ਜਨਤਾ ਦੇ ਸੇਵਕ ਬਣਨ ਅਫਸਰ

Chhattisgarh Collector Sachkahoon

ਜਨਤਾ ਦੇ ਸੇਵਕ ਬਣਨ ਅਫਸਰ

ਛੱਤੀਸਗੜ ਸਰਕਾਰ ਨੇ ਇੱਕ ਕੁਲੈਕਟਰ ਨੂੰ ਇੱਕ ਨਾਗਰਿਕ ਦੇ ਥੱਪੜ ਜੜਨ, ਮੋਬਾਇਲ ਫੋਨ ਤੋੜਨ ਤੇ ਪੁਲਿਸ ਕਰਮੀਆਂ ਤੋਂ ਕੁਟਵਾਉਣ ਦੇ ਮਾਮਲੇ ’ਚ ਹਟਾ ਦਿੱਤਾ ਹੈ । ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਸ ਤੇਜ਼ੀ ਨਾਲ ਸੂਬੇ ਦੇ ਮੁੱਖ ਮੰਤਰੀ ਨੇ ਕੁਲੈਕਟਰ ਖਿਲਾਫ਼ ਫੈਸਲਾ ਲਿਆ ਉਸ ਤੋਂ ਜਾਹਿਰ ਹੈ ਕਿ ਅਧਿਕਾਰੀ ਦਾ ਰਵੱਈਆ ਬੇਹੱਦ ਘਟੀਆ ਤੇ ਗੈਰ-ਜਿੰਮੇਵਾਰਾਨਾ ਸੀ । ਅਜੇ ਕੁਝ ਦਿਨ ਪਹਿਲਾਂ ਤ੍ਰਿਪੁਰਾ ’ਚ ਵੀ ਇੱਕ ਕੁਲੈਕਟਰ ਦੇ ਮਾੜੇ ਵਿਹਾਰ ਕਾਰਨ ਸਰਕਾਰ ਨੂੰ? ਕਾਰਵਾਈ ਕਰਨੀ ਪਈ ਸੀ ਇਸ ਅਫ਼ਸਰ ਨੇ ਇੱਕ ਲਾੜੇ ਸਮੇਤ ਪੂਰੀ ਬਰਾਤ ਦਾ ਅਪਮਾਨ ਕੀਤਾ ਸੀ ।

ਇਹ ਤਾਂ ਸੋਸ਼ਲ ਮੀਡੀਆ ਦੀ ਬਦੌਲਤ ਹੈ ਕਿ ਮਿੰਟਾਂ ਸੈਕਿੰਡਾਂ ’ਚ ਪ੍ਰਸ਼ਾਸਿਨਕ ਖਾਮੀਆਂ ਕਰੋੜਾਂ ਲੋਕਾਂ ਤੱਕ ਪਹੁੰਚ ਜਾਂਦੀਆਂ ਹਨ ਪਰ ਮਸਲਾ ਇੱਕ ਅਧਿਕਾਰੀ ਨੂੰ ਹਟਾਉਣ ਨਾਲ ਹੱਲ ਹੋਣ ਵਾਲਾ ਨਹੀਂ, ਸਗੋਂ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਇੱਕ ਸੋਚ ਪੈਦਾ ਕਰਨ ਤੇ ਇੱਕ ਕਲਚਰ ਸਿਖਾਉਣ ਦੀ ਲੋੜ ਹੈ ਕਿ ਅਫਸਰ ਹਮੇਸ਼ਾਂ ਆਪਣੇ ਆਪ ਨੂੰ ਜਨਤਾ ਦੇ ਸੇਵਕ ਮੰਨ ਕੇ ਚੱਲਣ । ਕਾਨੂੰਨ ਨੂੰ ਲਾਗੂ ਕਰਨ ਲਈ ਸਖ਼ਤੀ ਜ਼ਰੂਰੀ ਹੈ ਪਰ ਹਾਲਾਤਾਂ ਦਾ ਜਾਇਜ਼ਾ ਲੈਣ ਮੌਕੇ ਕਿਸੇ ਅਧਿਕਾਰੀ ਦਾ ਆਮ ਨਾਗਰਿਕਾਂ ਨਾਲ ਮਾੜਾ ਵਿਹਾਰ ਜਾਇਜ਼ ਨਹੀਂ ਇਹ ਗੱਲ ਸਰਕਾਰਾਂ, ਸਿਆਸੀ ਆਗੂਆਂ ਪ੍ਰਸ਼ਾਸਿਨਕ ਅਧਿਕਾਰੀਆਂ ਨੂੰ ਸਮਝਣੀ ਚਾਹੀਦੀ ਹੈ ਕਿ ਕਾਨੂੰਨ ਲਾਗੂ ਕਰਨ ਸਮੇਂ ਜਨਤਾ ਦੇ ਅਧਿਕਾਰਾਂ ਤੇ ਸਨਮਾਨ ਪ੍ਰਤੀ ਵੀ ਸੁਚੇਤ ਰਹਿਣ। ਦਰਅਸਲ ਸ਼ੁਰੂਆਤ ਸਿਆਸੀ ਆਗੂਆਂ ਤੋਂ ਹੀ ਹੋਣੀ ਚਾਹੀਦੀ ਹੈ ਸਿਆਸਤਦਾਨ ਚੋਣਾਂ ਜਿੱਤਣ ਤੋਂ ਬਾਅਦ ਆਮ ਜਨਤਾ ਤੋਂ ਇੰਨੀ ਜਿਆਦਾ ਦੂਰੀ ਬਣਾ ਲੈਂਦੇ ਹਨ ਕਿ ਅਹੁਦਾ ਹੰਕਾਰ ’ਚ ਬਦਲ ਜਾਂਦਾ ਹੈ । ਆਮ ਆਦਮੀ ਦੀ ਸਿਆਸਤਦਾਨਾਂ ਤੱਕ ਪਹੁੰਚ ਨਹੀਂ ਹੁੰਦੀ ਸਿਆਸਤ ਦਾ ਇਹੀ ਅਸਰ ਵੇਖਾਵੇਖੀ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਗਿਆ ਹੈ ਉਹ ਆਪਣੇ ਆਪ ਨੂੰ ਆਮ ਆਦਮੀ ਤੋਂ ਉਪਰ ਮੰਨਣ ਲੱਗੇ ਪੈਂਦੇ ਹਨ।

