Breaking News

ਹਿੰਦੂਵਾਦੀ ਨਹੀਂ, ਹਰ ਵਰਗ ਦਾ ਨੇਤਾ ਹਾਂ: ਰਾਹੁਲ

Not, Hindu, I Am, Leader, Every, Class, Rahul

ਵਾਇਰਲ ਹੋ ਰਹੀ ਵੀਡੀਓ ਸਾਹਮਣੇ ਆਇਆ ਬਿਆਨ

ਭੋਪਾਲ, ਏਜੰਸੀ। ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋ ਰੋਜ਼ਾ ਮੱਧ ਪ੍ਰਦੇਸ਼ ਦੌਰੇ ਦੌਰਾਨ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਉਹ ਹਿੰਦੂਵਾਦੀ ਨਹੀਂ, ਸਗੋਂ ਹਰ ਵਰਗ ਦੇ ਨੇਤਾ ਹਨ। ਵੀਡੀਓ  ‘ਚ ਸ੍ਰੀ ਗਾਂਧੀ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਦੇਖੋ ਮੈਂ ਹਿੰਦੂਵਾਦੀ ਨੇਤਾ ਨਹੀਂ ਹਾਂ, ਮੈਂ ਰਾਸ਼ਟਰਵਾਦੀ, ਸਾਰੇ ਲੋਕਾਂ ਦਾ ਨੇਤਾ ਹਾਂ, ਹਰ ਵਰਗ ਦਾ, ਹਰ ਜਾਤ ਦਾ, ਹਰ ਭਾਸ਼ਾ ਦਾ, ਹਰ ਪ੍ਰਦੇਸ਼ ਦਾ, ਹਰ ਵਰਗ ਦਾ, ਸਭਾ ਦਾ ਨੇਤਾ ਹਾਂ।’ ਇੱਕ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਮੈਂ ਸਾਰੇ ਧਾਰਮਿਕ ਸਥਾਨਾਂ ‘ਤੇ ਜਾਂਦਾ ਹਾਂ ਅਤੇ ਮੈਂ ਅਯੋਧਿਆ ਵੀ ਜਾਵਾਂਗਾ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅੱਜ ਸ੍ਰੀ ਗਾਂਧੀ ਦੀ ਇੰਦੌਰ ‘ਚ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ ਅਤੇ ਸੰਪਾਦਕਾਂ ਨਾਲ ਗੱਲਬਾਤ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top