ਹੁਣ ਰਜਨੀਕਾਂਤ ਦੀ ਫਿਲਮ ‘ਚ ਦਿਸਣਗੇ ਜੋਗਰਾਜ ਸਿੰਘ

0
Yograj Singh, Play an Important Role, Rajinikanth, Durbar, ਰਜਨੀਕਾਂਤ

ਹੁਣ ਰਜਨੀਕਾਂਤ ਦੀ ਫਿਲਮ ‘ਚ ਦਿਸਣਗੇ ਜੋਗਰਾਜ ਸਿੰਘ

ਜਲੰਧਰ। ਯੋਗਰਾਜ ਸਿੰਘ ਇੱਕ ਅਦਾਕਾਰ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਨ। ਯੋਗਰਾਜ ਸਿੰਘ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ‘ਦੁਸ਼ਮਣੀ ਦੀ ਅੱਗ’, ‘ਜੱਗਾ ਡਾਕੂ’, ‘ਬਦਲਾ ਜੱਟੀ ਦਾ’, ‘ਅਣਖ ਜੱਟਾਂ ਦੀ’, ‘ਸੂਬੇਦਾਰ’, ‘ਭਾਗ ਮਿਲਖਾ ਭਾਗ’ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਪਾਲੀਵੁੱਡ ਤੇ ਬਾਲੀਵੁੱਡ ਫਿਲਮਾਂ ‘ਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਯੋਗਰਾਜ ਸਿੰਘ ਹੁਣ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨਾਲ ਅਦਾਕਾਰੀ ਕਰਦੇ ਜਲਦ ਨਜ਼ਰ ਆਉਣਗੇ।

ਜਾਣਕਾਰੀ ਅਨੁਸਾਰ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਯੋਗਰਾਜ ਸਿੰਘ ਨੇ ਰਜਨੀਕਾਂਤ ਦੀ ਫਿਲਮ ‘ਦਰਬਾਰ’ ਦੀ 10 ਦਿਨਾਂ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ ‘ਚ ਯੋਗਰਾਜ ਸਿੰਘ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ।ਇਸ ਫਿਲਮ ਦੇ ਡਾਇਰੈਕਟਰ ਮੁਰੁਗਾਦਾਸ ਹਨ।।ਦੱਸਣਯੋਗ ਹੈ ਕਿ ਰਜਨੀਕਾਂਤ ਦੀ ਸੀਰੀਜ਼ ‘ਦਰਬਾਰ’ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।

ਇਸ ਫਿਲਮ ‘ਚ ਮੁੱਖ ਐਕਸ਼ਨ ਸੀਨਜ਼ ਦੀ ਸ਼ੂਟਿੰਗ ਜੂਨ ਦੇ ਅਖੀਰ ਤੱਕ ਚੱਲੇਗੀ ਅਤੇ ਸ਼ੂਟਿੰਗ ਅਗਸਤ ਤੱਕ ਚੱਲੇਗੀ। ਸੀਰੀਜ਼ ਇੱਕ ਕੌਪ ਡਰਾਮਾ ਹੈ, ਜਿਸ ‘ਚ ਰਜਨੀਕਾਂਤ ਇੱਕ ਆਈ. ਪੀ. ਐੱਸ. ਅਧਿਕਾਰੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉੁਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।