ਨੋਵਾਕ ਜੋਕੋਵਿਚ ਮਹਿਲਾ ਅਧਿਕਾਰੀ ਨੂੰ ਗੇਂਦ ਮਾਰਨ ਕਾਰਨ ਯੂਐਸ ਓਪਨ ‘ਚੋਂ ਬਾਹਰ

0
Novak Djokovic
Sep 6, 2020; Flushing Meadows, New York, USA; Novak Djokovic of Serbia reacts after losing a point against Pablo Carreno Busta of Spain (not pictured) on day seven of the 2020 U.S. Open tennis tournament at USTA Billie Jean King National Tennis Center. Mandatory Credit: Danielle Parhizkaran-USA TODAY Sports

ਸਰਬੀਆ ਦੇ ਖਿਡਾਰੀ ਜੋਕੋਵਿਚ ਗਰੈਂਡ ਸਲੈਮ ਇਤਿਹਾਸ ‘ਚੋਂ ਬਾਹਰ ਕੀਤੇ ਜਾਣ ਵਾਲੇ ਤੀਜੇ ਖਿਡਾਰੀ

ਨਿਊਯਾਰਕ। ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ (Novak Djokovic) ਐਤਵਾਰ ਨੂੰ ਹੋਏ ਯੂਐਸ ਓਪਨ ਦੇ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ‘ਚ ਇੱਕ ਮਹਿਲਾ ਅਧਿਕਾਰੀ ਨੂੰ ਗੇਂਦ ਮਾਰਨ ਕਾਰਨ ਟੂਰਨਾਮੈਂਟ ‘ਚੋਂ ਬਾਹਰ ਕਰ ਦਿੱਤਾ ਗਿਆ। ਅਮਰੀਕੀ ਟੈਨਿਸ ਸੰਘ (ਯੂਐਸਟੀਏ) ਨੇ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ।
Novak Djokovic

Novak Djokovic knocked out of US Open

 ਦਰਅਸਲ ਜੋਕੋਵਿਚ ਪ੍ਰੀ ਕੁਆਰਟਰ ਫਾਈਨ ਮੈਚ ਦੌਰਾਨ ਸਪੇਨ ਦੇ ਪਾਬਲੋ ਕਾਰੇਨੋ ਬੁਸਟਾ ਤੋਂ ਮੁਕਾਬਲੇ ‘ਚ ਪਹਿਲੇ ਸੈਟ ‘ਚ 5-6 ਨਾਲ ਪੱਛੜ ਗਏ ਸਨ। ਉਸ ਦੌਰਾਨ ਉਨ੍ਹਾਂ ਦਾ ਇੱਕ ਸ਼ਾਟ ਸਿੱਧਾ ਮਹਿਲਾ ਅਧਿਕਾਰੀ ਦੀ ਗਰਦਨ ‘ਚ ਜਾ ਲੱਗਿਆ ਜਿਸ ਦੀ ਵਜ੍ਹਾ ਕਾਰਨ ਉਸ ਨੂੰ ਸਾਹ ਲੈਣ ‘ਚ ਸ਼ਿਕਾਇਤ ਹੋਈ। ਹਾਲਾਂਕਿ ਜੋਕੋਵਿਚ (Novak Djokovic) ਮਹਿਲਾ ਕੋਲ ਉਸਦਾ ਹਾਲਚਾਲ ਪੁੱਛਣ ਪਹੁੰਚੇ ਸਨ। ਇਸ ਤੋਂ ਬਾਅਦ ਟੂਰਨਾਮੈਂਟ ਰੈਫ਼ਰੀ ਨਾਲ ਗੱਲਬਾਤ ਕਰਕੇ ਅੰਪਾਇਰ ਨੇ ਕਾਰੇਨੋ ਬੁਸਟਾ ਦੇ ਮੁਕਾਬਲਾ ਜਿੱਤਣ ਦਾ ਐਲਾਨ ਕਰ ਦਿੱਤਾ।

ਮੈਚ ਰੈਫਰੀ ਨੇ ਨੋਵਾਕ ਜੋਕੋਵਿਚ (Novak Djokovic) ਨੂੰ ਵੀ ਦੋਸ਼ੀ ਪਾਇਆ

ਸਰਬੀਆ ਦੇ ਖਿਡਾਰੀ ਜੋਕੋਵਿਚ (Novak Djokovic)  ਗਰੈਂਡ ਸਲੈਮ ਇਤਿਹਾਸ ‘ਚੋਂ ਬਾਹਰ ਕੀਤੇ ਜਾਣ ਵਾਲੇ ਤੀਜੇ ਖਿਡਾਰੀ ਬਣ ਗਏ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਗਰੈਂਡ ਸਲੈਮ ਦੇ ਨਿਯਮ ਅਨੁਸਾਰ ਜੇਕਰ ਕੋਈ ਖਿਡਾਰੀ ਕਿਸੇ ਅਧਿਕਾਰੀ ਜਾਂ ਦਰਸ਼ਕ ਨੂੰ ਜ਼ਖਮੀ ਕਰਦਾ ਹੈ ਤਾਂ ਨਤੀਜੇ ਵਜੋਂ ਉਸ ‘ਤੇ ਜ਼ੁਰਮਾਨਾ ਲਾਉਣ ਦੇ ਨਾਲ ਹੀ ਉਸ ਨੂੰ ਅਯੋਗ ਠਹਿਰਾ ਦਿੱਤਾ ਜਾਂਦਾ ਹੈ ਤੇ ਮੈਚ ਰੈਫਰੀ ਨੇ ਨੋਵਾਕ ਜੋਕੋਵਿਚ (Novak Djokovic) ਨੂੰ ਵੀ ਦੋਸ਼ੀ ਪਾਇਆ।  ਨਿਯਮ ਅਨੁਸਾਰ ਟੂਰਨਾਮੈਂਟ ‘ਚ ਪ੍ਰੀ ਕੁਆਰਟਰ ਫਾਈਨਲ ਤੱਕ ਪਹੁਚੰਣ ‘ਤੇ ਜੋਕੋਵਿਚ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਕੱਟ ਲਈ ਜਾਵੇਗੀ। ਨਾਲ ਹੀ ਜੋ ਰੈਂਕਿੰਗ ਪੁਆਇੰਟ ਕਿਸੇ ਖਿਡਾਰੀ ਨੂੰ ਮਿਲਦੇ ਹਨ, ਉਹ ਘੱਟ ਕਰ ਦਿੱਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.