Breaking News

ਤੇਲ ਦੇ ਖੂਹ ‘ਚ ਲੱਗੀ ਅੱਗ, 15 ਮੌਤਾਂ

Oil, Fires, 15, Deaths

ਏਜੰਸੀ, ਜਕਾਰਤਾ

ਇੰਡੋਨੇਸ਼ੀਆ ਦੇ ਉੱਤਰ ਪੱਛਮੀ ਆਚੇ ਸੂਬੇ ‘ਚ ਬੁੱਧਵਾਰ ਨੂੰ ਇੱਕ ਤੇਲ ਦੇ ਖੂਹ ‘ਚ ਅੱਗ ਲੱਗਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਹੋਰ ਵਿਅਕਤੀ ਝੁਲਸ ਗਏ ਹਨ ਇੰਡੋਨੇਸ਼ੀਆ ਦੀ ਆਪਦਾ ਪ੍ਰਬੰਧਨ ਏਜੰਸੀ ਅਨੁਸਾਰ ਅੱਗ ਹਾਲੇ ਤੱਕ ਬੁਝੀ ਨਹੀਂ ਹੈ ਤੇ ਆਲੇ-ਦੁਆਲੇ ਦੇ ਮਕਾਨਾਂ ਤੇ ਦਰੱਖਤਾਂ ਵਾਲੇ ਪਾਸੇ ਅੱਗ ਦੀ ਜ਼ੋਰਦਾਰ ਲਪਟਾਂ ਦੇਖੀਆਂ ਜਾ ਰਹੀਆਂ ਹਨ ।

ਜਾਣਕਾਰੀ ਅਨੁਸਾਰ ਇਹ ਅੱਗ ਸਵੇਰੇ ਉਸ ਸਮੇਂ ਲੱਗੀ ਜਦੋਂ 250 ਮੀਟਰ ਡੂੰਘਾ ਇਹ ਤੇਲ ਦਾ ਖੂਹ ਉੱਪਰ ਤੱਕ ਭਰ ਗਿਆ ਸੀ ਤੇ ਸਥਾਨਕ ਲੋਕ ਉਥੋਂ ਕੱਚਾ ਤੇਲ ਕੱਢਣ ਲਈ ਇਕੱਠੇ ਹੋ ਗਏ । ਇਸ ਦੌਰਾਨ ਜ਼ਖਮੀ ਵਿਅਕਤੀਆਂ ਦੀ ਗਿਣਤੀ ਬਾਰੇ ਹੋਰ ਜਾਣਕਾਰੀ ਜੁਟਾਈ ਜਾ ਰਹੀ ਹੈ । ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ‘ਤੇ ਕਾਬੂ ਪਾਉਣ ਲਈ ਕਾਫੀ ਜੱਦੋ ਜਹਿਦ ਕਰਨੀ ਪੈ ਰਹੀ ਹੈ । ਪੁਲਿਸ ਸੂਤਰਾਂ ਦਾ ਮੰਨਣਾ ਹੈ ਕਿ ਇਸ ਖੇਤਰ ‘ਚ ਨਾਜਾਇਜ਼ ਤੌਰ ‘ਤੇ ਡਰੀਲਿੰਗ ਕਰਕੇ ਕੱਚਾ ਤੇਲ ਕੱਢਿਆ ਜਾ ਰਿਹਾ ਹੋਵੇਗਾ ਤੇ ਉਥੇ ਖੜ੍ਹੇ ਵਿਅਕਤੀਆਂ ‘ਚੋਂ ਕਿਸੇ ਇੱਕ ਨੇ ਸਿਗਰੇਟ ਜਲਾਈ ਹੋਵੇਗੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਅੱਗ ਵਿਚ ਝੁਲਸੇ ਦਸ ਤੋਂ ਜ਼ਿਆਦਾ ਵਿਅਕਤੀਆਂ ਨੂੰ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top