Ominous cat | ਮਨਹੂਸ ਬਿੱਲੀ

0
Ominous Cat

ਮਨਹੂਸ ਬਿੱਲੀ

ਬਿੱਲੀ ਰੁੱਖ ਹੇਠਾਂ ਗੁੰਮਸੁੰਮ ਤੇ ਉਦਾਸ ਬੈਠੀ ਸੀ ਉਸਨੂੰ ਜੰਗਲ ਦੇ ਸਾਰੇ ਪਸ਼ੂ-ਪੰਛੀ ‘ਮਨਹੂਸ’ ਕਹਿ ਕੇ ਚਿੜਾਉਂਦੇ ਸਨ ਉਹ ਜਿੱਥੋਂ ਵੀ ਲੰਘਦੀ, ਉੱਥੇ ਸਾਰੇ ਉਸਨੂੰ ਤੁੱਛ ਨਿਗ੍ਹਾ ਨਾਲ ਘੂਰਦੇ ਅਤੇ ਕੋਸਦੇ ਹੋਏ ਲੰਘ ਜਾਂਦੇ ਉਹ ਕਹਿੰਦੇ, ”ਇਹ ਮਨਹੂਸ ਕਿੱਥੋਂ ਆ ਗਈ? ਸਾਡਾ ਰਸਤਾ ਕੱਟ ਦਿੱਤਾ ਹੁਣ ਸਾਡਾ ਕੰਮ ਹੀ ਨਹੀਂ ਬਣੇਗਾ।” ਬਿੱਲੀ ਉੱਥੋਂ ਸਿਰ ਨੀਵਾਂ ਕਰਕੇ ਲੰਘ ਜਾਂਦੀ ਅੱਜ ਵੀ ਉਹ ਖਰਗੋਸ਼ ਦੇ ਘਰ ਵੱਲ ਜਾ ਰਹੀ ਸੀ ਉਦੋਂ ਰਸਤੇ ਵਿਚ ਉਸਨੂੰ ਲੂੰਬੜ ਮਿਲ ਗਿਆ ਉਸਨੂੰ ਦੇਖਦਿਆਂ ਹੀ ਲੂੰਬੜ ਨੇ ਜ਼ੋਰ ਨਾਲ ਥੁੱਕਿਆ ਅਤੇ ਉੱਚੀ ਸਾਰੀ ਬੋਲਿਆ, ”ਏ ਮਨਹੂਸ, ਤੂੰ ਮੇਰਾ ਰਸਤਾ ਕੱਟਿਆ ਹੈ ਜੇਕਰ ਮੈਂ ਅੱਜ ਮੁਕਾਬਲਾ ਹਾਰ ਗਿਆ ਤਾਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ।”

Ominous Cat

ਲੂੰਬੜ ਦੀ ਧਮਕੀ ਨਾਲ ਉਹ ਡਰ ਗਈ ਅਤੇ ਇੱਕ ਰੁੱਖ ਹੇਠਾਂ ਆ ਕੇ ਬੈਠ ਗਈ ਜੰਗਲ ਵਿਚ ਸਿਰਫ਼ ਖਰਗੋਸ਼ ਹੀ ਉਸਦਾ ਦੋਸਤ ਸੀ ਸਿਰਫ਼ ਉਹੀ ਉਸਨੂੰ ਮਨਹੂਸ ਨਹੀਂ ਮੰਨਦਾ ਸੀ ਜਦੋਂ ਵੀ ਕੋਈ ਉਸਨੂੰ ਮਨਹੂਸ ਕਹਿ ਕੇ ਚਿੜਾਉਂਦਾ ਅਤੇ ਉਹ ਉਦਾਸ ਹੋ ਜਾਂਦੀ, ਉਦੋਂ ਖਰਗੋਸ਼ ਹੀ ਉਸਦਾ ਦਿਲ ਧਰਾਉਂਦਾ ”ਓਏ, ਤੂੰ ਇੱਥੇ ਬੈਠੀਂ ਏਂ ਮੈਂ ਤੈਨੂੰ ਕਿੱਥੇ-ਕਿੱਥੇ ਨਹੀਂ ਲੱਭਿਆ?” ਖਰਗੋਸ਼ ਦੀ ਇਸ ਗੱਲ ਨਾਲ ਉਹ ਚੌਂਕੀ
”ਚਲੋ ਭਾਈ, ਮੈਚ ਸ਼ੁਰੂ ਹੋਣ ਵਿਚ ਸਿਰਫ਼ ਇੱਕ ਘੰਟਾ ਬਾਕੀ ਹੈ ਅਤੇ ਅਸੀਂ ਅੱਧੇ ਘੰਟੇ ‘ਚ ਪਹੁੰਚਣਾ ਹੈ” ਖਰਗੋਸ਼ ਨੇ ਕਿਹਾ
”ਮੈਂ ਨਹੀਂ ਚੱਲਾਂਗੀ, ਭਾਈ” ਬਿੱਲੀ ਨੇ ਉਦਾਸੀ ਨਾਲ ਕਿਹਾ।

