1 ਕਿਲੋ 800 ਗ੍ਰਾਮ ਹੈਰੋਇਨ ਸਮੇਤ ਇੱਕ ਗ੍ਰਿਫਤਾਰ

BSF recovers heroin from 2 Indian smugglers

1 ਕਿਲੋ 800 ਗ੍ਰਾਮ ਹੈਰੋਇਨ ਸਮੇਤ ਇੱਕ ਗ੍ਰਿਫਤਾਰ

ਫਿਰੋਜ਼ਪੁਰ, (ਸਤਪਾਲ ਥਿੰਦ)। ਫਿਰੋਜ਼ਪੁਰ ਪੁਲਿਸ ਵੱਲੋਂ 1 ਕਿਲੋ 800 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਮੁਖਤਿਆਰ ਰਾਏ ਪੀਪੀਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਵੱਲੋਂ ਚਲਾਏ ਗਏ ਸਪੈਸ਼ਲ ਅਪਰੇਸ਼ਨ ਦੌਰਾਨ ਐਤਵਾਰ ਨੂੰ ਇੰਸਪੈਕਟਰ ਜਸਵਿੰਦਰ ਸਿੰਘ, ਮੁੱਖ ਅਫਸਰ ਥਾਣਾ ਮੱਲਾਵਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਦੌਰਾਨ ਮੁਖ਼ਬਰੀ ਦੀ ਇਤਲਾਹ ‘ਤੇ ਹਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬੂਟਾ ਸਿੰਘ ਵਾਸੀ ਬਸਤੀ ਬਿਸ਼ਨ ਸਿੰਘ ਵਾਲੀ ਦਾਖਲੀ ਮੱਲਾਵਾਲਾ ਨੂੰ ਰਕਬਾ ਮੱਲਵਾਲਾ ਤੋਂ ਸਮੇਤ ਮੋਟਰ ਸਾਈਕਲ ਮਾਰਕਾ ਸਪਲੈਂਡਰ ਦੇ ਕਾਬੂ ਕਰਕੇ ਰਾਜਵਿੰਦਰ ਸਿੰਘ ਡੀਐੱਸਪੀ ਜ਼ੀਰਾ ਦੀ ਹਾਜ਼ਰੀ ਵਿਚ ਤਲਾਸ਼ੀ ਕਰਨ ਉਪਰੰਤ ਹਰਪ੍ਰੀਤ ਸਿੰਘ ਦੇ ਕਬਜਾ ਵਿਚੋਂ 01 ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਹੋਈ,

heroin

ਜਿਸ ਮਗਰੋਂ ਹਰਪ੍ਰੀਤ ਸਿੰਘ ਖਿਲਾਫ਼ ਮੁਕੱਦਮਾ ਨੰਬਰ 149 ਅ/ਧ 21/61/85 ਐਨ.ਡੀ.ਪੀ.ਐਸ ਥਾਨਾ ਮੱਲਾਵਾਲਾ ਦਰਜ ਰਜਿਸਟਰ ਕੀਤਾ ਗਿਆ। ਉਹਨਾਂ ਦੱਸਿਆ ਕਿ ਮਾਮਲੇ ਦੀ ਅਗਲੀ ਤਫਤੀਸ਼ ਜਾਰੀ ਹੈ ਅਤੇ ਤਫਤੀਸ਼ ਉਪਰੰਤ ਹੋਰ ਨਸ਼ਾ ਸਮੱਗਲਰਾਂ ਦੀ ਸ਼ਮੂਲੀਅਤ ਬਾਰੇ ਵੀ ਸੁਰਾਗ ਲੱਗਣ ਦੀ ਆਸ ਹੈ। ਫਿਲਹਾਲ ਪੁਲਿਸ ਨੂੰ ਪੁੱਛਗਿੱਛ ਲਈ 5 ਦਿਨਾਂ ਦਾ ਰਿਮਾਂਡ ਮਿਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.