ਹੁਣ ਮਹਿੰਦਰ ਸਿੰਘ ਧੋਨੀ ਫਿਲ਼ਮਾਂ ’ਚ ਆਉਣਗੇ ਨਜ਼ਰ

ms dljhoni

ਤਮਿਲ ਫਿਲਮ ਨੂੰ ਕਰਨਗੇ ਪ੍ਰੋਡਿਊਸ (Mahendra Singh Dhoni )

ਮੁੰਬਈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (Mahendra Singh Dhoni ) ਹੁਣ ਫਿਲਮ ਮੇਕਿੰਗ ’ਚ ਉਤਰਨਗੇ। ਧੋਨੀ ਤਮਿਲ ਫਿਲਮ ਇੰਡਸਟਰੀ ’ਚ ਪ੍ਰੋਡਿਊਸਰ ਵਜੋਂ ਕੈਰੀਅਰ ਦੀ ਸ਼ੁਰੂ ਕਰਨ ਜਾ ਰਹੇ ਹਨ। ਇਸ ਦੇ ਲਈ ਧੋਨੀ ਨੇ ਸੰਜੈ ਨੂੰ ਨਿਯੁਕਤ ਕੀਤਾ ਹੈ, ਜੋ ਅਦਾਕਾਰ ਰਜਨੀਕਾਂਤ ਦੇ ਕਰੀਬੀ ਸਹਿਯੋਗੀ ਹਨ। ਇਸ ਫਿਲਮ ’ਚ ਸਾਊਥ ਐਕਟਰਸ ਨੈਇਨਤਾਰ ਲੀਡ ਰੋਲ ’ਚ ਨਜ਼ਰ ਆਵੇਗੀ।

ਮੀਡੀਆ ਰਿਪੋਰਟਾਂ ਮੁਤਾਬਿਕ ਧੋਨੀ ਫਿਲਹਾਲ ਆਈਪੀਐਲ ‘ਚ ਰੁੱਝੇ ਹੋਏ ਹਨ ਅਤੇ ਇਸ ਸੀਜ਼ਨ ਤੋਂ ਬਾਅਦ ਉਹ ਇਸ ਫਿਲਮ ਦਾ ਆਫਿਸ਼ੀਅਲ ਅਨਾਊਸਮੈਂਟ ਕਰ ਸਕਦੇ ਹਨ। ਫਿਲਮ ਦੀ ਸ਼ੂਟਿੰਗ ਵੀ ਇਸੇ ਮਹੀਨੇ ਸ਼ੁਰੂ ਹੋ ਜਾਵੇਗੀ। ਧੋਨੀ ਦਾ ਤਾਮਿਲ ਫਿਲਮ ਇੰਡਸਟਰੀ ਨਾਲ ਪਹਿਲਾਂ ਤੋਂ ਹੀ ਸਬੰਧ ਰਿਹਾ ਹੈ।

ਮਹਿੰਦਰ ਸਿੰਘ ਧੋਨੀ ਨੇ ਆਪਣੀ ਬਾਇਓਪਿਕ ‘ਐਮਐਸ ਧੋਨੀ: ਦਿ ਅਨਟੋਲਡ ਸਟੋਰੀ’ ਦੇ ਪ੍ਰਚਾਰ ਵਿੱਚ ਵੀ ਸ਼ਾਮਲ ਸੀ, ਜੋ ਕਈ ਭਾਸ਼ਾਵਾਂ ਵਿੱਚ ਇੱਕੋ ਸਮੇਂ ਰਿਲੀਜ਼ ਹੋਈ ਸੀ। ਉਨ੍ਹਾਂ ਦੀ ਬਾਇਓਪਿਕ ਨੇ ਦੱਖਣ ਦੇ ਰਾਜਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ। ਨਯਨਤਾਰਾ ਇਸ ਸਮੇਂ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ, ਇਸ ਨਾਲ ਉਹ ਬਾਲੀਵੁੱਡ ’ਚ ਡੈਬਿਊ ਕਰ ਰਹੀ ਹੈ। ਇਸ ਫਿਲਮ ‘ਚ ਉਸ ਨਾਲ ਸ਼ਾਹਰੁਖ ਖਾਨ ਨਜ਼ਰ ਆਉਣਗੇ। ਇਸ ਦੇ ਨਾਲ ਹੀ ਐਟਲੀ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here