ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ ਨੇ ਨਾਮ ਚਰਚਾ ‘ਚ ਕੀਤੀ ਸ਼ਿਰਕਤ

0
Number, Millions, Sadh Sangat,

ਇਕਜੁੱਟਤਾ ਕਾਇਮ ਰੱਖਣ ਦਾ ਪ੍ਰਣ ਦੁਹਰਾਇਆ

ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਡੇਰਾ ਸੱਚਾ ਸੌਦਾ ਦੇ ਰੁਹਾਨੀ ਸਥਾਪਨਾ ਦਿਵਸ ਨੂੰ ਸਮਰਪਿਤ ਪੰਜਾਬ ਤੇ ਹਰਿਆਣਾ ਦੀ ਨਾਮਚਰਚਾਵਾਂ ਹੋਈਆਂ ਜਿਸ ‘ਚ ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲਿਆ। ਨਾਮਚਰਚਾ  ‘ਚ ਹੋਏ ਭਰਵੇਂ ਇੱਕਠ ਦੌਰਾਨ ਸਾਧ-ਸੰਗਤ ਨੇ ਇਕਜੁਟ ਰਹਿਣ ਤੇ ਮਾਨਵਤਾ ਭਲਾਈ ਕਾਰਜ ‘ਚ ਵੱਧ ਚੜ ਕੇ ਹਿੱਸਾ ਲੈਣ ਦਾ ਪ੍ਰਣ ਦੁਹਰਾਇਆ।

ਜਿਲਾ ਬਠਿੰਡਾ ਤੇ ਮਾਨਸਾ ਦੀ ਨਾਮਚਰਚਾ ਡਬਵਾਲੀ ਰੋਡ ਸਥਿੱਤ ਨਾਮਚਰਚਾ ਘਰ ‘ਚ  ਫਿਰੋਜ਼ਪੁਰ ਤੇ ਫਾਜ਼ਿਲਕਾ ਜਿਲੇ ਦੀ ਨਾਮਚਰਚਾ ਕਬੂਲਸ਼ਾਹ ਵਿਖੇ ਜਿਲਾ ਸੰਗਰੂਰ ਤੇ ਬਰਨਾਲਾ ਨਾਮਚਰਚਾ ਘਰ ਸੰਗਰੂਰ ‘ਚ,  ਫਰੀਦਕੋਟ ਅਤੇ ਮੋਗਾ ਦੀ ‘ਚ ਨਾਮਚਰਚਾ ਘਰ ਮੋਗਾ ਵਿਖੇ ਹੋਈ।  ਇਸੇ ਤਰ੍ਹਾਂ ਜਿਲਾ ਫਤਹਿਗੜ੍ਹ ਸਾਹਿਬ, ਮੋਹਾਲੀ ਅਤੇ ਚੰਡੀਗੜ੍ਹ ਦੀ ਸਾਧ ਸੰਗਤ ਨੇ ਗੋਬਿੰਦਗੜ੍ਹ ਵਿਖੇ ਜਿਲਾ ਲੁਧਿਆਣਾ ਦੀ ਸਾਧ-ਸੰਗਤ ਨੇ ਰਾਏਕੋਟ ਵਿਖੇ, ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਜ਼ਿੰਮੇਵਾਰਾਂ ਡੇਰਾ ਸੱਚਾ ਸੌਦਾ ਵਿਖੇ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਅਤੇ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜ ‘ਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਅਤੇ ਇੱਕ ਜੁੱਟ ਹੋ ਕੇ ਮਾਨਵਤਾ ਭਲਾਈ ਦੇ ਕੰਮਾਂ ‘ਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਹਮੇਸ਼ਾ ਇਕ ਸੀ ਇੱਕ ਹੈ ਤੇ ਇਕ ਹੀ ਰਹੇਗੀ।