Ominous cat | ਮਨਹੂਸ ਬਿੱਲੀ

”ਕਿਉਂ ਨਹੀਂ ਚੱਲੇਂਗੀ?” ਖਰਗੋਸ਼ ਨੇ ਹੈਰਾਨੀ ਨਾਲ ਪੁੱਛਿਆ, ”ਤੂੰ ਤਾਂ ਮੇਰਾ ਮੈਚ ਦੇਖਣ ਲਈ ਉਤਸੁਕ ਸੀ”
”ਮੈਂ ਮਨਹੂਸ ਜੋ ਠਹਿਰੀ ਕਿਤੇ ਮੈਂ ਤੇਰੇ ਨਾਲ  ਗਈ ਅਤੇ ਤੂੰ ਹਾਰ ਗਿਆ ਤਾਂ?” ਬਿੱਲੀ ਨੇ ਰੋਣਹਾਕੀ ਹੋ ਕੇ ਕਿਹਾ
”ਮੈਨੂੰ ਵਿਸ਼ਵਾਸ ਹੈ, ਮੈਂ ਜ਼ਰੂਰ ਪਹਿਲੇ ਨੰਬਰ ‘ਤੇ ਆਵਾਂਗਾ” ਖਰਗੋਸ਼ ਨੇ ਉਸਨੂੰ ਬਹਿਲਾਉਂਦਿਆਂ ਕਿਹਾ, ”ਤੈਨੂੰ ਅੱਜ ਮਨਹੂਸ ਕਿਸ ਨੇ ਕਿਹਾ?”
ਬਿੱਲੀ ਨੇ ਲੂੰਬੜ ਵਾਲੀ ਗੱਲ ਦੱਸ ਦਿੱਤੀ।
”ਤੂੰ ਮਨਹੂਸ ਨਹੀਂ ਏਂ ਇਹ ਤਾਂ ਲੋਕਾਂ ਦਾ ਵਹਿਮ ਹੈ” ਖਰਗੋਸ਼ ਨੇ ਕਿਹਾ ਅਤੇ ਬਿੱਲੀ ਦਾ ਹੱਥ ਫੜ ਲਿਆ, ”ਅੱਜ ਮੈਂ ਸਭ ਨੂੰ ਦਿਖਾ ਹੀ ਦਿਆਂਗਾ” ਤੂੰ ਮੇਰੇ ਨਾਲ ਚੱਲ।

