ਨੋਟਬੰਦੀ ਤੋਂ ਬਾਅਦ ਜ਼ਿਆਦਾ ਜਮ੍ਹਾਂ ਵਾਲੇ ਖਾਤਿਆਂ ਦੀ ਰਿਪੋਰਟ ਤਲਬ

ਏਜੰਸੀ ਨਵੀਂ ਦਿੱਲੀ,
ਨੋਟਬੰਦੀ ਦੇ ਐਲਾਨ ਤੋਂ ਬਾਅਦ 30 ਦਸੰਬਰ ਤੱਕ ਜਿਨ੍ਹਾਂ ਖਾਤਿਆਂ ‘ਚ ਬਹੁਤ ਜ਼ਿਆਦਾ ਪੈਸਾ ਜਮ੍ਹਾਂ ਕਰਵਾਇਆ ਗਿਆ ਹੈ, ਸਰਕਾਰ ਨੇ ਬੈਂਕਾਂ ਤੇ ਡਾਕਘਰਾਂ ਤੋਂ 15 ਜਨਵਰੀ ਤੱਕ ਉਨ੍ਹਾਂ ਦੀ ਰਿਪੋਰਟ ਮੰਗੀ ਹੈ ਨਾਲ ਹੀ ਜੇਕਰ ਕਿਸੇ ਖਾਤੇ ਦੇ ਨਾਲ ਪੈਨ ਨੰਬਰ ਜਾਂ ਫਾਰਮ 60 ਨੱਥੀ ਨਹੀਂ ਹੈ ਤਾਂ 28 ਫਰਵਰੀ ਤੱਕ ਖਾਤਾਹੋਲਡਰ ਨੂੰ ਬੈਂਕ ‘ਚ ਪੈਨ ਨੰਬਰ ਜਾਂ ਫਾਰਮ 60 ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਵਿੱਤ ਮੰਤਰਾਲੇ ਨੇ ਬੈਂਕਾਂ ਤੇ ਡਾਕਘਰਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਬੱਚਤ ਖਾਤਿਆਂ ‘ਚ 9 ਨਵੰਬਰ ਤੋਂ 30 ਦਸੰਬਰ ਦੌਰਾਨ ਕਿਸੇ ਇੱਕ ਦਿਨ 50 ਹਜ਼ਾਰ ਰੁਪਏ ਤੋਂ ਜ਼ਿਆਦਾ ਜਮ੍ਹਾਂ ਕਰਵਾਏ ਗਏ ਹਨ ਜਾਂ ਪੂਰੀ ਮਿਆਦ ਦੌਰਾਨ ਢਾਈ ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਜਮ੍ਹਾਂ ਕਰਵਾਏ ਗÂੈ ਹਨ, ਉਨ੍ਹਾਂ ਦੀ
ਜਾਣਕਾਰੀ 15 ਜਨਵਰੀ ਤੱਕ ਦਿੱਤੀ ਜਾਵੇ ਇਸ ਤੋਂ ਇਲਾਵਾ ਜੇਕਰ ਕਿਸੇ ਜਾਰੀ ਖਾਤੇ ‘ਚ ਇਸ ਮਿਆਦ ਦੌਰਾਨ 12.50 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਜਮ੍ਹਾਂ ਕਰਵਾਏ ਗਏ ਹਨ ਤਾਂ ਉਸਦੀ ਵੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਇਸ ‘ਚ ਕੋ-ਆਪਰੇਟਿਵ ਬੈਂਕਾਂ ‘ਚ ਜਮ੍ਹਾਂ ਕਰਵਾਈ ਗਈ ਰਾਸ਼ੀ ਵੀ ਸ਼ਾਮਲ ਹੈ ਮੰਤਰਾਲੇ ਨੇ ਕਿਹਾ ਕਿ ਜੇਕਰ ਇੱਕ ਹੀ ਵਿਅਕਤੀ ਨੇ ਵੱਖ-ਵੱਖ ਖਾਤਿਆਂ ‘ਚ ਪੈਸਾ ਜਮ੍ਹਾਂ ਕਰਵਾਇਆ ਹੈ ਤੇ ਉਸਦਾ ਕੁੱਲ ਯੋਗ ਤੈਅ ਹੱਦ ਤੋਂ ਜ਼ਿਆਦਾ ਹੈ ਤਾਂ ਉਸਦੀ ਵੀ ਰਿਪੋਰਟ ਟੈਕਸ ਵਿਭਾਗ ਨੂੰ ਸੌਂਪੀ ਜਾਵੇ ਖਾਸ ਗੱਲ ਇਹ ਹੈ ਕਿ ਸਰਕਾਰ ਨੇ ਅਜਿਹੇ ਖਾਤਿਆਂ ਦਾ
ਨੋਟਬੰਦੀ ਤੋਂ ਬਾਅਦ…
ਜਾਰੀ ਵਿੱਤ ਵਰ੍ਹੇ ਦਾ ਨੋਟਬੰਦੀ ਤੋਂ ਪਹਿਲਾਂ ਦਾ ਰਿਕਾਰਡ ਵੀ ਮੰਗਿਆ ਹੈ ਬੈਂਕਾਂ ਤੋਂ ਇਨ੍ਹਾਂ ਖਾਤਿਆਂ ਸਬੰਧੀ ਚਾਰ ਜਾਣਕਾਰੀਆਂ ਮੰਗੀਆਂ ਗਈਆਂ ਹਨ ਇਨ੍ਹਾਂ ‘ਚ ਖਾਤੇ ‘ਚ ਜਮ੍ਹਾਂ ਕਰਵਾਈ ਗਈ ਕੁੱਲ ਰਾਸ਼ੀ, ਕੱਢੀ ਗਈ ਕੁੱਲ ਰਾਸ਼ੀ, 1 ਅਪਰੈਲ 2016 ਤੋਂ 08 ਨਵੰਬਰ 2016 ਦਰਮਿਆਨ ਜਮ੍ਹਾਂ ਕਰਵਾਈ ਗਈ ਰਾਸ਼ੀ ਤੇ 09 ਨਵੰਬਰ ਤੋਂ 30 ਦਸੰਬਰ ਤੋਂ ਬਾਅਦ ਜਮ੍ਹਾ ਕਰਵਾਈ ਗਈ ਰਾਸ਼ਾ ਦਾ ਵੇਰਵਾ ਮੰਗਿਆ ਗਿਆ ਹੈ