁੰਦੇ ਸਨ ਕਿ ਸਰਦਾਰ ਭਗਤ ਸਿੰਘ ਨੂੰ ਫ਼ਾਂਸੀ ਦਿੱਤੀ ਜਾਵੇ ਉਨ੍ਹਾਂ ਨੇ ਮਹਾਤਮਾ ਗਾਂਧੀ ’ਤੇ ਵਿਅੰਗ ਕਰਨ ਲਈ ਉਨ੍ਹਾਂ ਦੇ ‘ ਅਹਿੰਸਾ ’ ਦੇ ਮੰਤਰ ਦਾ ਉਪਹਾਸ ਉਡਾਉਂਦੇ ਹੋਏ ਅੱਗੇ ਲਿਖਿਆ, ‘‘ ਇਹ ਉਹੀ ਹਨ ਜਿਨ੍ਹਾਂ ਨੇ ਸਾਨੂੰ ਸਿਖਾਇਆ ਹੈ, ਜੇਕਰ ਕੋਈ ਇੱਕ ਥੱਪੜ ਮਾਰਦਾ ਹੈ, ਤਾਂ ਇੱਕ ਹੋਰ ਥੱਪੜ ਲਈ ਦੂਜੀ ਗੱਲ੍ਹ ਕਰੋ ਅਤੇ ਇਸ ਤਰ੍ਹਾਂ ਤੁਹਾਨੂੰ ਅਜ਼ਾਦੀ ਮਿਲੇਗੀ ਇਸ ਤਰ੍ਹਾਂ ਕਿਸੇ ਨੂੰ ਅਜ਼ਾਦੀ ਨਹੀਂ ਮਿਲਦੀ, ਸਿਰਫ਼ ਭੀਖ ਹੀ ਮਿਲ ਸਕਦੀ ਹੈ ‘‘ ਇਹ ਸੈਲੂਲਰ ਬਿਆਨ ਇਸ ਗੱਲ੍ਹ ਦੀ ਪੁਸ਼ਟੀ ਕਰਦੇ ਹਨ ਕਿ ਕੰਗਣਾ ਦੀ ਮਾਨਸਿਕ ਦਸ਼ਾ ਠੀਕ ਨਹੀਂ ਹੈ ਉਹ ਸੁੁਪਰੀਓਰਿਟੀ ਕੰਪਲੈਕਸ ਅਤੇ ਆਬਸੇਸਿਵ ਕੰਪਲਿਸਵ ਡਿਸਆਰਡਰ’ ਜਿਹੇ ਰੋਗ ਤੋਂ ਪੀੜਤ ਹੈ ਉਨ੍ਹਾਂ ਨੂੰ ਮੌਜੂਦਾ ਮਨੋਵਿਗਿਆਨਕ ਦੀ ਜ਼ਰੂਰਤ ਹੈ

ਸੰਵਿਧਾਨ ਹਰੇਕ ਨਾਗਰਿਕ ਨੂੰ ਪ੍ਰਗਟਾਵੇ ਦੀ ਅਜ਼ਾਦੀ ਦਿੰਦਾ ਹੈ ਪਰ ਪ੍ਰਗਟਾਵੇ ਦੀ ਅਜ਼ਾਦੀ ਦੀ ਆੜ ’ਚ ਇਤਿਹਾਸਕ ਸਖਸ਼ੀਅਤਾਂ ਲਈ ਅਪਮਾਨਜਨਕ ਸ਼ਬਦਾਂ ਦੇ ਇਸਤੇਮਾਲ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ ਕੰਗਣਾ ਲਗਾਤਾਰ ਮਹਾਤਮਾ ਗਾਂਧੀ ਖਿਲਾਫ਼ ਬਿਆਨਬਾਜ਼ੀ ਕਰਦੀ ਰਹੀ ਹੈ, ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੁਭਾਸ਼ਚੰਦਰ ਬੋਸ ਅਤੇ ਮਹਾਤਮਾ ਗਾਂਧੀ ਦੇ ਵਿਚਕਾਰ ਸਾਰੇ ਕੁਝ ਠੀਕ ਨਹੀਂ ਸੀ ਇਸ ਦੇ ਉਲਟ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਬੇਟੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜੇਕਰ ਸੁਭਾਸ਼ ਚੰਦਰ ਬੋਸ ਭਾਰਤ ’ਚ ਕਿਸੇ ਦਾ ਸਭ ਤੋਂ ਜਿਆਦਾ ਸਨਮਾਨ ਕਰਦੇ ਸਨ, ਤਾਂ ਉਹ ਮਹਾਤਮਾ ਗਾਂਧੀ ਸਨ