ਖਰਗੋਸ਼ ਤਕਰੀਬਨ ਬਿੱਲੀ ਨੂੰ ਖਿੱਚਦਾ ਹੋਇਆ ਤੁਰ ਪਿਆ ਥੋੜ੍ਹੀ ਦੇਰ ਵਿਚ ਬਿੱਲੀ ਵੀ ਸਹਿਜ ਹੋ ਕੇ ਖੁਸ਼ੀ ਨਾਲ ਤੁਰਨ ਲੱਗੀ
ਖੁੱਲ੍ਹੇ ਅਤੇ ਵੱਡੇ ਮੈਦਾਨ ਵਿਚ ਜੰਗਲ ਦਾ ਸਾਲਾਨਾ ਦੌੜ ਮੁਕਾਬਲਾ ਹੋਣ ਜਾ ਰਿਹਾ ਸੀ। ਸਾਰੇ ਮੰਨੇ-ਪ੍ਰਮੰਨੇ ਦੌੜਾਕ ਖਿਡਾਰੀਆਂ ਨੇ ਮੁਕਾਬਲੇ ਵਿਚ ਹਿੱਸਾ ਲਿਆ ਪਰ ਖਰਾ ਮੁਕਾਬਲਾ ਜੰਗਲ ਦੇ ਕਈ ਸਾਲਾਂ ਦੇ ਚੈਂਪੀਅਨ ਰਹੇ ਹਿਰਨ ਅਤੇ ਪਿਛਲੇ ਸਾਲ ਹਿਰਨ ਨੂੰ ਹਰਾਉਣ ਵਾਲੇ ਲੂੰਬੜ ਵਿਚ ਸੀ ਇਸ ਲਈ ਇਸ ਸਾਲ ਮੁਕਾਬਲੇ ਵਿਚ ਕਾਫ਼ੀ ਜ਼ੋਸ਼ ਸੀ ਮੁਕਾਬਲੇ ਵਿਚ ਕਈ ਹੋਰ ਨਵੇਂ ਦੌੜਾਕਾਂ ਵੀ ਹਿੱਸਾ ਲਿਆ ਸੀ ਜਿਨ੍ਹਾਂ ‘ਚੋਂ ਖਰਗੋਸ਼ ਵੀ ਇੱਕ ਸੀ ਖਰਗੋਸ਼ ਨੇ ਬਿੱਲੀ ਦੇ ਨਾਲ ਮਿਲ ਕੇ ਦੌੜ ਦਾ ਅਭਿਆਸ ਕੀਤਾ ਸੀ ਬਿੱਲੀ ਲੋੜ ਪੈਣ ‘ਤੇ ਉਸਨੂੰ ਹਿਦਾਇਤਾਂ ਦਿੰਦੀ ਰਹਿੰਦੀ ਸੀ।

Ominous cat | ਮਨਹੂਸ ਬਿੱਲੀ

ਦੁਪਹਿਰ ਨੂੰ ਠੀਕ ਤਿੰਨ ਵਜੇ ਮੁਕਾਬਲਾ ਸ਼ੁਰੂ ਹੋਇਆ ਦੇਖਦਿਆਂ ਹੀ ਦੇਖਦਿਆਂ ਹਿਰਨ ਅਤੇ ਲੂੰਬੜ ਅੱਗੇ ਨਿੱਕਲ ਗਏ ਖਰਗੋਸ਼ ਪਿੱਛੇ ਰਹਿੰਦਾ ਜਾ ਰਿਹਾ ਸੀ ਪਰ ਮੁਕਾਬਲਾ ਜਿਵੇਂ ਹੀ ਆਖ਼ਰੀ ਗੇੜ ਵਿਚ ਆਇਆ, ਖਰਗੋਸ਼ ਤੇਜ਼ੀ ਨਾਲ ਅੱਗੇ ਨਿੱਕਲਿਆ ਅਤੇ ਮੁਕਾਬਲੇ ਵਿਚ ਪਹਿਲੇ ਸਥਾਨ ‘ਤੇ ਆ ਗਿਆ। ਦਰਸ਼ਕਾਂ ਦੀ ਭੀੜ ‘ਚੋਂ ਬਿੱਲੀ ਖੁਸ਼ੀ ਵਿਚ ਉੱਛਲਦੀ ਹੋਈ ਆਈ ਅਤੇ ਖਰਗੋਸ਼ ਨੂੰ ਵਧਾਈ ਦਿੱਤੀ ਉਦੋਂ ਕੋਲ ਖੜ੍ਹੇ ਲੂੰਬੜ ਨੇ ਬਿੱਲੀ ਦਾ ਕਾਲਰ ਫੜ ਕੇ ਕਿਹਾ, ”ਤੇਰੀ ਹੀ ਵਜ੍ਹਾ ਨਾਲ ਮੈਂ ਮੁਕਾਬਲਾ ਹਾਰ ਗਿਆ ਜੇਕਰ ਤੂੰ ਰਸਤਾ ਨਾ ਕੱਟਦੀ ਤਾਂ ਮੈਨੂੰ ਤੀਜਾ ਸਥਾਨ ਨਾ ਮਿਲਦਾ ਅੱਜ ਮੈਂ ਤੈਨੂੰ ਛੱਡਾਂਗਾ ਨਹੀਂ, ਮਨਹੂਸ ਕਿਤਿਓਂ ਦੀ” ਅਤੇ ਲੂੰਬੜ ਬਿੱਲੀ ‘ਤੇ ਹੱਥ ਚੁੱਕਣ ਹੀ ਜਾ ਰਿਹਾ ਸੀ, ਉਦੋਂ ਖਰਗੋਸ਼ ਨੇ ਉਸਦਾ ਹੱਥ ਫੜ ਲਿਆ। ਇਸੇ ਦੌਰਾਨ ਰਾਜਾ ਸ਼ੇਰ ਦੇ ਸਿਪਾਹੀਆਂ ਨੇ ਲੂੰਬੜ ਨੂੰ ਫੜ ਲਿਆ।