ਅਫ਼ਸਰਾਂ ਵੱਲੋਂ ਆਮ ਆਦਮੀ ਨੂੰ ਨਜ਼ਰਅੰਦਾਜ਼ ਕਰਨ ਦਾ ਰੁਝਾਨ ਬਣ ਗਿਆ ਹੈ ਪਰ ਸਾਰੇ ਅਫ਼ਸਰ ਇੱਕੋ ਜਿਹੇ ਨਹੀਂ ਹੁੰਦੇ ਭਾਵੇਂ ਥੋੜ੍ਹੀ ਗਿਣਤੀ ’ਚ ਹੀ ਕੁਝ ਅਜਿਹੇ ਅਫ਼ਸਰ ਵੀ ਹਨ ਜੋ ਡਿਊਟੀ ਅਨੁਸਾਰ ਜਨਤਾ ਨੂੰ ਸਮਰਪਿਤ ਹਨ । ਤਾਜ਼ਾ ਮਿਸਾਲ ਪੰਜਾਬ ਹਰਿਆਣਾ ਦੇ ਅਫ਼ਸਰਾਂ ਦੀ ਹੈ ਜਿਨ੍ਹਾਂ ਨੇ ਲਾਕਡਾਊਨ ਦੌਰਾਨ ਆਪਣੀਆਂ ਜੇਬਾਂ ’ਚੋਂ ਪੈਸਾ ਖਰਚ ਕੇ ਜ਼ਰੂਰਤਮੰਦਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਚੀਜਾਂ ਮੁਹੱਈਆ ਕਰਵਾਈਆਂ ਹਨ । ਪਰ ਜਿਆਦਾਤਰ ਹਾਲ ਇਹੀ ਹੈ ਕਿ ਅੰਗਰੇਜਾਂ ਦੇ ਚਲੇ ਜਾਣ ਦੇ ਬਾਵਜ਼ੂਦ ਉਹਨਾਂ ਹੈਂਕੜੀ ਦੇ ਭਰੇ ਵਿਹਾਰ ਅਸਰ ਅਜੇ ਵੀ ਅਫ਼ਸਰਾਂ ’ਚ ਮੌਜੂਦ ਹੈ । ਸੁਧਾਰ ਹੋਇਆ ਹੈ ਪਰ ਕੀੜੀ ਦੀ ਰਫ਼ਤਾਰ ਜ਼ਰੂਰੀ ਹੈ ਕਿ ਵਧੀਆ ਤਰੀਕੇ ਨਾਲ ਪੇਸ਼ ਆਉਣ ਵਾਲੇ ਅਫਸਰਾਂ ਤੋਂ ਹੋਰ ਅਫਸ਼ਰ ਸਿੱਖਣ ਮਾੜਾ ਵਿਹਾਰ ਕਰਨ ਵਾਲੇ ਅਫ਼ਸਰਾਂ ਤੇ ਕਾਰਵਾਈ ’ਚ ਛੱਤੀਸਗੜ੍ਹ ਮਿਸਾਲ ਬਣ ਗਿਆ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਆਮ ਨਾਗਰਿਕਾਂ ਨਾਲ ਮਾੜੇ ਵਿਹਾਰ ਦੀ ਕੋਈ ਹੋਰ ਘਟਨਾ ਨਾ ਦੁਹਰਾਈ ਜਾਵੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।