ਪਹਾੜੀ ਰਾਜਾਂ ਦੇ ਉਦਯੋਗਾਂ ਨੂੰ ਵਿੱਤੀ ਮੱਦਦ ਦੇਣ ਲਈ ਨੋਟੀਫਿਕੇਸ਼ਨ ਜਾਰੀ

Notification, Issued, Financial, Assistance, Hill States, Industries

ਏਜੰਸੀ
ਨਵੀਂ ਦਿੱਲੀ, 29 ਦਸੰਬਰ।

ਕੇਂਦਰ ਸਰਕਾਰ ਨੇ ਪਹਾੜੀ ਰਾਜਾਂ ਦੀਆਂ ਪਾਤਰ ਉਦਯੋਗਿਕ ਇਕਾਈਆਂ ਨੂੰ ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਆਈਜੀਐਸਟੀ) ਅਤੇ ਸਿੰਗਲ ਵਸਤੂ ਅਤੇ ਸੇਵਾ ਟੈਕਸ (ਆਈਜੀਐਸਟੀ) ਦੇ ਤਹਿਤ ਬੱਜਟੀ ਸਹਾਇਤਾ ਦੇਣ ਦੀ ਯੋਜਨਾ ਦਾ ਨੋਟੀਫਿਕੇਸ਼ਨ ਜਾਰ ਕਰ ਦਿੱਤਾ ਹੈ।

ਕੇਂਦਰੀ ਵਪਾਰ ਅਤੇ ਉਦਯੋਗ ਮੰਤਰਾਲੇ ਨੇ ਅੱਜ ਇੱਥੇ ਦੱਸਿਆ ਕਿ ਇਸ ਯੋਜਨਾ ਨੂੰ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲੀ ਕਮੇਟੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਦਯੋਗਿਕ ਨੀਤੀ ਅਤੇ ਸੋਧ ਵਿਭਾਗ ਨੇ ਇਸਨੂੰ ਜਾਰੀ ਕਰ ਦਿੱਤਾ ਹੈ।

ਇਸ ਯੋਜਨਾ ਅਨੁਸਾਰ ਨਿਰਧਾਰਿਤ ਸਮੇਂ ਤੱਕ ਹਿਮਾਲੀ ਰਾਜਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਅਤੇ ਸਿੱਕਮ ਸਮੇਤ ਪੂਰਬ-ਉੱਤਰ ਦੇਸਾਰੇ ਰਾਜਾਂ ਦੇ ਪਾਤਰ ਉਦਯੋਗਾਂ ਨੂੰ ਜੀਐਸਟੀ ਲਾਗੂ ਹੋਣ ਸਮੇਂ ਤੋਂ ਨਿਸਚਿਤ ਮਿਆਦ ਤੱਕ ਬਜਟੀ ਮੱਦਦ ਦਿੱਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।