ਪੰਜਾਬ ਓਮੀਕ੍ਰੋਨ ਅਲਰਟ: ਦੇਸ਼ ’ਚ 781 ਲੋਕ ਸੰਕਰਮਿਤ, ਦਿੱਲੀ ’ਚ ਵਧਿਆ ਖ਼ਤਰਾ

Omicron in Punjab Sachkahoon

ਪੰਜਾਬ ਓਮੀਕ੍ਰੋਨ ਅਲਰਟ: ਦੇਸ਼ ’ਚ 781 ਲੋਕ ਸੰਕਰਮਿਤ, ਦਿੱਲੀ ’ਚ ਵਧਿਆ ਖ਼ਤਰਾ

ਪੰਜਾਬ ਵਿੱਚ ਜਨਤਕ ਥਾਵਾਂ ’ਤੇ ਜਾਣ ਤੋਂ ਪਹਿਲਾਂ ਦੋਵੇਂ ਖੁਰਾਕਾਂ ਜ਼ਰੂਰੀ ਹਨ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਸਰਕਾਰ ਨੇ ਦੇਸ਼ ਵਿੱਚ ਓਮੀਕ੍ਰੋਨ ਦੇ ਵਧ ਰਹੇ ਪ੍ਰਕੋਪ ਦੇ ਮੱਦੇ ਨਜ਼ਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਤੋਂ ਇਲਾਵਾ, ਲੋਕਾਂ ਲਈ ਜਨਤਕ ਥਾਵਾਂ ’ਤੇ ਜਾਣ ਤੋਂ ਪਹਿਲਾਂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਹਨ। ਸਟਾਫ਼ ਨੂੰ ਵੀ ਦੋਨੇ ਖੁਰਾਕਾਂ ਲੱਗੀਆਂ ਹੋਣਾ ਲਾਜ਼ਮੀ। ਇਹ ਆਦੇਸ਼ 15 ਜਨਵਰੀ 2022 ਤੋਂ ਲਾਗੂ ਹੋਣਗੇ। ਪੁਲਿਸ ਵਿਭਾਗ ਨੂੰ ਇਹਨਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਵਿੱਚ ਸਬਜ਼ੀ ਮੰਡੀਆਂ, ਅਨਾਜ਼ ਮੰਡੀਆਂ, ਜਨਤਕ ਟਰਾਂਸਪੋਰਟ, ਪਾਰਕ, ਧਾਰਮਿਕ ਸਥਾਨ, ਸ਼ਾਪਿੰਗ ਕੰਪਲੈਕਸ, ਬਜਾਰ, ਹੋਟਲ, ਬਾਰ, ਮਾਲ, ਸਿਨੇਮਾ ਹਾਲ, ਫਿਟਨੈਸ ਸੈਂਟਰ ਅਤੇ ਜਿੰਮ ਸਮੇਤ ਸਾਰੀਆਂ ਜਨਤਕ ਥਾਵਾਂ ਸ਼ਾਮਿਲ ਕੀਤੀਆਂ ਜਾਣਗੀਆਂ। ਇਹ ਨਿਯਮ ਸਾਰੇ ਸਰਕਾਰੀ ਬੈਂਕਾਂ, ਗੈਰ-ਸਰਕਾਰੀ ਬੈਂਕਾਂ, ਬੋਰਡ, ਕਾਰਪੋਰੇਸ਼ਨ ਅਤੇ ਨਿੱਜੀ ਖੇਤਰ ਦੇ ਦਫ਼ਤਰਾਂ ਅਤੇ ਸਟੋਰਾਂ ’ਤੇ ਵੀ ਲਾਗੂ ਹੋਵੇਗਾ। ਇਸ ਦੇ ਨਾਲ ਹੀ ਦੇਸ਼ ਵਿੱਚ 781 ਲੋਕ ਕੋਵਿਡ ਦੇ ਨਵੇਂ ਸੰਸਕਰਣ ਨਾਲ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ’ਚੋਂ ਦਿੱਲੀ ਵਿੱਚ ਸਭ ਤੋਂ ਜ਼ਿਆਦਾ 238, ਮਹਾਰਾਸ਼ਟਰ ਵਿੱਚ 167 ਅਤੇ ਗੁਜ਼ਰਾਤ ਵਿੱਚ 73 ਮਾਮਲੇ ਹਨ।

ਦੇਸ਼ ਵਿੱਚ 781 ਲੋਕ ਓਮੀਕ੍ਰੋਨ ਨਾਲ ਸੰਕਰਮਿਤ

ਦੇਸ਼ ਵਿੱਚ 781 ਲੋਕ ਕੋਵਿਡ ਦੇ ਨਵੇਂ ਸੰਸਕਰਣ ਓਮੀਕ੍ਰੋਨ ਸੰਕਰਮਿਤ ਪਾਏ ਗਏ ਹਨ, ਜਿਸ ਵਿੱਚ ਦਿੱਲੀ ਵਿੱਚ ਸਭ ਤੋਂ ਵੱਧ 238, ਮਹਾਰਾਸ਼ਟਰ ਵਿੱਚ 167 ਅਤੇ ਗੁਜਰਾਤ ਵਿੱਚ 73 ਮਾਮਲੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 21 ਰਾਜਾਂ ਵਿੱਚ ਓਮੀਕ੍ਰੋਨ ਨਾਲ 781 ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ241 ਸੰਕਰਮਣ ਤੋਂ ਠੀਕ ਹੋ ਗਏ ਹਨ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 64 ਲੱਖ 61 ਹਜ਼ਾਰ 321 ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ 7 ਵਜੇ ਤੱਕ 142 ਕਰੋੜ 15 ਲੱਖ 35 ਹਜ਼ਾਰ 641 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 9195 ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਸਮੇਂ ਦੇਸ਼ ਵਿੱਚ 77 ਹਜ਼ਾਰ ਦੋ ਕੋਵਿਡ ਮਰੀਜ਼ ਇਲਾਜ਼ ਅਧੀਨ ਹਨ। ਇਹ ਸੰਕਰਮਿਤ ਮਾਮਲਿਆਂ ਦਾ 0.22 ਫੀਸਦੀ ਹੈ।

ਦੇਸ਼ ਵਿੱਚ ਕੁਲ 67 ਕਰੋੜ 52 ਲੱਖ 46 ਹਜ਼ਾਰ 143 ਕੋਵਿਡ ਟੈਸਟ ਹੋਏ। ਇਸੇ ਮਿਆਦ ਵਿੱਚ 7347 ਲੋਕ ਕਰੋਨਾ ਤੋਂ ਮੁਕਤ ਹੋਏ ਹਨ। ਹੁਣ ਤੱਕ ਕੁੱਲ 3 ਕਰੋੜ 42 ਲੱਖ 51 ਹਜ਼ਾਰ 292 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 98.40 ਫੀਸਦੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 11 ਲੱਖ 67 ਹਜ਼ਾਰ 612 ਕੋਵਿਡ ਟੈਸਟ ਕੀਤੇ ਗਹੇ ਹਨ। ਦੇਸ਼ ਵਿੱਚ ਕੁਲ 67 ਕਰੋੜ 52 ਲੱਖ 46 ਹਜ਼ਾਰ 143 ਕੋਵਿਡ ਟੈਸਟ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