ਵੀਰ ਸਾਵਰਕਰ, ਡਾ. ਸਿਆਮਾ ਪ੍ਰਸ਼ਾਦ ਮੁਖ਼ਰਜੀ ਅਤੇ ਸਰਦਾਰ ਪਟੇਲ ਨੇ ਵੀ ਗਾਂਧੀ ਜੀ ਨੂੰ ਬੇਹੱਦ ਜਿਆਦਾ ਸਨਮਾਨ ਅਤੇ ਮਹੱਤਵ ਦਿੱਤਾ ਹੈ ਹਾਲ ਹੀ ’ਚ, ਕੰਗਨਾ ਨੇ ਸਾਡੇ ਅਜ਼ਾਦੀ ਅੰਦੋਲਨ ’ਚ ਸਾਵਰਕਰ ਦੀ ਭੂਮਿਕਾ ਦੀ ਪ੍ਰਸੰਸ਼ਾ ਕੀਤੀ ਅਤੇ ਅੰਡਮਾਨ-ਨਿਕੋਬਾਰ ਦੀਪ ਸਮੂਹ ਸਥਿਤ ਸੇਲੁਲ ਜੇਲ ’ਚ ਉਨ੍ਹਾਂ ਦੇ ਜੇਲ੍ਹ ਦਾ ਦੌਰਾ ਕੀਤਾ ਬਿਨਾਂ ਸ਼ੱਕ ਹੁਣ ਤੱਕ ਹਾਸੀਏ ’ਤੇ ਰਹੇ ਕ੍ਰਾਂਤੀਕਾਰੀਆਂ /ਸੱਤਿਆਗ੍ਰਾਹੀਆਂ ਨੂੰ ਮਹੱਤਵ ਅਤੇ ਸਨਮਾਨ ਦੇਣਾ ਸ਼ਲਾਘਾਯੋਗ ਹੈ ਪਰ ਅਜਿਹਾ ਕਰਨ ਲਈ ਗਾਂਧੀ ਜੀ ਨੂੰ ਅਪਮਾਨਿਤ ਕਰਨਾ ਅਨੁਚਿਤ ਹੈ ਇਸ ਸਵਾਰਥ ਪ੍ਰੇਰਿਤ ਵੰਡ ਦਾ ਇਤਿਹਾਸਕ ਸਬੂਤ ਕੀ ਹੈ?

ਇੱਕ ਦੀ ਪ੍ਰਸੰਸ਼ਾ ਅਤੇ ਦੂਜੇ ਦੀ ਨਿੰਦਾ ਕਰਨ ਦਾ ਆਧਾਰ ਕੀ ਹੈ? ਇਸ ਤੋਂ ਇਲਾਵਾ ਪਿਛਲੇ 70 ਸਾਲਾਂ ਦੀਆਂ ਗਲਤੀਆਂ ਲਈ ਕੋਈ ਪਾਰਟੀ ਜਿੰਮੇਵਾਰ ਹੋ ਸਕਦੀ ਹੈ ਨਾ ਕਿ ਗਾਂਧੀ ਜੀ ਇਸ ਲਈ ਗਾਂਧੀ ਜੀ ਨੂੰ ਦੋਸ਼ ਦੇਣਾ ਅਤੇ ਉਨ੍ਹਾਂ ਦੀ ਨਿੰਦਾ ਕਰਨਾ ਮੂਰਖਤਾਪੂਰਨ ਹੈ

ਕੰਗਣਾ ਭਾਰਤ ਦੀ ਅਜ਼ਾਦੀ ’ਚ ਗਾਂਧੀ ਜੀ ਦੇ ਆਸਾਧਾਰਨ ਯੋਗਦਾਨ ਦੇ ਪ੍ਰਤੀ ਧੰਨਵਾਦੀ ਹੋਣ ਦੀ ਬਜਾਇ ਉਹ ਉਨ੍ਹਾਂ ਨੂੰ ਸਰ੍ਹੇਆਮ ਅਪਮਾਨਿਤ ਕਰ ਰਹੀ ਹੈ ਗਾਂਧੀ ਜਾਂ ਅਜ਼ਾਦੀ ਅੰਦੋਲਨ ’ਤੇ ਟਿੱਪਣੀ ਕਰਨ ਦਾ ਉਨ੍ਹਾਂ ਦਾ ਅਧਿਕਾਰ ਜਾਂ ਹੈਸੀਅਤ ਕੀ ਹੈ? ਕੰਗਨਾ ਰਣੌਤ ਅਜਿਹੇ ਮਾਮਲਿਆਂ ’ਤੇ ਕਿਉਂ ਬੋਲਦੀ ਹੈ ਜਿਨ੍ਹਾਂ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ? ਉਹ ਬਿਨਾਂ ਸਿਰ ਪੈਰ ਦੀ ਗੱਲ ਕਰਦੀ ਹੈ ਕੋਈ ਨਹੀਂ ਜਾਣਦਾ ਕਿ ਉਹ ਕਿਸ ਦੇ ਬਾਰੇ ਕੀ ਕਹੇਗੀ, ਅਤੇ ਇਸ ਦਾ ਕੀ ਅਸਰ ਹੋਵੇਗਾ!

