ਕ੍ਰਿਕਟਰਾਂ ਵਾਂਗ ਹੁਣ ਭਲਵਾਨਾਂ ਦੀ ਵੀ ਹੋਵੇਗੀ ਚਾਂਦੀ

ਦੋ ਹਫ਼ਤਿਆਂ ਂਚ ਹੋਵੇਗਾ ਕਰਾਰ ਤਹਿਤ ਆਉਣ ਵਾਲੇ ਪਹਿਲਵਾਨਾਂ ਦੇ ਨਾਂਵਾਂ ਦਾ ਐਲਾਨ

 

9 ਕੈਟੇਗਰੀ ਂਚ ਵੰਡੇ ਪਹਿਲਵਾਨਾ ਂਚ ਏ ਕੈਟੇਗਰੀ ਦੇ ਪਹਿਲਵਾਨ ਨਾਲ ਕੀਤਾ ਜਾ ਸਕਦਾ ਹੈ 30 ਲੱਖ ਰੁਪਏ ਸਾਲਾਨਾ ਦਾ ਕਰਾਰ

 

ਰਾਸ਼ਟਰੀ ਪੱਧਰ ਂਤੇ ਕੋਈ ਚੈਂਪੀਅਨਸਿ਼ਪ ਜਿੱਤਣ ਵਾਲੇ ਪਹਿਲਵਾਨ ਨੂੰ ਮਿਲੇਗਾ ਸਿੱਧੀ ਸ਼ਮੂਲੀਅਤ

ਨਵੀਂ ਦਿੱਲੀ, 30 ਅਕਤੂਬਰ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐਫਆਈ) ਛੇਤੀ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ(ਬੀਸੀਸੀਆਈ) ਵਾਂਗ ਭਲਵਾਨਾਂ ਨੂੰ ਕਾਂਟਰੈਕਟ ਸਕੀਮ ਤਹਿਤ ਮੋਟੀ ਰਕਮ ਦੇਣ ਦੀ ਤਿਆਰੀ ਕਰ ਰਹੀ ਹੈ ਇਸ ਤਰ੍ਹਾਂ ਦਾ ਵੱਡਾ ਅਤੇ ਮਹੱਤਵਪੂਰਨ ਫੈਸਲਾ ਕਰਨ ਵਾਲੀ ਭਾਰਤੀ ਕੁਸ਼ਤੀ ਫੈਡਰੇਸ਼ਨ ਬੀਸੀਸੀਆਈ ਤੋਂ ਬਾਅਦ ਪਹਿਲੀ ਭਾਰਤੀ ਖੇਡ ਫੈਡਰੇਸ਼ਨ ਹੋਵੇਗੀ

 
ਇਸ ਫੈਸਲੇ ਦੀ ਜਾਣਕਾਰੀ ਇੱਥੇ ਦੇਸ਼ ਦੇ ਅੱਵਲ ਪਹਿਲਵਾਨਾਂ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਬਜਰੰਗ ਪੂਨੀਆ, ਪੂਜਾ ਢਾਂਡਾ,ਵਿਨੇਸ਼ ਫੋਗਾਟ ਅਤੇ ਦਿਵਿਆ ਕਾਕਰਾਨ , ਡਬਲਿਊਐਫਆਈ ਦੇ ਪ੍ਰਬੰਧਕਾਂ ਅਤੇ ਖੇਡ ਪ੍ਰਚਾਰਕ ਕੰਪਨੀਆਂ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਦਿੱਤੀ ਗਈ ਡਬਲਿਊਐਫਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕ੍ਰਿਕਟ ‘ਚ  ਕੁਸ਼ਤੀ ਫੈਡਰੇਸ਼ਨ 150 ਪਹਿਲਵਾਨਾਂ ਨਾਲ ਇਹ ਕਰਾਰ ਕਰਨ ਜਾ ਰਹੀ ਹੈ ਇਹਨਾਂ ਪਹਿਲਵਾਨਾਂ ਦਾ ਨਾਂਵਾਂ ਦਾ ਐਲਾਨ ਅਗਲੇ ਦੋ ਹਫ਼ਤਿਆਂ ‘ਚ ਕਰ ਦਿੱਤਾ ਜਾਵੇਗਾ

 
ਇਸ ਕਰਾਰ ਦੇ ਤਹਿਤ ਪਹਿਲਵਾਨਾਂ ਨੂੰ 9 ਗਰੁੱਪਾਂ ‘ਚ ਰੱਖਿਆ ਜਾਵੇਗਾ ਏ ਕੈਟੇਗਰੀ ਦੇ ਪਹਿਲਵਾਨ ਨੂੰ ਸਾਲਾਨਾ 30 ਲੱਖ ਰੁਪਏ ਤੱਕ ਦਾ ਕਰਾਰ ਕੀਤਾ ਜਾ ਸਕਦਾ ਹੈ। , ਅਤੇ ਇਸ ਤਰ੍ਹਾਂ ਕੈਟੇਗਰੀ ਦੇ ਹਿਸਾਬ ਨਾਲ ਆਈ ਕੈਟੇਗਰੀ ਤੱਕ ਦੇ  ਪਹਿਲਵਾਨ ਨੂੰ ਘੱਟ ਤੋਂ ਘੱਟ 36 ਹਜ਼ਾਰ ਰੁਪਏ ਸਾਲਾਨਾ ਮੱਦਦ ਦਿੱਤੀ ਜਾਵੇਗੀ ਜਿਸ ਵਿੱਚ ਕਿਸੇ ਵੀ ਪੱਧਰ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਤਗਮਾ ਜਿੱਤਣ ਵਾਲੇ ਪਹਿਲਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ‘ਤੇ ਕੋਈ ਵੀ ਚੈਂਪੀਅਨਸ਼ਿਪ ਜਿੱਤਣ ਵਾਲੇ ਪਹਿਲਵਾਨ ਨੂੰ ਸਿੱਧਾ ਇਸ ਕਾਂਟਰੈਕਟ ‘ਚ ਸ਼ਾਮਲ ਕੀਤਾ ਜਾਵੇਗਾ ਹਾਲਾਂਕਿ ਇਸ ਕਰਾਰ ਦਾ ਤਫ਼ਸੀਲ ਨਾਲ ਫੈਸਲਾ ਇੱਕ ਮਹੀਨੇ ਤੱਕ ਕਰ ਲਿਆ ਜਾਵੇਗਾ