ਤੈਅ ਟੀਚਿਆਂ ਨੂੰ ਹਾਸਲ ਕਰਨ ਲਈ ਅੜਿੱਕੇ ਹਟਾਉਣੇ ਹੋਣਗੇ

Set Goals
Set Goals

ਤੈਅ ਟੀਚਿਆਂ ਨੂੰ ਹਾਸਲ ਕਰਨ ਲਈ ਅੜਿੱਕੇ ਹਟਾਉਣੇ ਹੋਣਗੇ

ਭਾਰਤ ’ਚ ਕਈ ਯੋਜਨਾਵਾਂ ਸਾਲਾਂ ਤੋਂ ਨਿਯਮਾਂ ਦੇ ਬੋਝ, ਸਥਾਨਕ ਵਿਰੋਧ, ਵਾਤਾਵਰਨ ਵਰਗੇ ਕਾਰਨਾਂ ਦਾ ਸ਼ਿਕਾਰ ਬਣੀਆਂ ਰਹਿੰਦੀਆਂ ਹਨ ਉਥੇ ਸਿਆਸੀ ਕਾਰਨ, ਕਾਰਪੋਰੇਟ ਪਾਬੰਦੀਆਂ, ਭ੍ਰਿਸ਼ਟਾਚਾਰ ਵੀ ਅੜਿੱਕਾ ਹਨ ਬੀਤੇ ਸਾਲ ਦੇ ਅਗਸਤ ਮਹੀਨੇ ’ਚ ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਰੇ ਇੱਕ ਸਮੀਖਿਆ ਬੈਠਕ ਕੀਤੀ ਸੀ, ਜਿਸ ’ਚ ਚਾਰ ਮੰਤਰਾਲਿਆਂ-ਵਾਤਾਵਰਨ, ਵਣ ਅਤੇ ਜਲਵਾਯੂ ਪਰਿਵਰਤਨ, ਰੇਲਵੇ ਅਤੇ ਆਵਾਜਾਈ ਅਤੇ ਰਾਜਮਾਰਗ ਅਤੇ ਕਾਨੂੰਨ ਅਤੇ ਨਿਆਂ ਮੰਤਰਾਲੇ ਨੂੰ ਕੈਬਨਿਟ ਸਕੱਤਰ ਦੀ ਨਿਗਰਾਨੀ ’ਚ ਤਾਲਮੇਲ ਸਥਾਪਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀl

ਤਾਂ ਕਿ ਵੱਖ-ਵੱਖ ਤਰ੍ਹਾਂ ਦੀ ਮਨਜ਼ੂਰੀ ਪ੍ਰਾਪਤ ਕਰਨ ’ਚ ਹੋਣ ਵਾਲੀ ਦੇਰ ਦਾ ਹੱਲ ਹੋ ਸਕੇ ਦੇਸ਼ ’ਚ 150 ਕਰੋੜ ਅਤੇ ਉਸ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਦੀ ਨਿਗਰਾਨੀ ਅੰਕੜੇ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲਾ ਕਰਦਾ ਹੈ ਇਸ ਦੀ ਹਾਲੀਆ ਰਿਪੋਰਟ ਦੱਸਦੀ ਹੈ ਕਿ 1528 ਯੋਜਨਾਵਾਂ ’ਚੋਂ 423 ਦੀ ਲਾਗਤ ਨਿਰਧਾਰਿਤ ਸੀਮਾ ਨੂੰ ਪਾਰ ਕਰ ਚੁੱਕੀ ਹੈ ਅਤੇ 721 ਯੋਜਨਾਵਾਂ ਲੰਮੇ ਅਰਸੇ ਤੋਂ ਲਮਕੀਆਂ ਹੋਈਆਂ ਹਨ ਇਸ ਪ੍ਰਕਾਰ 1528 ਯੋਜਨਾਵਾਂ ਦੀ ਤਜ਼ਵੀਜ਼ੀ ਲਾਗਤ 21, 59, 802.67 ਸੀ, ਪਰ ਅੰਦਾਜਨ ਲਾਗਤ 26, 54, 818. 05 ਕਰੋੜ ਰੁਪਏ ਹੋ ਗਈ ਹੈl