ਕੋਈ ਵੀ ਤਾਕਤ ਇਸ ਏਕਤਾ ਨੂੰ ਭੰਗ ਨਹੀਂ ਕਰ ਸਕਦੀ। ਵੱਖ ਵੱਖ ਥਾਵਾਂ ਤੇ ਨਾਮ ਚਰਚਾ ਤੇ ਪਹੁੰਚੀ ਸਾਧ-ਸੰਗਤ ਦੇ ਉਤਸ਼ਾਹ ਨਾਲ ਪੰਡਾਲ ਛੋਟੇ ਰਹਿ ਗਏ। ਕਈ ਥਾਵਾਂ ਸਾਧ-ਸੰਗਤ ਦੇ ਇੱਕਠ ਨੂੰ ਵੇਖਦਿਆਂ ਮੌਕੇ ‘ਤੇ ਪੰਡਾਲ ਬਣਾਉਣੇ ਪਏ। ਪੰਡਾਲ ਭਰ ਜਾਣ ‘ਤੇ ਕਾਫੀ ਗਿਣਤੀ ‘ਚ ਸਾਧ-ਸੰਗਤ ਨੇ ਸੜਕ ਤੇ ਖੜੇ ਹੋਕੇ ਨਾਮਚਰਚਾ ਸੁਣੀ। ਨਾਮਚਰਚਾ ਦੀ ਸਮਾਪਤੀ ਮੌਕੇ ਸੜਕਾਂ ‘ਤੇ ਘੰਟਿਆਂਬੱਧੀ ਜਾਮ ਆਮ ਦੇਣ ਨੂੰ ਮਿਲਿਆ। ਨਾਮਚਰਚਾ ਦੌਰਾਨ ਬਠਿੰਡਾ ‘ਚ 9 ਕਿਲੋਮੀਟਰ ਤੱਕ ਜਾਮ ਲਗਾ ਰਿਹਾ ਤੇ ਸੰਗਤ ਹੀ ਸੰਗਤ ਦਿਖੀ। ਸਾਧ-ਸੰਗਤ ਦੀਆਂ ਗੱਡੀਆਂ ਲਈ ਟ੍ਰੈਫਿਕ ਗਰਾਊਂਡ ਬਣਾਇਆ। ਨਾਮ ਚਰਚਾ ਦੀ ਸਮਾਪਤੀ ਤੇ ਕੁਝ ਹੀ ਮਿੰਟਾਂ ‘ਚ ਸਾਧ-ਸੰਗਤ ਨੂੰ ਲੰਗਰ ਵੀ ਛਕਾਇਆ ਗਿਆ। ਨਾਮ ਚਰਚਾ ਦੌਰਾਨ ਪੀਣ ਵਾਲੇ ਪਾਣੀ ਦੀਆਂ ਕਈ ਥਾਵਾਂ ਤੇ ਛਬੀਆਂ ਵੀ ਲਾਈਆਂ ਗਈਆਂ।

ਨਾਮਚਰਚਾ ਦੌਰਾਨ ਖਾਸ ਗੱਲਾਂ

1. ਕਈ ਥਾਈਂ 8-9 ਕਿਲੋਮੀਟਰ ਸੜਕਾਂ ‘ਤੇ ਜਾਮ ਲੱਗਾ ਰਿਹਾ।

2. ਪੰਡਾਲ ਭਰਨ ‘ਤੇ ਆਸ ਪਾਸ ਸਾਧ-ਸੰਗਤ ਦੇ ਬੈਠਣ ਲਈ ਹੋSadh Sangat,ਰ ਪੰਡਾਲ ਬਣਾਉਣੇ ਪਏ।

3. ਪੰਡਾਲ ਭਰ ਜਾਣ ਤੇ ਸਾਧ-ਸੰਗਤ ਨੇ ਸੜਕ ਤੇ ਖੜ ਕੇ ਸੁਣੀ ਨਾਮ ਚਰਚਾ

4. ਭਾਰੀ ਇੱਕਠ ਦੇ ਬਾਵਜੂਦ ਸਾਧ-ਸੰਗਤ ਨੇ ਵਿਖਾਇਆ ਪੂਰਾ ਅਨੁਸ਼ਾਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।