ਨੋਟਬੰਦੀ ਆਰਡੀਨੈਂਸ ਨੂੰ ਕੋਰਟ ‘ਚ ਚੁਣੌਤੀ

ਏਜੰਸੀ ਮੁੰਬਈ
ਸੂਬੇ ਦੀ ਸਰਕਾਰ ਨੇ ਰਿਜ਼ਰਵ ਬੈਂਕ ਦੀਆਂ ਬ੍ਰਾਂਚਾਂ ‘ਚ ਲੋਕਾਂ ਨੂੰ 500 ਤੇ 1000 ਦਾ ਨੋਟ ਜਮ੍ਹਾਂ ਕਰਾਉਣ ‘ਤੇ ਰੋਕ ਲਾਉਣ ਦੇ ਆਰਡੀਨੈਂਸ ਖਿਲਾਫ਼ ਬੰਬਈ ਹਾਈਕੋਰਟ ‘ਚ ਇੱਕ ਲੋਕਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ ਇਹ ਪਟੀਸ਼ਨ ਹਾਲ ‘ਚ ਕਾਂਗਰਸ ਆਗੂ ਸਚਿਨ ਸਾਵੰਤ ਨੇ ਦਾਖਲ ਕੀਤੀ ਹੈ ਇਸ ‘ਚ ਸਰਕਾਰ ਦੇ ਪਿਛਲੇ ਸਾਲ 30 ਦਸੰਬਰ ਨੂੰ ਜਾਰੀ ਆਰਡੀਨੈਂਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਇਹ ਆਰਡੀਨੈਂਸ ਲੋਕਾਂ ਦੇ ਨਾਲ ਭੇਦਭਾਵ ਕਰਦਾ ਹੈ ਲੋਕਹਿੱਤ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਇਸ ਆਰਡੀਨੈਂਸ ‘ਚ ਇੱਕ ਵਿਸ਼ੇਸ਼ ਸ਼੍ਰੇਣੀ ਦੇ ਭਾਰਤੀ  ਨਾਗਰਿਕਾਂ ਨੂੰ ਹੀ ਨੋਟ ਬਦਲਣ ਦੀ ਆਗਿਆ ਦਿੱਤੀ ਹੈ ਸਿਰਫ਼ ਉਹ ਲੋਕ ਆਪਣੇ ਨੋਟ ਬਦਲ ਸਕਦੇ ਹਨ, ਜੋ 8 ਨਵੰਬਰ ਤੋਂ 30 ਦਸੰਬਰ ਤੱਕ ਦੇਸ਼ ਤੋਂ ਬਾਹਰ ਸਨ ਇਹ ਲੋਕਹਿੱਤ ਪਟੀਸ਼ਨ ਵਕੀਲ ਅਸੀਮ ਸਰੋਦੇ ਰਾਹੀਂ ਦਾਖਲ ਕੀਤੀ ਗਈ ਹੈ ਪਟੀਸ਼ਨ ‘ਤੇ ਸਮੇਂ ਦੇ ਨਾਲ ਸੁਣਵਾਈ ਦੀ ਸੰਭਾਵਨਾ ਹੈ ਪਟੀਸ਼ਨ ‘ਚ ਦੋਸ਼ ਲਾਇਆ ਗਿਆ ਹੈ ਕਿ ਰਿਜ਼ਰਵ ਬੈਂਕ ਕਰੰਸੀ ਨੂੰ ਜਾਰੀ ਕਰਨ ਦੇ ਨਿਯਮਨ ਦੇ ਆਪਣੇ ਫਰਜ਼ ਨੂੰ ਪੂਰਾ ਕਰਨ ‘ਚ ਨਾਕਾਮ ਰਹੀ ਹੈ ਇਸ ‘ਚ ਕਿਹਾ ਗਿਆ ਹੈ ਕਿ ਰਿਜ਼ਰਵ ਬੈਂਕ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਜਾਵੇ ਕਿ ਉਹ ਕਿਸ ਦਬਾਅ ‘ਚ ਕੰਮ ਕਰ ਰਿਹਾ ਸੀ ਫਿਰ ਕੋਈ ਸਿਆਸੀ ਮਾਹਿਰ ਉਸ ‘ਤੇ ਹਾਵੀ ਹੋ ਗਿਆ ਸੀ