ਕੁੱਲ ਜਹਾਨ

ਸੋਲ ਬੈਠਕ ਦੇ ਏਜੰਡੇ ‘ਚ ਸ਼ਾਮਲ ਨਹੀਂ ਭਾਰਤੀ ਮੈਂਬਰਸ਼ਿਪ ਦਾ ਮੁੱਦਾ :ਚੀਨ

ਬੀਜਿੰਗ। ਚੀਨ ਨੇ ਕਿਹਾ ਕਿ ਪਰਮਾਣੂ ਸਪਲਾਇਰ ਗਰੁੱਭ ‘ਚ ਦੇਸ਼ਾਂ ਨੂੰ ਸ਼ਾਮਲ ਕਰਨ ਸਬੰਧੀ ਮੈਂਬਰਾਂ ‘ਚ ਮਤਭੇਦ ਪਾਏ ਜਾ ਰਹੇ ਹਨ ਤੇ ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ‘ਚ ਇਸ ਹਫ਼ਤੇ ਹੋਣ ਵਾਲੀ ਐਨਐੱਸਜੀ ਦੀ ਮੀਟਿੰਗ ਦੇ ਏਜੰਡੇ ‘ਚ ਇਹ ਮੁੱਦਾ ਵੀ ਸ਼ਾਮਲ ਨਹੀਂ ਹੈ। ਇਸ ਤੋਂ ਇੱਕ ਦਿਨ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਬੀਜਿੰਗ ਐੱਨਐੱਸਜੀ ‘ਚ ਭਾਰਤ ਦੇ ਦਾਖ਼ਲਾ ਦਾ ਵਿਰੋਧ ਨਹੀਂ ਕਰ ਰਿਹਾ।
ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਿੰਗ ਨੇ ਕਿਹਾ ਕਿ ਅਸੀਂ ਇਸ ਗੱਲ ‘ਤੇ ਜੋਰ ਦਿੱਤਾ ਹੈ ਕਿ ਐੱਨਐੱਸਜੀ ਗੈਰ ਐਨਪੀਟੀ ਦੇਸ਼ਾਂ ਦੇ ਦਾਖ਼ਲੇ ਨੂੰ ਲੈ ਕੇ ਹੁਣ ਵੀ ਵੰਡਿਆ ਹੋਇਆ ਹੈ।

ਪ੍ਰਸਿੱਧ ਖਬਰਾਂ

To Top