ਸ਼ਰਾਬ ਦੇ ਨਸ਼ੇ ‘ਚ ਵੱਡੇ ਭਰਾ ਨੇ ਕੀਤਾ ਛੋਟੇ ਦਾ ਕਤਲ

0
Double murder accused identified in Patiala

ਸ਼ਰਾਬ ਦੇ ਨਸ਼ੇ ‘ਚ ਵੱਡੇ ਭਰਾ ਨੇ ਕੀਤਾ ਛੋਟੇ ਦਾ ਕਤਲ

ਅਬੋਹਰ, (ਸੁਧੀਰ ਅਰੋੜਾ) ਇੱਥੋਂ ਦੀ ਠਾਕਰ ਆਬਾਦੀ ਨਿਵਾਸੀ ਇੱਕ ਵਿਅਕਤੀ ਵੱਲੋਂ ਬੀਤੀ ਰਾਤ ਘਰੇਲੂ ਝਗੜੇ ਦੇ ਚਲਦੇ ਸ਼ਰਾਬ ਦੇ ਨਸ਼ੇ ‘ਚ ਆਪਣੇ ਹੀ ਸਕੇ ਛੋਟੇ ਭਰਾ ਨੂੰ ਕਿਸੇ ਚੀਜ਼ ਨਾਲ ਸੱਟ ਮਾਰਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ  ਜਾਣਕਾਰੀ ਅਨੁਸਾਰ ਠਾਕਰ ਆਬਾਦੀ ਗਲੀ ਨੰਬਰ 13 ਨਿਵਾਸੀ 32 ਸਾਲ ਦਾ ਪ੍ਰਹਲਾਦ ਪੁੱਤਰ ਨਾਨਕਚੰਦ ਜੋ ਕਿ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਮੋਚੀ ਦਾ ਕੰਮ ਕਰਨ ਵਾਲਾ ਉਸਦਾ ਵੱਡਾ ਭਰਾ ਪੂਰਣ ਚੰਦ ਦੋਵੇਂ ਹੀ ਕੁਆਰੇ ਸਨ ਅਤੇ ਇੱਕ ਹੀ ਕਮਰੇ ਵਿੱਚ ਰਹਿੰਦੇ ਸਨ

ਪ੍ਰਹਲਾਦ ਦੇ ਚਚੇਰੇ ਭਰਾ ਮਹਿੰਦਰ ਨੇ ਦੱਸਿਆ ਕਿ ਦੋਵੇਂ ਭਰਾਵਾਂ ਵਿੱਚ ਅਕਸਰ ਸ਼ਰਾਬ ਪੀਣ ਬਾਅਦ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੁੰਦੀ ਰਹਿੰਦੀ ਸੀ ਅਤੇ ਬੀਤੀ ਰਾਤ ਵੀ ਉਨ੍ਹਾਂ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ,ਜੋ ਇੰਨਾ ਵੱਧ ਗਿਆ ਕਿ ਪੂਰਣ ਚੰਦ ਨੇ ਕਮਰੇ ਵਿੱਚ ਹੀ ਪਏ ਇੱਕ ਲਕੜੀ ਦੇ ਬਾਲੇ ਨਾਲ ਪ੍ਰਹਲਾਦ ਦੇ ਸਿਰ ਤੇ ਤਾਬੜਤੋਡ ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ ਘਟਨਾ ਦਾ ਪਤਾ ਲੱਗਣ ‘ਤੇ ਉਨ੍ਹਾਂ ਨੇ ਇਸ ਜਾਣਕਾਰੀ ਸਿਟੀ 2 ਦੀ ਪੁਲਿਸ ਨੂੰ ਦਿੱਤੀ

ਜਿਸ ‘ਤੇ ਐੱਸਐੱਚਓ ਰਣਜੀਤ ਸਿੰਘ ਅਤੇ ਡੀਐਸਪੀ ਰਾਹੁਲ ਭਾਰਦਵਾਜ ਰਾਤ ਕਰੀਬ 1 ਵਜੇ ਘਟਨਾ ਸਥਲ ‘ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਇਧਰ ਪੁਲਿਸ ਨੇ ਮਹੇਂਦਰ ਦੇ ਬਿਆਨ ਤੇ ਪੂਰਣਚੰਦ  ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਮ੍ਰਿਤਕ ਦੇ ਮਾਮੇ ਲਾਲ ਚੰਦ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਪੂਰਣ ਚੰਦ ਨੂੰ ਕਾਬੂ ਕਰ ਲਿਆ ਅਤੇ ਉਸਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।