Ominous cat | ਮਨਹੂਸ ਬਿੱਲੀ

ਉਦੋਂ ਖਰਗੋਸ਼ ਨੂੰ ਹੌਂਸਲਾ ਹੋ ਗਿਆ ਉਸਨੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ, ”ਦੋਸਤੋ, ਜੇਕਰ ਬਿੱਲੀ ਮਨਹੂਸ ਹੁੰਦੀ ਤਾਂ ਮੈਂ ਵੀ ਮੁਕਾਬਲਾ ਹਾਰ ਜਾਂਦਾ, ਕਿਉਂਕਿ ਮੈਂ ਦੌੜਨ ਦਾ ਅਭਿਆਸ ਤਾਂ ਬਿੱਲੀ ਦੇ ਨਾਲ ਕੀਤਾ ਹੈ ਇੱਥੋਂ ਤੱਕ ਕਿ ਮੈਂ ਬਿੱਲੀ ਦੇ ਨਾਲ ਹੀ ਆਇਆ ਹਾਂ ਜੇਕਰ ਬਿੱਲੀ ਮਨਹੂਸ ਹੁੰਦੀ, ਤਾਂ ਮੇਰੀ ਹਾਰ ਯਕੀਨੀ ਸੀ ਪਰ ਮੈਂ ਜਿੱਤ ਗਿਆ ਹਾਰ-ਜਿੱਤ, ਸਫ਼ਲਤਾ-ਅਸਫ਼ਲਤਾ ਤਾਂ ਮਿਹਨਤ ਅਨੁਸਾਰ ਮਿਲਦੀ ਹੈ, ਕਿਸੇ ਨੂੰ ਮਨਹੂਸ ਕਹਿ ਕੇ ਦੋਸ਼ ਦੇਣ ਨਾਲ ਕੀ ਫ਼ਾਇਦਾ?”
ਸਾਰੇ ਦਰਸ਼ਕਾਂ ਨੇ ਖਰਗੋਸ਼ ਦੀ ਇਸ ਗੱਲ ਦਾ ਸਮੱਰਥਨ ਕੀਤਾ ਅਤੇ ਬਿੱਲੀ ਦੇ ਨਾਂਅ ਦੀ ਜੈ-ਜੈਕਾਰ ਕੀਤੀ ਰਾਜਾ ਸ਼ੇਰ ਦੇ ਹੱਥੋਂ ਇਨਾਮ ਵੰਡਵਾਏ ਗਏ ਇਨਾਮ ਵੰਡਣ ਤੋਂ ਬਾਅਦ ਰਾਜਾ ਸ਼ੇਰ ਨੇ ਇਹ ਐਲਾਨ ਕੀਤਾ ਕਿ ਖਰਗੋਸ਼ ਨੂੰ ਇੱਕ ਖਾਸ ਮੌਕੇ ‘ਤੇ ਇੱਕ ਹੋਰ ਇਨਾਮ ਦਿੱਤਾ ਜਾਵੇਗਾ ਕਿਉਂਕਿ ਉਸਨੇ ਸਾਡੀਆਂ ਅੱਖਾਂ ‘ਤੇ ਬੱਝੀ ਅੰਧਵਿਸ਼ਵਾਸ ਦੀ ਪੱਟੀ ਖੋਲ੍ਹ ਦਿੱਤੀ ਹੈ।