ਕੀ ਉਨ੍ਹਾਂ ਨੂੰ ਪ੍ਰਚਾਰ ਦੀ ਭੁੱਖ ਹੈ? ਕੀ ਉਹ ਰਾਜਨੀਤੀ ’ਚ ਜਾਣਾ ਚਾਹੁੰਦੀ ਹੈ? ਕੀ ਉਹ ਰਾਜਸਭਾ ਦੀ ਸੀਟ ਚਾਹੁੰਦੀ ਹੈ? ਇਹ ਤੈਅ ਹੈ ਕੀ ਉਹ ਭਵਿੱਖ ’ਚ ਰਾਜਨੀਤੀ ’ਚ ਜਾਣ ਲਈ ਹੀ ਇਹ ਸਾਰਾ ਕੁਝ ਕਰ ਰਹੀ ਹੈ ਪਰ, ਕੰਗਣਾ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਅਜ਼ਾਦੀ ਘੁਲਾਟੀਆ ਅਤੇ ਭਾਰਤ ਦੀ ਅਜ਼ਾਦੀ ਬਾਰੇ ਅਪਮਾਨਜਨਕ ਟਿੱਪਣੀ ਕਰਨ ਨਾਲ ਕੋਈ ਵੀ ਸੱਚਾ ਭਾਰਤੀ ਪ੍ਰਭਾਵਿਤ ਨਹੀਂ ਹੋਵੇਗਾ!

ਪਲਾਸਟਿਕ ਦੀ ਤਲਵਾਰ ਹੱਥ ’ਚ ਲੈ ਕੇ ਭਾੜੇ ਦੇ ਟੱਟੂ ’ਤੇ ਸਵਾਰ ਹੋਣ ਨਾਲ ਕੰਗਨਾ ਖੁਦ ਦੇ ਰਾਣੀ ਲੱਛਮੀਬਾਈ ਹੋਣ ਦੀ ਗਲਤਫਹਿਮੀ ਨਾ ਪਾਲੇ, ਤਾਂ ਬਿਹਤਰ ਹੋਵੇਗਾ ਵੀਰਾਂਗਣਾ ਰਾਣੀ ਲੱਛਮੀਬਾਈ ਦੇ ਜੀਵਨ ਨੂੰ ਚਿੱਰਰਿਤ ਕਰਨ ਵਾਲੀ ਫ਼ਿਲਮ ’ਚ ਅਦਾਕਾਰੀ ਕਰਨ ਨਾਲ ਉਨ੍ਹਾਂ ਦੇ ਲੰਮੇ ਸਮੇਂ ਤੱਕ ਚੱਲੇ ਅਜ਼ਾਦੀ ਸੰਗਰਾਮ ਅਤੇ ਅਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਨ ਦਾ ਲਾਇਸੰਸ ਨਹੀਂ ਮਿਲ ਜਾਂਦਾ ਹੈ

ਮਹਾਂਰਾਣੀ ਲੱਛਮੀਬਾਈ ਵੀ ਉਨ੍ਹਾਂ ਅਜ਼ਾਦੀ ਅੰਦੋਲਨ ਨੂੰ ਹੇਠਾਂ ਦਿਖਾਉਣ ਵਾਲੇ ਮੂਰਖਤਾਪੂਰਨ ਬਿਆਨਾਂ ਨਾਲ ਸ਼ਰਮਸ਼ਾਰ ਹੀ ਹੋਵੇਗੀ ਉਹ ਕੋਈ ਝਾਂਸੀ ਦੀ ਰਾਣੀ ਲੱਛਮੀਬਾਈ ਨਹੀਂ, ਸਗੋਂ ‘ਵਿਵਾਦਾਂ ਦੀ ਰਾਣੀ ’ ਕੰਗਣਾ ਹੈ ਉਨ੍ਹਾਂ ਦੇ ਇਹ ਬਿਆਨ ਵਿਅਕਤੀਗਤ ਲਾਭ ਲਈ ਅਜ਼ਾਦੀ ਘੁਲਾਟੀਆਂ ਨੂੰ ਵੰਡਣ ਦੀ ਉਨ੍ਹਾਂ ਦੀ ਸੋਚੀ ਸਮਝੀ ਸਾਜਿਸ਼ ਹੈ ਭਾਰਤ ਦੀ ਸੁਪਰੀਮ ਕੋਰਟ ਨੂੰ ਵੀ ਉਨ੍ਹਾਂ ਦੇ ਭੜਕਾਊ ਬਿਆਨਾਂ ਦਾ ਖੁਦ ਨੋਟਿਸ ਲੈਣਾ ਚਾਹੀਦਾ ਹੈ ਉਨ੍ਹਾਂ ਦੇ ਬਿਆਨ ਨਾ ਕੇਵਲ ਲੱਖਾਂ ਅਜਾਦੀ ਘੁਲਾਟੀਆਂ , ਸਗੋਂ 135 ਕਰੋੜ ਭਾਰਤੀਆਂ ਅਤੇ ਭਾਰਤਮਾਤਾ ਦਾ ਵੀ ਅਪਮਾਨ ਹੈ ਇਸ ਲਈ ਕੰਗਨਾ ’ਤੇ ‘ਦੇਸ਼ਧ੍ਰੋਹ’ ਦਾ ਮੁਕੱਦਮਾ ਵੀ ਚਲਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹ ਭਵਿੱਖ ’ਚ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ
ਇਹ ਲੇਖਕ ਦੇ ਨਿੱਜੀ ਵਿਚਾਰ ਹਨ
ਪ੍ਰੋ. ਰਸਾਲ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