ਇਸ ਪ੍ਰਕਾਰ 721 ਪੈਂਡਿੰਗ ਯੋਜਨਾਵਾਂ ਦਾ ਔਸਤ ਸਮਾਂ 43. 34 ਮਹੀਨੇ ਹੈ ਦਰਅਸਲ, ਵੱਖ-ਵੱਖ ਵਿਭਾਗਾਂ ਤੋਂ ਮਨਜ਼ੂਰੀ ’ਚ ਦੇਰੀ, ਸਮਰੱਥਨ ਦੀ ਘਾਟ ਵਰਗੇ ਕਾਰਨ ਅੜਿੱਕਿਆਂ ਦੀ ਵਜ੍ਹਾ ਬਣਦੇ ਹਨ, ਉਥੇ ਵਿੱਤਪੋਸ਼ਣ, ਕਾਰਜ ਖੇਤਰ ’ਚ ਬਦਲਾਅ, ਟੈਂਡਰ ’ਚ ਦੇਰੀ, ਆਦੇਸ਼ ਅਤੇ ਉਪਕਰਨ ਸਪਲਾਈ ’ਚ ਦੇਰੀ ਅਤੇ ਕਾਨੂੰਨ ਵਿਸਵਥਾ ਵੀ ਅੜਿੱਕਾ ਹਨ ਮਲਟੀਮਾਡਲ ਕਨੈਕਟੀਵਿਟੀ ਨੂੰ ਹੱਲਾਸ਼ੇਰੀ ਦੇਣ ਅਤੇ ਲਾਜਸਟਿਕਸ ਲਾਗਤਾਂ ’ਚ ਕਮੀ ਲਿਆਉਣ ਦੇ ਮਕਸਦ ਨਾਲ ‘ਪੀਐਮ ਗਤੀ ਸ਼ਕਤੀ ’ ਦੀ ਸ਼ੁਰੂਆਤ ਹੋਈ ਹੈ ਇਸ ਡਿਜ਼ੀਟਲ ਪਲੇਟਫਾਰਮ ਨਾਲ 16 ਮੰਤਰਾਲੇ ਜੁੜਦੇ ਹਨl

ਤਾਂ ਕਿ ਯੋਜਨਾਵਾਂ ਦੀ ਯੋਜਨਾ ਅਤੇ ਕਿਰਿਆਸ਼ੀਲਤਾ ਯਕੀਨੀ ਹੋਵੇ ਇਹ ਪੋਰਟਲ ਭੂ-ਸਥਾਨਕ ਡਾਟਾ ਵੀ ਮੁਹੱਈਆ ਕਰਾਉਂਦਾ ਹੈ ਪੇਂਡਿੰਗ ਯੋਜਨਾਵਾਂ ਦੀ ਗੰਭੀਰਤਾ ਅਤੇ ਜਟਿਲਤਾ ਨੂੰ ਸਮਝਣਾ ਹੋਵੇਗਾ, ਕਿਉਂਕਿ ਉਮੀਦ ਅਨੁਸਾਰ ਆਰਥਿਕ ਵਿਕਾਸ ਉਦੋਂ ਤੱਕ ਨਹੀਂ ਹੋਵੇਗਾ, ਜਦੋਂ ਤੱਕ ਨੌਕਰਸ਼ਾਹੀ ਅਤੇ ਨਿਵੇਸ਼ਕਾਂ ਨੂੰ ਵਿਸ਼ਵਾਸ ’ਚ ਨਹੀਂ ਲਿਆ ਜਾਂਦਾ ਨਾਲ ਹੀ, ਨਿਆਂਇਕ ਰੁਕਾਵਟ ਦਾ ਵੀ ਹੱਲ ਜ਼ਰੂਰੀ ਹੈl

ਇਸ ਲਈ ਸੁਪਰੀਮ ਕੋਰਟ ’ਚ ਇੱਕ ਵਿਸੇਸ਼ ਬੈਚ ਬਣੇ, ਜੋ ਢਾਂਚਾਗਤ ਯੋਜਨਾਵਾਂ ਨਾਲ ਜੁੜੀ ਜਨਹਿਤ ਪਟੀਸ਼ਨ ’ਤੇ ਹੀ ਕੇਂਦਰਿਤ ਹੋਵੇ ਮਾਮਲਿਆਂ ਦੇ ਜਲਦੀ ਨਿਪਟਾਰੇ ੇ ਲਈ ਰਾਸ਼ਟਰੀ ਹਰਿਤ ਨਿਆਧੀਕਰਨ (ਐਨਜੀਟੀ) ਦੀਆਂ ਬੈਚਾਂ ਨੂੰ ਵਧਾਇਆ ਜਾਵੇ ਯੋਜਨਾਵਾਂ ਦੇ ਨੁਕਸਾਨ ਨੂੰ ਰੋਕਣ ਲਈ ਵੱਖ-ਵੱਖ ਪੱਧਰਾਂ ’ਤੇ ਸੁਧਾਰ ਜ਼ਰੂਰੀ ਹੈ, ਫਿਰ ਤੈਅ ਟੀਚਿਆਂ ਨੂੰ ਤੈਅ ਸਮੇਂ ’ਚ ਅਤੇ ਤੈਅ ਲਾਗਤ ’ਤੇ ਹਾਸਲ ਕੀਤਾ ਜਾ ਸਕੇਗਾl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