ਪੰਜਾਬ

ਦੋ ਸੜਕ ਹਾਦਸਿਆਂ ‘ਚ ਇੱਕ ਜ਼ਖਮੀ, ਇੱਕ ਦੀ ਮੌਤ

Injured, Road, Accidents, Killed

ਰਾਜਪੁਰਾ | ਸਥਾਨਕ ਇਲਾਕੇ ‘ਚ ਹੋਏ ਦੋ ਸੜਕ ਹਾਦਸਿਆਂ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲਾ ਸੜਕ ਹਾਦਸਾ ਇੱਥੋਂ ਦੇ ਗਗਨ ਚੌਂਕ ਵਿੱਚ ਹੋਇਆ, ਜਿਸ ‘ਚ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਾ ਸਿੰਘ ਵਾਸੀ ਜੱਟਾ ਵਾਲਾ ਮੁਹਲਾ ਰਾਜਪੁਰਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਸਾਲਾ ਜੋ ਕਿ ਗਗਨ ਚੌਂਕ ਵਿੱਚ ਕਿਸੇ ਕੰਮ ਲਈ ਖੜ੍ਹਾ ਸੀ ਤਾਂ ਇੱਕ ਡਰੱਕ ਡਰਾਈਵਰ ਨੇ ਬੜੀ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਉਸ ਦੇ ਸਾਲੇ ‘ਚ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਾਲੇ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦੂਜਾ ਸੜਕ ਹਾਦਸਾ ਪਿੰਡ ਮਹਿਮਦਪੁਰ ਕੋਲ ਹੋਇਆ ਜਿਸ ਵਿੱਚ ਪਿੰਟੂ ਕੁਮਾਰ ਵਾਸੀ ਪਿੰਡ ਨੰਦਨੀ ਯੂਪੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੇ ਦਿਨੀਂ ਉਹ ਪਿੰਡ ਮਹਿਮਦਪੁਰ ਕੋਲ ਕਿਸੇ ਕੰਮ ਲਈ ਗਿਆ ਸੀ ਤੇ ਰੋਡ ਕਰਾਸ ਕਰਦੇ ਸਮੇਂ ਇੱਕ ਟਰੱਕ ਦੇ ਡਰਾਈਵਰ ਨੇ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਆਪਣੇ ਟਰੱਕ ਦੀ ਉਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਪੁਲਿਸ ਨੇ ਉਕਤ ਦੋਵਾਂ ਸ਼ਿਕਾਇਤਕਰਤਾ ਦੇ ਦੱਸੇ ਮੁਤਾਬਿਕ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top