ਦੇਸ਼

ਓਮ ਪ੍ਰਕਾਸ਼ ਸਰੀਰ ਤੇ ਅੱਖਾਂ ਦਾਨ ਕਰਕੇ ਹੋ ਗਏ ਮਹਾਨ

Om Prakash was a great donation by donating eyes to the body

ਪੀਜੀਆਈ ‘ਚ ਰਿਸਰਚ ਦੇ ਕੰਮ ਆਵੇਗੀ ਓਮ ਪ੍ਰਕਾਸ਼ ਦੀ ਮ੍ਰਿਤਕ ਦੇਹ

ਚੰਡੀਗੜ੍ਹ | ਜ਼ਿੰਦਗੀ ਭਰ ਡੇਰਾ ਸੱਚਾ ਸੌਦਾ ‘ਚ ਨਿਹਸਵਾਰਥ ਸੇਵਾ ਕਰਨ ਵਾਲੇ ਚੰਡੀਗੜ੍ਹ ਨਿਵਾਸੀ ਓਮ ਪ੍ਰਕਾਸ਼ ਆਪਣੇ ਅੰਤਿਮ ਸਮੇਂ ‘ਚ ਵੀ ਮਾਨਵਤਾ ਦੀ ਸੇਵਾ ‘ਚ ਸਰੀਰ ਤੇ ਅੱਖਾਂ ਦਾਨ ਕਰਦਿਆਂ ਮਹਾਨ ਹੋ ਗਏ ਓਮ ਪ੍ਰਕਾਸ਼ ਦੀ ਮ੍ਰਿਤਕ ਦੇਹ ਨੂੰ ਪੀਜੀਆਈ ‘ਚ ਰਿਸਰਚ ਲਈ ਦਾਨ ਕੀਤਾ ਗਿਆ ਜਦੋਂਕਿ ਉਨ੍ਹਾਂ ਦੀਆਂ ਅੱਖਾਂ ਕਿਸੇ ਲੋੜਵੰਦ ਦੀ ਰੌਸ਼ਨੀ ਬਣ ਕੇ ਇਸ ਸੰਸਾਰ ਨੂੰ ਅੱਗੇ ਵੀ ਦੇਖਦੀਆਂ ਰਹਿਣਗੀਆਂ ਓਮ ਪ੍ਰਕਾਸ਼ ਆਪਣੇ ਪਿੱਛੇ ਆਪਣੀ ਧਰਮ ਪਤਨੀ ਕ੍ਰਿਸ਼ਨਾ ਦੇਵੀ ਤੇ 3 ਪੁੱਤਰਾਂ ਸਮੇਤ ਇੱਕ ਲੜਕੀ ਨੂੰ ਛੱਡ ਕੇ ਗਏ ਹਨ ਉਨ੍ਹਾਂ ਦੀ ਪਤਨੀ ਕ੍ਰਿਸ਼ਨ ਦੇਵੀ ਨੇ ਦੱਸਿਆ ਕਿ ਓਮ ਪ੍ਰਕਾਸ਼ ਸ਼ੁਰੂ ਤੋਂ ਹੀ ਕਰਮ ਧਰਮ ਵਾਲੇ ਵਿਅਕਤੀ ਸਨ ਤੇ ਉਨ੍ਹਾਂ ਸਾਲ 1972 ‘ਚ ਚੰਡੀਗੜ੍ਹ ‘ਚ ਹੋਏ ਪਹਿਲੇ ਸਤਿਸੰਗ ਦੌਰਾਨ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਉਦੋਂ ਤੋਂ ਉਹ ਮਾਨਵਤਾ ਦੀ ਸੇਵਾ ‘ਚ ਜੁਟ ਗਏ ਸਨ ਓਮ ਪ੍ਰਕਾਸ਼ ਪਿਛਲੇ 40 ਸਾਲਾਂ ਤੋਂ ਡੇਰਾ ਸੱਚਾ ਸੌਦਾ ‘ਚ ਸੇਵਾ ਕਰਦੇ ਆ ਰਹੇ ਸਨ ਤੇ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ ਵੀ ਮਿੱਟੀ ਹੋਣ ਦੀ ਜਗ੍ਹਾ ਕਿਸੇ ਦੇ ਕੰਮ ਆ ਜਾਵੇ, ਇਸ ਲਈ ਉਨ੍ਹਾਂ ਸਰੀਰ ਤੇ ਅੱਖਾਂ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਓਮ ਪ੍ਰਕਾਸ਼ ਦੀ ਅੰਤਿਮ ਇੱਛਾ ਤੇ ਉਨ੍ਹਾਂ ਵੱਲੋਂ ਭਰੇ ਫਾਰਮ ਨੂੰ ਦੇਖਦਿਆਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀਆਂ ਅੱਖਾਂ ਪੀਜੀਆਈ ‘ਚ ਕਿਸੇ ਲੋੜਵੰਦ ਨੂੰ ਦਾਨ ਕਰਨ ਦੇ ਨਾਲ ਹੀ ਉਨ੍ਹਾਂ ਦਾ ਮ੍ਰਿਤਕ ਸਰੀਰ ਪੀਜੀਆਈ ਨੂੰ ਰਿਸਰਚ ਲਈ ਦਾਨ ਕਰ ਦਿੱਤਾ
ਓਮ ਪ੍ਰਕਾਸ਼ ਜੀ ਦੀ ਅੰਤਿਮ ਯਾਤਰਾ ਤੇ ਸਰੀਰਦਾਨ ਕਰਨ ਮੌਕੇ ਚੰਡੀਗੜ੍ਹ ਬਲਾਕ ਦੇ ਜ਼ਿੰਮੇਵਾਰ ਤੇ ਸਾਧ-ਸੰਗਤ ਸਮੇਤ ਰਿਸ਼ਤੇਦਾਰ ਵੀ ਮੌਕੇ ‘ਤੇ ਹਾਜ਼ਰ ਸਨ ਓਮ ਪ੍ਰਕਾਸ਼ ਦੀ ਅੰਤਿਮ ਯਾਦ ‘ਚ 6 ਜਨਵਰੀ ਨੂੰ ਨਾਮ ਚਰਚਾ 11 ਤੋਂ 1 ਵਜੇ ਨਾਮ ਚਰਚਾ ਘਰ ਖੁੱਡਾ ਅਲੀਸ਼ੇਰ ‘ਚ ਹੋਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top