ਪੰਜਾਬ

ਸਿੱਧੂ ਨੂੰ ਉਡੀਕ ਰਿਹਾ ਐ ਦਫ਼ਤਰ, ਦਰਜਨਾਂ ਫਾਈਲਾਂ ਰੁਕੀਆਂ, ਅਮਰਿੰਦਰ ਕੋਲ ਹੋਏਗੀ ਸ਼ਿਕਾਇਤ

Office, Waiting, Sidhu, Stalled, Amarinder, Complain

ਨਵਜੋਤ ਸਿੱਧੂ ਪਿਛਲੇ 4 ਮਹੀਨਿਆਂ ਵਿੱਚ ਕੁਝ ਦਿਨ ਹੀ ਆਏ ਹਨ ਦਫ਼ਤਰ, ਫਾਈਲਾਂ ਦਾ ਰੁਕੀਆਂ ਪਿਆ ਐ ਕੰਮ

ਚੰਡੀਗੜ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੇ ਕੰਮ ਕਰਨ ਦੇ ਸਟਾਈਲ ਤੋਂ ਕਾਂਗਰਸੀ ਮੇਅਰ ਕਾਫ਼ੀ ਜਿਆਦਾ ਔਖੇ ਹੋਏ ਬੈਠੇ ਹਨ, ਕਿਉਂਕਿ ਪਿਛਲੇ 4 ਮਹੀਨੇ ਤੋਂ ਨਵਜੋਤ ਸਿੱਧੂ ਦੀ ਦਫ਼ਤਰ ਵਿੱਚ ਹਾਜ਼ਰੀ ਨਾਂ ਦੇ ਬਰਾਬਰ ਹੋਣ ਦੇ ਚਲਦੇ ਉਸ ਸਾਰੀਆਂ ਫਾਈਲਾਂ ਰੁਕੀ ਪਈਆਂ ਹਨ, ਜਿਨਾਂ ਫਾਈਲਾਂ ਨੂੰ ਮੰਤਰੀ ਪੱਧਰ ਤੱਕ ਦੀ ਪ੍ਰਵਾਨਗੀ ਚਾਹੀਦੀ ਹੈ। ਨਵਜੋਤ ਸਿੱਧੂ ਦੇ ਦਫ਼ਤਰ ਪਿਛਲੇ 4 ਮਹੀਨੇ ਵਿੱਚ ਬਹੁਤ ਹੀ ਘੱਟ ਆਉਣ ਕਾਰਨ ਪੰਜਾਬ ਦੀਆਂ 5 ਨਗਰ ਨਿਗਮ ਅਤੇ ਕਈ ਨਗਰ ਕੌਂਸਲਾਂ ਸਣੇ ਦਫ਼ਤਰ ਦੀਆਂ ਦਰਜਨਾਂ ਫਾਈਲਾਂ ਸਿੱਧੂ ਦੇ ਦਸਤਖ਼ਤ ਨੂੰ ਹੀ ਉਡੀਕ ਰਹੀਆਂ ਹਨ। ਹਾਲਾਂਕਿ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਉਨਾਂ ਦੀ ਧਰਮ-ਪਤਨੀ ਨਵਜੋਤ ਕੌਰ ਅਤੇ ਉਨਾਂ ਦੇ ਕੁਝ ਸਾਥੀ ਦੋਸਤ ਦਫ਼ਤਰ ਵਿੱਚ ਆਪਣੀ ਗੈਰ ਹਾਜ਼ਰੀ ਨਹੀਂ ਲੱਗਣ ਦੇ ਰਹੇ ਹਨ ਅਤੇ ਸਾਰੀਆਂ ਸਰਕਾਰੀ ਫਾਈਲਾਂ ਦੀ ਪੜਤਾਲ ਵੀ ਕਰ ਰਹੇ ਹਨ ਪਰ ਉਹ ਕਿਸੇ ਵੀ ਫਾਈਲ ‘ਤੇ ਦਸਤਖ਼ਤ ਨਹੀਂ ਕਰ ਸਕਦੇ ਹਨ, ਜਿਸ ਕਾਰਨ ਨਵਜੋਤ ਸਿੱਧੂ ਦੀ ਹੀ ਦਫ਼ਤਰ ਆਉਣ ਲਈ ਉਡੀਕ ਹੋ ਰਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਅਗਸਤ ਮਹੀਨੇ ਤੋਂ ਬਾਅਦ ਅਚਾਨਕ ਹੀ ਨਵਜੋਤ ਸਿੱਧੂ ਦੀ ਸਥਾਨਕ ਸਰਕਾਰਾਂ ਵਿਭਾਗ ਵਿੱਚ ਹਾਜ਼ਰੀ ਘਟ ਗਈ ਹੈ, ਜਦੋਂ ਕਿ ਦੁਸਹਿਰੇ ਮੌਕੇ ਅੰਮ੍ਰਿਤਸਰ ਵਿਖੇ ਹਾਦਸਾ ਹੋਣ ਤੋਂ ਬਾਅਦ ਤਾਂ ਨਵਜੋਤ ਸਿੱਧੂ ਇੱਕ ਦੋ ਵਾਰ ਹੀ ਆਪਣੇ ਦਫ਼ਤਰ ਵਿੱਚ ਆਏ ਹਨ। ਇਸੇ ਦੌਰਾਨ ਨਵਜੋਤ ਸਿੱਧੂ ਪਾਕਿਸਤਾਨੀ ਫੇਰੀ ਅਤੇ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਵਿੱਚ ਡਿਊਟੀ ਹੋਣ ਕਾਰਨ ਦਫ਼ਤਰ ਨਹੀਂ ਆਏ।  Complain

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top